Skip to content
Thursday, October 8, 2026 14°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Latest News

ਚੀਨ ਬਾਰੇ ਨਵਾਂ ਖੁਲਾਸਾ, ਪਿਛਲੇ ਸਾਲ ਅਗਸਤ ਤੋਂ ਹੀ ਫੈਲਣ ਲੱਗਿਆ ਸੀ ਕੋਰੋਨਾ

By Admin Published 2 min read

ਹਾਵਰਡ ਮੈਡੀਕਲ ਸਕੂਲ ਨੇ ਕੀਤੀ ਸੋਧ, ਚੀਨ ਨੇ ਕੀਤੀ ਖਾਰਿਜ
ਇਕ ਮਾਮਲੇ ਵਿਚ ਅਕਤੂਬਰ, 2018 ਵਿਚ ਵੁਹਾਨ ਦੇ ਸਭ ਤੋਂ ਵੱਡੇ ਹਸਪਤਾਲਾਂ ਵਿਚੋਂ ਇਕ ਤਿਆਨਯੋ ਹਸਪਤਾਲ ਦੇ ਬਾਹਰ ਪਾਰਕਿੰਗ ਵਿਚ ਸੋਧਕਾਰਾਂ ਨੇ 171 ਕਾਰਾਂ ਦੀ ਗਿਣਤੀ ਕੀਤੀ ਪਰ 2019 ਵਿਚ ਉਸੇ ਸਮੇਂ ਉਥੇ ਕਾਰਾਂ ਦੀ ਗਿਣਤੀ 285 ਸੀ। ਸਾਫ ਹੈ ਕਿ ਵਾਹਨਾਂ ਦੀ ਗਿਣਤੀ ਵਿਚ 67 ਫੀਸਦੀ ਵਾਧਾ ਹੋਇਆ ਸੀ। ਇਸ ਦੌਰਾਨ ਚੀਨੀ ਸਰਚ ਇੰਜਣ ਬਾਈਡੂ ‘ਤੇ ਵੀ ਖਾਂਸੀ ਤੇ ਡਾਇਰੀਆ ਜਿਹੇ ਲੱਛਣਾਂ ਦੇ ਬਾਰੇ ਵਿਚ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ। ਜਦਕਿ ਪਿਛਲੇ ਮੌਸਮ ਵਿਚ ਫਲੂ ਜਾਂ ਖੰਘ ਦੇ ਬਾਰੇ ਵਿਚ ਖੋਜ ਦਾ ਅਜਿਹਾ ਕੋਈ ਡਾਟਾ ਨਹੀਂ ਮਿਲਿਆ।

ਵੁਹਾਨ ਵਿਚ ਉਸ ਵੇਲੇ ਚੱਲ ਰਹੀਆਂ ਸਨ ਗਤੀਵਿਧੀਆਂ
ਸੋਧ ਦੀ ਅਗਵਾਈ ਕਰਨ ਵਾਲੇ ਜਾਨ ਬ੍ਰਾਊਨਸਟੀਨ ਨੇ ਦੱਸਿਆ ਕਿ ਸਾਫ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦੇ ਬਾਰੇ ਵਿਚ ਦੀਆਂ ਜਾਣਕਾਰੀਆਂ ਤੋਂ ਕਾਫੀ ਪਹਿਲਾਂ ਕੁਝ ਹੱਦ ‘ਤੇ ਸਮਾਜਿਕ ਰੁਕਾਵਟ ਪੈਦਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀਆਂ ਸੰਕੇਤ ਦਿੰਦੀਆਂ ਹਨ ਕਿ ਉਸ ਸਮੇਂ ਵੁਹਾਨ ਵਿਚ ਕੁਝ ਤਾਂ ਚੱਲ ਰਿਹਾ ਸੀ। ਸੋਧ ਮੁਤਾਬਕ ਇਹ ਸਿੱਟਾ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਵਾਇਰਸ ਦੱਖਣੀ ਚੀਨ ਵਿਚ ਕੁਦਰਤੀ ਤੌਰ ‘ਤੇ ਉਭਰਿਆ ਸੀ। ਇਸ ਬਾਰੇ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਣ ਹੁਆ ਚੁਨਯਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹਾਸੋਹੀਣਾ ਹੈ, ਆਵਾਜਾਈ ਜਿਹੀਆਂ ਜਾਣਕਾਰੀਆਂ ਦੇ ਆਧਾਰ ‘ਤੇ ਸਿੱਟੇ ਤੱਕ ਪਹੁੰਚਣਾ ਬੇਹੱਦ ਹਾਸੋਹੀਣਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Latest News →
Share on WhatsApp