Canada
ਕੈਨੇਡਾ ਦੇ ਸਿਆਸੀ ਆਗੂ ਸਰਕਾਰ ਬਣਾਉਣ ਲਈ ਪੰਜਾਬੀਆਂ ਨੂੰ ਪਾ ਰਹੇ ਜੱਫੀਆਂ
By Admin
Published
2 min read
ਟੋਰਾਂਟੋ- ਕੈਨੇਡਾ ਦੀ ਧਰਤੀ ‘ਤੇ ਸਿੱਖ ਭਾਈਚਾਰੇ ਦੇ ਲੋਕ ਵਪਾਰ ‘ਚ ਮਜ਼ਬੂਤੀ ਨਾਲ ਪੈਰ ਜਮਾਉਣ ਦੇ ਨਾਲ-ਨਾਲ ਸਿਆਸਤ ਦਾ ਵੀ ਅਹਿਮ ਹਿੱਸਾ ਬਣ ਚੁੱਕੇ ਹਨ। ਇਹੀਂ ਕਾਰਨ ਹੈ ਕ ਉਥੋਂ ਦੀਆਂ 3 ਵੱਡੀਆਂ ਸਿਆਸੀ ਪਾਰਟੀਆਂ ਦਾ ਸੱਤਾ ‘ਤੇ ਕਾਬਜ਼ ਹੋਣ ਦੀ ਆਸ ਪੰਜਾਬੀ ਭਾਈਚਾਰੇ ਦੇ ਲੋਕਾਂ ‘ਤੇ ਬਣੀ ਹੋਈ ਹੈ। ਤਿੰਨਾਂ ਪਾਰਟੀਆਂ ਨੂੰ ਉਮੀਦ ਹੈ ਕਿ ਚੋਣਾਂ ‘ਚ ਉਨ੍ਹਾਂ ਦੀ ਕਿਸ਼ਤੀ ਸਿੱਖ ਉਮੀਦਵਾਰ ਹੀ ਪਾਰ ਲਗਾਉਣਗੇ। ਇਹੀਂ ਨਹੀਂ ਕੈਨੇਡਾ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਉਮੀਦਵਾਰ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਲੱੜ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਦੀ 43ਵੀਂ ਸੰਸਦ ਲਈ 21 ਅਕਤੂਬਰ 2019 ਨੂੰ ਚੋਣਾਂ ਹੋਣ ਵਾਲੀਆਂ ਹਨ। ਇਸ ਆਮ ਚੋਣਾਂ ‘ਚ ਕੁਲ 338 ਮੈਂਬਰ ਸੰਸਦ ਲਈ ਚੁਣੇ ਜਾਣਗੇ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਨੇਡਾ ਦੀਆਂ ਆਮ ਚੋਣਾਂ ‘ਚ ਇਸ ਵਾਰ 50 ਤੋਂ ਜ਼ਿਆਦਾ ਉਮੀਦਵਾਰ ਪੰਜਾਬ ਦੇ ਹਨ। ਜਿਸ ‘ਚ 18 ਪੰਜਾਬੀ ਔਰਤਾਂ ਵੀ ਸ਼ਾਮਲ ਹਨ। ਉਥੇ ਦੇ ਤਿੰਨੋਂ ਸਿਆਸੀ ਦਲ ਲਿਬਰਲ ਪਾਰਟੀ, ਕੰਜ਼ਰਵੇਟਿਵ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਦੇਰ ਤੱਕ ਸਾਰੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ। ਜੇਕਰ ਚੋਣਾਂ ‘ਚ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਦੀ ਉਮੀਦ ‘ਤੇ ਪੰਜਾਬੀ ਉਮੀਦਵਾਰ ਖਰੇ ਉਤਰਦੇ ਹਨ ਤਾਂ ਕੈਨੇਡਾ ਦੀ ਸੰਸਦ ‘ਚ ਪੰਜਾਬੀ ਭਾਈਚਾਰੇ ਦਾ ਦਬਦਬਾਅ ਹੋ ਜਾਵੇਗਾ।
Admin
Punjab Guardian · Surrey
October 21, 2026
October 21, 2026
October 21, 2026
October 21, 2026