Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਚੀਨ-ਭਾਰਤ ਟਕਰਾਅ ਜੇ ਜੰਗ ਦਾ ਰੂਪ ਲੈ ਲਵੇ ਤਾਂ…

By uscreative Published 3 min read

ਭਾਰਤ ਅਤੇ ਚੀਨ ਵਿਚਕਾਰ ਤਿੱਖੀ ਸ਼ਬਦੀ ਜ਼ਬਾਨ-ਭੇੜ ਪਿੱਛੇ ਅਸਲੀ ਜੰਗ ਦਾ ਖ਼ਤਰਾ ਵੀ ਮੰਡਰਾਉਣ ਲੱਗ ਪਿਆ ਹੈ। ਚੀਨ ਦਾ ਸਮੁੰਦਰੀ ਤੱਟਾਂ ਉਤੇ ਅਪਣੀ ਤਾਕਤ ਦਾ ਵਿਖਾਵਾ ਜੰਗ ਦੀ ਤਿਆਰੀ ਵੀ ਹੋ ਸਕਦਾ ਹੈ ਅਤੇ ਭਾਰਤ ਨੂੰ ਡਰਾਉਣਾ ਵੀ। ਭਾਰਤ ਅਪਣੇ ਆਪ ਨੂੰ ਚੀਨ ਦੇ ਮੁਕਾਬਲੇ ਦੀ ਤਾਕਤ ਸਮਝਣ ਦੀ ਗ਼ਲਤੀ ਕਰ ਰਿਹਾ ਹੈ ਕਿਉਂਕਿ ਭਾਵੇਂ ਜੀ.ਡੀ.ਪੀ. ਦੇ ਅੰਕੜਿਆਂ ਵਿਚ ਉਹ ਅੱਗੇ ਚਲ ਰਿਹਾ ਹੈ, ਪਰ ਚੀਨ ਅਜੇ ਵੀ ਭਾਰਤ ਤੋਂ ਬਹੁਤ ਅੱਗੇ ਹੈ। ਚੀਨ ਅੱਜ ਇਸ ਤਰ੍ਹਾਂ ਦੀ ਤਾਕਤ ਬਣ ਚੁੱਕਾ ਹੈ ਕਿ ਅਮਰੀਕਾ ਨੂੰ ਵੀ ਉਸ ਦੀ ਜ਼ਰੂਰਤ ਬਣੀ ਰਹਿੰਦੀ ਹੈ। ਇਹ ਚੀਨ ਦੀ ਸਿਆਣਪ ਅਤੇ ਫੁਰਤੀ ਹੀ ਸੀ ਕਿ ਉਸ ਨੇ ਰਾਸ਼ਟਰਪਤੀ ਟਰੰਪ ਦਾ ਸਾਰਾ ਕੰਮ ਸੰਭਾਲਣ ਵਾਲੀ ਉਨ੍ਹਾਂ ਦੀ ਬੇਟੀ ਨੂੰ ਚੀਨੀ ਉਦਯੋਗ ਨਾਲ ਤਤਫਟ ਹੀ ਜੋੜ ਲਿਆ। ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਅਜੇ ਟਰੰਪ ਦੀ ਬੇਟੀ ਨੂੰ ਭਾਰਤ ਵਿਚ ਉਦਯੋਗ ਕਾਇਮ ਕਰਨ ਦਾ ਸੱਦਾ ਦੇ ਕੇ ਆਏ ਹਨ, ਚੀਨ ਨੇ ਉਨ੍ਹਾਂ ਨੂੰ ਵੱਖ-ਵੱਖ ਲਾਇਸੈਂਸ ਵੀ ਪ੍ਰਦਾਨ ਕਰ ਦਿਤੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੌਰਾ ਜੱਫੀਆਂ ਤੋਂ ਅੱਗੇ ਕਿੰਨਾ ਕੁ ਸਫ਼ਲ ਰਿਹਾ? ਜੇ ਚਮਕ ਦਮਕ ਨੂੰ ਹਟਾ ਕੇ ਵੇਖਿਆ ਜਾਵੇ ਤਾਂ ਸਾਫ਼ ਹੈ ਕਿ ਅਜੇ ਅਮਰੀਕਾ ਵਾਸਤੇ ਭਾਰਤ ਦੀ ਅਹਿਮੀਅਤ ਬਹੁਤ ਘੱਟ ਹੈ। ਭਾਰਤ ਨੂੰ ਚੀਨ ਉਤੇ ਨਜ਼ਰ ਰੱਖਣ ਵਾਲੇ ਸਿਰਫ਼ 22 ਡ੍ਰੋਨ ਖ਼ਰੀਦਣ ਦੀ ਇਜਾਜ਼ਤ ਦਿਤੀ ਗਈ ਅਤੇ ਕੇਵਲ ਉਤਰੀ ਕੋਰੀਆ ਤੇ ਨਜ਼ਰ ਟਿਕਾਈ ਰੱਖਣ ਦਾ ਸੁਝਾਅ ਦਿਤਾ ਗਿਆ ਹੈ। ਯਾਨੀ ਕਿ ਅਮਰੀਕਾ, ਚੀਨ-ਭਾਰਤ ਟਕਰਾਅ ਵਿਚ, ਭਾਰਤ ਨਾਲ ਖੜਾ ਨਜ਼ਰ ਨਹੀਂ ਆਉਣਾ ਚਾਹੁੰਦਾ।

