Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਕਸ਼ਮੀਰੀ ਮੁਸਲਮਾਨਾਂ ਦਾ ਸ਼ਿਵ ਸੈਨਾ ਵਲੋਂ ਕੁਟਾਪਾ, ਹਿੰਦੋਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾ ਕੇ ਛੱਡਿਆ

By Admin Published 2 min read

ਲੁਧਿਆਣਾ,: ਅਮਰਨਾਥ ਯਾਤਰੀਆਂ ਨਾਲ ਕਸ਼ਮੀਰੀ ਮੁਸਲਮਾਨਾਂ ਵਲੋਂ ਕੀਤੇ ਗਏ ਵਿਵਹਾਰ ਨੂੰ ਬਹਾਨਾ ਬਣਾ ਕੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਤੇ ਸੰਜੀਵ ਘਨੌਲੀ ਦੀ ਅਗਵਾਈ ਵਿਚ ਭਾਰਤ-ਪਾਕਿ ਬੱਸ ਰੋਕਣ ਪਹੁੰਚੇ। ਸ਼ਿਵ ਸੈਨਾ ਦੀ ਯੋਜਨਾ ਦਾ ਪਤਾ ਲੱਗਣ ਸਾਰ ਹੀ ਪ੍ਰਸ਼ਾਸਨ ਅਤੇ ਪੁਲਿਸ ਨੇ ਬੱਸ ਦਾ ਰੂਟ ਬਦਲਵਾ ਦਿੱਤਾ।

ਭੜਕੇ ਹੋਏ ਸ਼ਿਵ ਸੈਨਿਕਾਂ ਨੇ ਸ਼ੇਰਪੁਰ ਚੌਕ ‘ਤੇ ਜਾਮ ਲਾ ਕੇ ਜੰਮੂ ਕਸ਼ਮੀਰ ਦੇ ਟਰੱਕਾਂ ਨੂੰ ਰੋਕ ਕੇ ਇਨ੍ਹਾਂ ਵਿਚ ਸਵਾਰ ਕਸ਼ਮੀਰੀ ਮੁਸਲਮਾਨਾਂ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹਿੰਦੋਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਵਾਏ। ਰੂਟ ਬਦਲਣ ਤੋਂ ਖਫ਼ਾ ਹੋਏ ਸ਼ਿਵ ਸੈਨਾ ਕਾਰਕੁੰਨਾਂ ਨੇ ਸ਼ੇਰਪੁਰ ਚੌਕ ‘ਤੇ ਨਾਕਾ ਲਾ ਕੇ ਜੰਮੂ ਕਸ਼ਮੀਰ ਦੇ ਟਰੱਕਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਜਿਸ ਟਰੱਕ ਦਾ ਡਰਾਈਵਰ ਕਸਮੀਰੀ ਮੁਸਲਮਾਨ ਸੀ, ਉਸ ਡਰਾਈਵਰ ਨੂੰ ਸ਼ਿਵ ਸੈਨਿਕਾਂ ਨੇ ਜਬਰੀ ਥੱਲੇ ਲਾਹ ਕੇ ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਵਾਏ।

ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰੀਆਂ ‘ਤੇ ਪੱਥਰ ਮਾਰ ਮਾਰ ਕੇ ਭਜਾਇਆ ਗਿਆ ਹੈ ਜਿਸ ਨਾਲ ਸਮਾਜ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਦੂਜੇ ਸੂਬਿਆਂਂ ਵਿਚ ਵਪਾਰ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਕਸ਼ਮੀਰੀ ਮੁਸਲਮਾਨਾਂ ਤੋਂ ਪਾਕਿਸਤਾਨ ਦੇ ਬੈਨਰ ਸੜਵਾਏ ਅਤੇ ਹਿੰਦੋਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਵਾਏ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp