Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਗੁ: ਪ੍ਰਬੰਧ ‘ਚ ਸੁਧਾਰ ਕਰਨ ਵਾਸਤੇ ‘ਸਿੱਖ ਸਦਭਾਵਨਾ ਦਲ’ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ਲੜਨ ਦਾ ਐਲਾਨ

By uscreative Published 2 min read

ਨਵੀਂ ਦਿੱਲੀ, (ਜਗਤਾਰ ਸਿੰਘ)-ਗੁਰਦੁਆਰਾ ਪ੍ਰਬੰਧ ਸੁਧਾਰ ਦੇ ਮਕਸਦ ਨਾਲ ਲਹਿਰ ਸ਼ੁਰੂ ਕਰਨ ਵਾਲੇ ‘ਸਿੱਖ ਸਦਭਾਵਨਾ ਦਲ’ ਵੱਲੋਂ ਦਿੱਲੀ ਗੁਰਦੁਆਰਾ ਚੋਣਾਂ ਦੌਰਾਨ ਦਿੱਲੀ ਦੇ ਸਾਰੇ 46 ਹਲਕਿਆਂ ‘ਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਦਲ ਸਾਰੇ ਹਲਕਿਆਂ ‘ਚ ਪੂਰਨ ਗੁਰਸਿੱਖ ਸੋਚ ਵਾਲੇ ਉਮੀਦਵਾਰ ਖੜ੍ਹੇ ਕਰੇਗਾ ਤੇ ਕਿਸੀ ਵੀ ਪਾਰਟੀ ਨਾਲ ਕਿਸੀ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤਾਂਤਰਿਕ ਤਰੀਕੇ ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਲਈ ਜਦੋ ਜਹਿਦ ਕਰਨਾ ਹੀ ਸਿੱਖ ਸਦਭਾਵਨਾ ਦਲ ਦਾ ਮੁੱਖ ਮਕਸਦ ਹੈ ਤੇ ਛੇਤੀ ਹੀ ਦਿੱਲੀ ਦੀਆਂ ਦੀਆਂ ਸਿੱਖ ਸੰਸਥਾਵਾਂ, ਸੁਸਾਇਟੀਆਂ, ਐਨ. ਜੀ. ਓ. ਆਦਿ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦਾ ਸਹਿਯੋਗ ਲਿਆ ਜਾਵੇਗਾ। ਭਾਈ ਵਡਾਲਾ ਨੇ ਇਹ ਵੀ ਦੱਸਿਆ ਕਿ ਬੀਤੇ ਸਮੇਂ ਦਲ ਵੱਲੋਂ ਸ਼ੁਰੂ ਕੀਤੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਦੇਸ਼ ਵਿਦੇਸ਼ਾਂ ‘ਚ ਸੰਗਤਾਂ ਦਾ ਭਾਰੀ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ‘ਚ ਸੰਗਤਾਂ ਇਸੇ ਤਰ੍ਹਾਂ ਹੀ ਸਹਿਯੋਗ ਦੇਣਗੀਆਂ। ਭਾਈ ਵਡਾਲਾ ਨੇ ਕਿਹਾ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਜ਼ਿਆਦਾਤਰ ਸਿੱਖ ਸੰਸਥਾਵਾਂ ਦਾ ਪ੍ਰਬੰਧ ਸਿੱਖ ਵਿਰੋਧੀ ਤਾਕਤਾਂ ਦੇ ਹੱਥ ‘ਚ ਆ ਚੁੱਕਾ ਹੈ ਜਿਸ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ‘ਚ ਭਾਈ ਵਡਾਲਾ ਨੇ ਕਿਹਾ ਕਿ ਇਕ ਪਾਰਟੀ ਵਜੋਂ ਚੋਣਾਂ ਲੜਨ ਦੇ ਰਸਤੇ ‘ਚ ਆਉਣ ਵਾਲੀਆਂ ਤਕਨੀਕੀ ਪੇਚੀਦਗੀਆਂ ਨੂੰ ਸਦਭਾਵਨਾ ਦਲ ਦੇ ਕਾਨੂੰਨੀ ਵਿਭਾਗ ਵੱਲੋਂ ਦੂਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਦੇ ਲਾਲਚ ਦੇ ਕੇ ਸੰਗਤਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਧਿਰਾਂ ‘ਤੇ ਉਮੀਦਵਾਰਾਂ ਬਾਰੇ ਸੰਗਤਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਕੀਤਾ ਜਾਵੇਗਾ। ਕਾਨਫਰੰਸ ‘ਚ ਹਰਮਿੰਦਰ ਸਿੰਘ, ਇੰਦਰਪ੍ਰੀਤ ਸਿੰਘ ਤੇ ਹੋਰ ਸਿੱਖ ਆਗੂ ਵੀ ਮੌਜੂਦ ਸਨ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp