ਜੰਮੂ ਦੀ 8 ਸਾਲਾ ਬੱਚੀ ਦੇ ਗੈਂਗ ਰੇਪ ਤੇ ਕਤਲ ਨੂੰ ਭਾਜਪਾ ਆਗੂਆਂ ਨੇ ਗਲਤ ਰੰਗਤ ਦੇਣ ਦੀ ਕੀਤੀ ਕੋਸ਼ਿਸ:60 ਸਾਲਾ ਸੰਜੀ ਰਾਮ ਗ੍ਰਿਫਤਾਰ

ਸ਼੍ਰੀਨਗਰ :- ਜੰੰਮੂ ਵਿਚਲੇ ਰਿਟਾਇਰਡ ਅਫਸਰ ਸੰਜੀ ਰਾਮ ਨੂੰ ਯੋਜਨਾਬੱਧ ਅਪਰਾਧ ਅਤੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਦਾ ਦੋਸ਼ ਹੈ ਕਿ ਬਲਾਤਕਾਰ ਤੋਂ ਪਹਿਲ 8 ਸਾਲਾ ਲੜਕੀ ਨੂੰ ਡਰੱਗ ਦਿੱਤਾ ਗਿਆ ਸੀ, ਵਾਰ-ਵਾਰ ਬਲਾਤਕਾਰ ਕੀਤਾ ਗਿਆ। ਹਾਦ 60 ਸਾਲਾ ਸੰਜੀ ਰਾਮ ਗ੍ਰਿਫਤਾਰੀ ਦੇਣ ਤੋਂ ਪਰਹੇਜ਼ ਕਰ ਰਿਹਾ ਸੀ ਕਿਉਂਕਿ ਹਾਈ ਕੋਰਟ ਨੇ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦਿੱਤਾ ਸੀ।
ਜੰਮੂ ਅਤੇ ਕਸ਼ਮੀਰ ਦੇ ਡਾਇਰੈਕਟਰ ਜਨਰਲ ਪੁਲਿਸ ਸ਼ੇਸ਼ ਪਾਲ ਵੈਦ ਨੇ ਕਿਹਾ, *ਸੰਜੀ ਰਾਮ ਨੇ ਸਮਰਪਣ ਕਰ ਦਿੱਤਾ ਹੈ ਅਤੇ ਉਹ ਘਿਨਾਉਣੇ ਅਪਰਾਧ ਦੇ ਪਿੱਛੇ ‘ਮਾਸਟਰ ਮਾਈਂਡ’ ਹੈ।ਜਾਂਚ ਦੇ ਅਨੁਸਾਰ, ਛੋਟੀ ਲੜਕੀ ਨੂੰ ਨਸ਼ੇ ਦਿੱਤੇ ਗਏ ਅਤੇ ਉਸ ਨੂੰ ਜੰਮੂ ਦੇ ਕਠੂਆ ਨੇੜੇ ਰਸਨਾ ਪਿੰਡ ਵਿਚ ਹਿੰਦੂ ਧਾਰਮਿਕ ਸਥਾਨ *ਦੇਵਥਾਨ* ਵਿਚ ਕੈਦ ਕਰ ਲਿਆ ਗਿਆ ਸੀ। ਉਸ ਦੀ ਲਾਸ਼ 17 ਜਨਵਰੀ ਨੂੰ ਜੰਗਲ ਵਿਚ ਮਿਲੀ ਸੀ।ਉਹ ਅਜਿਹੀ ਜਗ੍ਹਾ ਤੋਂ ਲਾਪਤਾ ਹੋ ਗਈ ਜਿੱਥੇ ਘੋੜਿਆ ਦਾ ਤਬੇਲਾ ਹੈ।ਪੁਲਿਸ ਦਾ ਕਹਿਣਾ ਹੈ ਕਿ ਸੰਜੀ ਰਾਮ ਇਕ *ਦੇਵਥਾਨ* ਦਾ ਨਿਗਰਾਨ ਹੈ, ਜਿਥੇ ਲੜਕੀ ਨੂੰ ਇਕ ਹਫ਼ਤੇ ਲਈ ਬੰਦੀ ਬਣਾਇਆ ਗਿਆ ਸੀ। ਸਜੇ ਪੱਖੀ ਹਿੰਤਵੀਆਂ ਨੇ ਸੰਜੀ ਰਾਮ ਦਾ ਨਾਂ ਇਸ ਬਲਾਤਕਾਰ ਕੇ ਵਿੱਚ ਆਉਂਣ ਤੇ ਕ੍ਰਾਈਮ ਬ੍ਰਾਂਚ ਵਿਰੱੁਧ ਪ੍ਰਦਰਸਨ ਕੀਤਾ ਸੀ।ਸੰਜੀ ਰਾਮ ਵੀ ਇਸ ਪ੍ਰਦਰਸ਼ਨ ਦੇ ਪਿਛੇ ਮੁੱਖ ਪ੍ਰਬੰਧਕ ਸੀ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿੰਦੂਤਵੀ ਕਾਰਕੁੰਨ ਅਤੇ ਵਕੀਲ ਅੰਕੁਰ ਸ਼ਰਮਾ ਸੰਜੀ ਰਾਮ ਨੂੰ ਕ੍ਰਾਈਮ ਬ੍ਰਾਂਚ ਦੇ ਦਫਤਰ ਵਿਚ ਲੈ ਕੇ ਆਇਆ ਅਤੇ ਇਕ ਵਿਸ਼ੇਸ਼ ਜਾਂਚ ਟੀਮ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਕੁਰ ਸ਼ਰਮਾ ਜੰਮੂ ਅਤੇ ਇਸ ਦੇ ਆਲੇ ਦੁਆਲੇ ਦੇ ਮੁਸਲਮਾਨਾ ਵਿਰੱੁਧ ਪ੍ਰਚਾਰ ਕਰਨ ਦਾ ਦੋਸ਼ੀ ਹੈ ਉਹ ਜੰਮੂ ਵਿੱਚ ਮੁਸਲਮਾਨਾ ਦੀ ਵੱਧ ਰਹੀ *ਜਨਸੰਖਿਆ ਨੂੰ ‘ਸਾਜ਼ਿਸ਼’ ਕਹਿ ਕੇ ਪ੍ਰਚਾਰਦਾ ਹੈ। ਇਸ ਅੱਠ ਸਾਲਾ ਬੱਚੀ ਦੇ ਬਲਾਤਕਾਰ ਨੂੰ ਵੀ ਉਹ ਮੁਸਲਮਾਨਾਂ ਦੇ ਖਾਤੇ ਪਾਉਂਣ ਦੀ ਕੋਸ਼ਿਸ ਕਰ ਰਿਹਾ ਸੀ। ਪੁਲਸ ਨੇ ਉੱਤਰ ਪ੍ਰਦੇਸ਼ ਦੇ ਮੇਰਠ ਦੇ ਇਕ ਕਾਲਜ ਤੋਂ ਸੰਜੀ ਰਾਮ ਦੇ ਪੁੱਤਰ ਵਿਸ਼ਾਲ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੋ 8 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਹੈ।
ਸਬੂਤ ਮਿਟਾਉਣ ਲਈ ਵਿਸ਼ੇਸ਼ ਪੁਲਿਸ ਅਫਸਰ ਦੀਪਕ ਖਜੂਰੀਆ ਸਮੇਤ ਗੈਰ-ਮੁਸਲਮਾਨ ਦੋ ਪੁਲਿਸ ਅਫਸਰ ਗ੍ਰਿਫਤਾਰ ਕੀਤੇ ਗਏ ਹਨ। ਇਨਾ ਪੁਲਿਸੀਆਂ ਨੇ ਸੰਜੀ ਰਾਮ ਨੂੰ ਬਚਾਉਂਣ ਲਈ ‘ਫੋਰੈਂਸਿਕ ਲੈਬੋਰੇਟਰੀ’ ਨੂੰ ਭੇਜਣ ਤੋਂ ਪਹਿਲਾਂ ਬੱਚੇ ਦੇ ਖੂਨ ਨਾਲ ਰੰਗੇ ਹੋਏ ਕੱਪੜੇ ਧੋਤੇ ਸਨ। ਜੰਮੂ ਅਤੇ ਕਸ਼ਮੀਰ ਹਾਈ ਕੋਰਟ ਨੇ ਲੜਕੀ ਦੇ ਪਰਿਵਾਰ ਵੱਲੋਂ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਅਪਰਾਧ ਸ਼ਾਖਾ ਦੀ ਜਾਂਚ ਦੀ ਨਿਗਰਾਨੀ ਕੀਤੀ ਹੈ।
ਹਿੰਦੂ ਏਕਤਾ ਮੰਚ ਨੇ ਅਪਰਾਧ ਸ਼ਾਖਾ ਦੇ ਖਿਲਾਫ ਇਕ ਵੱਡੇ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹ ਗ੍ਰਿਫਤਾਰੀਆਂ ਗਲਤ ਹਨ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ। ਇਸ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮੁਲਜ਼ਮਾਂ ਦੇ ਸਮਰਥਨ ਵਿਚ ਰੋਸ ਪ੍ਰਦਰਸ਼ਨਾਂ ਵਿਚ ਵੀ ਭਾਜਪਾ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਇਕ ਵੱਡਾ ਰਾਜਨੀਤਿਕ ਵਿਵਾਦ ਹੋਣ ਦਾ ਖਤਰਾ ਪੈਦਾ ਹੋ ਗਿਆ। ਦੂਸਰੇ ਪਾਸੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਵਿਰੋਧੀ ਧਿਰ ਦੇ ਨੇਤਾ ਉਮਰ ਅਬਦੁੱਲਾ ਨੇ ਬਲਾਤਕਾਰ ਦੇ ਮੁਲਜ਼ਮਾਂ ਦੇ ਪਿੱਛੇ ਖੜ੍ਹੇ ਭਾਜਪਾ ਤੇ ਹਿੰਦੂਤਵੀ ਲੋਕਾਂ ਦੀ ਆਲੋਚਨਾ ਕੀਤੀ ਹੈ। ਕੁਝ ਵੀ ਹੋਵੇ ਸੰਜੀ ਰਾਮ ਦੀ ਗ੍ਰਿਫ਼ਤਾਰੀ ਨੂੰ ਇਕ ਵੱਡੀ ਸਫਲਤਾ ਵਜੋਂ ਵੇਖਿਆ ਗਿਆ ਹੈ, ਜੋ ਕਿ ਬੇਰਹਿਮੀ ਅਪਰਾਧ ਦੇ ਪਿੱਛੇ ਸਾਜ਼ਿਸ਼ ਦਾ ਪਰਦਾਫਾਸ਼ ਕਰ ਸਕਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.