ਖ਼ਾਲਿਸਤਾਨ ਦੇ ‘ਰਾਸ਼ਟਰਪਤੀ’ ਵਜੋਂ ਜਾਣੇ ਜਾਂਦੇ ਡਾ. ਗੁਰਮੀਤ ਸਿੰਘ ਔਲਖ ਦੇ ਅਰਦਾਸ ਸਮਾਗਮ ‘ਚ ਵੱਖ-ਵੱਖ ਸਿੱਖ ਸੰਗਠਨਾਂ ਨੇ ਸ਼ਮੂਲੀਅਤ ਕੀਤੀ

ਅੰਮ੍ਰਿਤਸਰ, (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲਿਸਤਾਨ ਸੰਘਰਸ਼ ਦੇ ਮੋਢੀ ਅਤੇ ਖ਼ਾਲਿਸਤਾਨ ਦੇ ‘ਰਾਸ਼ਟਰਪਤੀ’ ਵਜੋਂ ਜਾਣੇ ਜਾਂਦੇ ਡਾ. ਗੁਰਮੀਤ ਸਿੰਘ ਔਲਖ ਨਮਿਤ ਅਰਦਾਸ ਸਮਾਗਮ ਗੁਰਦੁਆਰਾ ਸਿੰਘ ਸਭਾ ਫ਼ੇਅਰਫ਼ੈਕਸ, ਅਮਰੀਕਾ ਵਿਖੇ ਹੋਇਆ। ਉਹ ਕੈਂਸਰ ਦੀ ਗੰਭੀਰ ਬੀਮਾਰੀ ਤੋਂ ਪੀੜਤ ਸਨ ਤੇ ਉਨ੍ਹਾਂ ਦਾ 21 ਜੂਨ 2017 ਨੂੰ ਅਮਰੀਕਾ ਵਿਖੇ ਦੇਹਾਂਤ ਹੋਇਆ ਸੀ। ਸੰਨ 1969 ‘ਚ ਅਪਣੇ ਜੱਦੀ ਪਿੰਡ ਮਜੀਠਾ ਤੋਂ ਅਮਰੀਕਾ ਗਏ ਡਾ. ਗੁਰਮੀਤ ਸਿੰਘ ਔਲਖ 1984 ਬਾਅਦ ਤੋਂ ਕਦੇ ਭਾਰਤ ਨਹੀਂ ਆਏ। ਉਨ੍ਹਾਂ ਦਾ ਨਾਂਅ ਕਾਲੀ ਸੂਚੀ ਵਿਚ ਦਰਜ ਸੀ ਅਤੇ ਲੰਬੇ ਸਮੇਂ ਤੋਂ ਖ਼ਾਲਿਸਤਾਨ ਸੰਘਰਸ਼ ਲਈ ਘੋਲ ਕਰ ਰਹੇ ਸਨ।

ਉਨ੍ਹਾਂ ਦੀ ਅੰਤਮ ਅਰਦਾਸ ‘ਚ ਸਿੱਖ ਯੂਥ ਆਫ਼ ਅਮਰੀਕਾ ਤੇ ਪ੍ਰਤੀਨਿਧ, ਸਿੱਖ ਫਾ ਜਸਟਿਸ, ਖ਼ਾਲਿਸਤਾਨ ਮਾਮਲਿਆਂ ਸਬੰਧੀ ਕੇਂਦਰ, ਦਲ ਖ਼ਾਲਸਾ ਯੂ ਐਸ ਏ, ਅਕਾਲੀ ਦਲ (ਅੰਮ੍ਰਿਤਸਰ) ਸਮੇਤ ਵੱਖ ਵੱਖ ਸਿੱਖ ਸੰਗਠਨਾਂ ਦੇ ਆਗੂਆਂ ਸ਼ਮੂਲੀਅਤ ਕੀਤੀ। ਡਾ. ਔਲਖ ਦੀ ਪਤਨੀ ਚਰਨਜੀਤ ਕੌਰ, ਬੇਟੀ ਅਰਤਿੰਦਰ ਕੌਰ, ਬੇਟੇ ਉਰਮਿੰਦਰ ਸਿੰਘ ਔਲਖ ਤੇ ਬਿਕਰਮਜੀਤ ਸਿੰਘ ਔਲਖ ਨਾਲ ਉਕਤ ਸੰਗਠਨਾਂ ਨੇ ਦੁੱਖ ਸਾਂਝਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਪੰਜਾਬ ਤੋਂ ਡਾ. ਔਲਖ ਦੇ ਅਰਦਾਸ ਸਮਾਗਮ ‘ਚ ਗਏ ਸਨ। ਉਨ੍ਹਾਂ ਨੇ ਵੱਖ ਵੱਖ ਮੁਲਕਾਂ ਤੋਂ ਪੁੱਜੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ‘ਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਾ. ਗੁਰਮੀਤ ਸਿੰਘ ਔਲਖ ਸਿੱਖ ਸੰਘਰਸ਼ ਲਈ ਪਾਏ ਗਏ ਯੋਗਦਾਨ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.