ਭਾਰਤ ਨੂੰ ਚੀਨ ਦੀ ਇਕ ਸੜਕ ਯੋਜਨਾ ਦਾ ਵਿਰੋਧ ਮਹਿੰਗਾ ਪੈ ਸਕਦਾ ਹੈ। ਭੂਟਾਨ ਦਾ ਸਾਥ ਦੇਣਾ ਭਾਰਤ ਨਾਲ ਹੋਏ ਸਮਝੌਤੇ ਕਾਰਨ ਇਸ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਕੀ ਟਕਰਾਅ ਭਾਰਤ ਦੇ ਹੱਕ ਵਿਚ ਹੈ? ਕੀ ਭਾਰਤ ਚੀਨ ਨਾਲ ਟਕਰਾਅ ਅਤੇ ਜੰਗ ਦੀ ਕੀਮਤ ਦੇ ਸਕਦਾ ਹੈ? ਕੀ ਭਾਰਤੀ ਫ਼ੌਜ ਕੋਲ ਚੀਨ ਦਾ ਮੁਕਾਬਲਾ ਕਰਨ ਵਾਸਤੇ ਜ਼ਮੀਨੀ ਹਥਿਆਰ ਹਨ ਵੀ? ਕੀ ਜੰਗ ਤੋਂ ਬਿਨਾਂ ਵੀ ਕੋਈ ਰਸਤਾ ਹੈ? ਕੇਂਦਰ ਸਰਕਾਰ ਵਿਦੇਸ਼ੀ ਕੂਟਨੀਤੀ ‘ਚ ਬਹੁਤ ਕਮਜ਼ੋਰ ਰਹੀ ਹੈ। ਪਾਕਿਸਤਾਨ ਅਤੇ ਨੇਪਾਲ ਨਾਲ ਰਿਸ਼ਤਿਆਂ ਵਿਚ ਕਮਜ਼ੋਰੀ ਇਸ ਦਾ ਪ੍ਰਤੱਖ ਪ੍ਰਮਾਣ ਹੈ। ਹੁਣ ਰਾਸ਼ਟਰਪਤੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸ਼ੁਕਰਵਾਰ ਨੂੰ ਜੀ-20 ਸੰਮੇਲਨ ਦੌਰਾਨ ਮੁਲਾਕਾਤ ਬਹੁਤ ਅਹਿਮ ਹੈ ਅਤੇ ਮੋਦੀ ਜੀ ਦੀ ਕੂਟਨੀਤੀ ਦਾ ਇਮਤਿਹਾਨ ਹੈ। ਜੱਫੀਆਂ ਅਤੇ ਸੋਸ਼ਲ ਮੀਡੀਆ ਨਾਲ ਦੁਨੀਆਂ ਵਿਚ ਸੱਚੇ ਰਿਸ਼ਤੇ ਬਣਦੇ ਤਾਂ ਤਸਵੀਰ ਬਹੁਤ ਵਖਰੀ ਹੁੰਦੀ। ਪਰ ਹੁਣ ਇਕ ਸ਼ਾਂਤ ਅਤੇ ਸਿਆਣੇ ਆਗੂ ਨੂੰ ਅਪਣੇ ਦੇਸ਼ ਦੀ ਹਕੀਕਤ ਨੂੰ ਸਮਝਦੇ ਹੋਏ ਗੱਲ ਨੂੰ ਆਪਸੀ ਸਮਝੌਤੇ ਵਲ ਲਿਜਾਣ ਦੀ ਜ਼ਰੂਰਤ ਹੈ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp