ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਪਿੰਡ ਘੁੰਗਰਾਲੀ ਸਿੱਖਾਂ ਗੁਰਦੁਆਰਾ ਅਟਾਰੀ ਸਾਹਿਬ ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਹ ਪ੍ਰਰਾਪਤ ਹੈ, ਵਿਖੇ 96ਵਾਂ ਜੋੜ ਮੇਲਾ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਿਆ। ਇਸ ਜੋੜ ਮੇਲੇ ਦੇ ਆਖਰੀ ਦਿਨ ਰਾਗੀ, ਢਾਡੀ ਜਥਿਆਂ ਨੇ ਆਈ ਸੰਗਤ ਨੂੰ ਨਿਹਾਲ ਕੀਤਾ।

ਇਸ ਦੌਰਾਨ ਇੰਟਰ ਨੈਸ਼ਨਲ ਢਾਡੀ ਜਥਾ ਭਾਈ ਚਰਨ ਸਿੰਘ ਆਲਮਗੀਰ ਵਾਲੇ, ਭਾਈ ਮਲਕੀਤ ਸਿੰਘ ਪਪਰਾਲੀ ਵਾਲੇ, ਭਾਈ ਪਿ੍ਰਤਵਾਲ ਬਾਗੜੀ ਵਾਲੇ, ਭਾਈ ਸੁਰਜੀਤ ਸਿੰਘ ਵਾਰਸ, ਭਾਈ ਅਵਤਾਰ ਸਿੰਘ ਆਲਮ ਆਦਿ ਤੋਂ ਇਲਾਵਾ ਹੋਰ ਢਾਡੀ ਜਥਿਆਂ ਨੇ ਸੰਗਤ ਨੂੰ ਬੀਰ ਰਸੀ ਵਾਰਾਂ ਸੁਣਾਈਆਂ। ਇਸ ਮੌਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਰੁਪਿੰਦਰ ਸਿੰਘ ਰਾਜਾ ਗਿੱਲ, ਪਰਮਜੀਤ ਸਿੰਘ ਿਢੱਲੋਂ, ਜਗਜੀਵਨ ਸਿੰਘ ਖੀਰਨੀਆਂ ਆਦਿ ਤੋਂ ਇਲਾਵਾ ਹੋਰ ਵੀ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਦਸਤਾਰ ਸਿਖਲਾਈ ਕੈਂਪ, ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਾਏ ਗਏ। ਇਸ ਜੋੜ ਮੇਲੇ ‘ਚ ਹਜਾਰਾਂ ਦੀ ਗਿਣਤੀ ‘ਚ ਆਈ ਸੰਗਤ ਨੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।