ਕਲਮੀਂ ਪਰਵਾਜ਼ ਮੰਚ ਵੱਲੋਂ ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ ਦੀ ਪੁਸਤਕ ‘ਸੱਥ ਰੌਣਕਾਂ’ ਰਿਲੀਜ਼

ਸਰ੍ਹੀ (ਹਰਜਿੰਦਰ ਕੌਰ ਸਿੱਧੂ)ਅਜੇ ਪਿਛਲੇ ਮਹੀਨੇ ਹੀ ਸੋਸਲ਼ ਮੀਡੀਆ ਦੇ ਜ਼ਰੀਏ ਸਾਹਿਤਕਾਰਾਂ ਦੀ ਬਿਨਾਂ ਅਹੁਦੇਦਾਰਾਂ ਤੋਂ ਨਵੀਂ ਬਣੀ ਸੰਸਥਾ ‘ਕਲਮੀਂ ਪਰਵਾਜ਼ ਮੰਚ’ ਵੱਲੋਂ ਵਿਅੰਗਕਾਰ ਵਜੋਂ ਜਾਣੇ ਜਾਂਦੇ ਹਾਸਰਸ ਲੇਖਕ ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ ਦੀ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਦੀ ਬਾਤ ਪਾਉਂਦੀ ਪੁਸਤਕ ‘ਸੱਥ ਰੌਣਕਾਂ’ ਏਥੋਂ ਦੇ ਸਟੂਡੀਓ-7 ‘ਚ ਉ੍ਨਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਮੰਚ ਦੇ ਮਾਸਿਕ ਕਵੀ ਦਰਬਾਰ ‘ਚ ਰਿਲੀਜ਼ ਕੀਤੀ।ਪੁਸਤਕ ਦਾ ਮੁੱਖਬੰਦ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਦੁਆਰਾ ਲਿਖਿਆ ਗਿਆ ਹੈ।ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਗਈ 112 ਪੰਨੇ ਦੀ ਇਸ ਪੁਸਤਕ ਵਿੱਚ ਵੱਖ ਵੱਖ ਵਿਸ਼ਿਆਂ ਉ੍ਨਤੇ 20 ਵਿਅੰਗ ਹਨ ਜਿੰਨ੍ਹਾਂ ਵਿੱਚ ਲੇਖਕ ਨੇ ਪੰਜਾਬੀ ਵਿਰਸੇ ਦੇ ਗੁਆਚੇ ਸ਼ਬਦਾਂ ਨੂੰ ਸਦਾ ਸੁਰਜੀਤ ਰੱਖਣ ਲਈ ਵੱਡੇ ਪੱਧਰ ‘ਤੇ ਸਾਂਭਣ ਦਾ ਇੱਕ ਵਧੀਆ ਕੰਮ ਕੀਤਾ ਹੈ। ਪੁਸਤਕ ਦੇ ਹਰ ਵਿਅੰਗ ਵਿੱਚ ਲੇਖਕ ਨੇ ਅਖਾਣਾਂ, ਮੁਹਾਵਰਿਆਂ, ਚੁਟਕਲਿਆਂ ਅਤੇ ਮੂੰਹ ਬੋਲਦੀ ਪੇਂਡੂ ਸ਼ਬਦਾਵਲੀ ਦੀ ਖੁੱਲ੍ਹਕੇ ਵਰਤੋਂ ਕੀਤੀ ਹੈ ਜਿਸ ਤੋਂ ਪੰਜਾਬ ਦੇ ਪੇਂਡੂ ਅਤੇ ਅਣਪੜ੍ਹਤਾ ਦੀ ਝਲਕ ਪੈਂਦੀ ਹੈ।ਵੱਖ ਵੱਖ ਵਿਅੰਗਾਂ ਵਿੱਚ ਲੇਖਕ ਨੇ ਕਿਤੇ ਤਾਂ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਉਸ ਨੇ ਚੁਗਲਖੋਰਾਂ ਨੂੰ ਕਰਾਰੇ ਹੱਥੀਂ ਲਿਆ ਹੈ, ਕਿਸੇ ਵਿਅੰਗ ‘ਚ ਉਹ ਮਨੁੱਖ ਦੀਆਂ ਸ਼ਤਾਨੀਆਂ ਨੂੰ ਉਜਾਗਰ ਕਰਦਾ ਹੈ ਅਤੇ ਕਿਸੇ ਵਿਅੰਗ ‘ਚ ਉਸ ਨੇ ਸਿਆਸੀ ਲੋਕਾਂ ਦੀਆਂ ਵਧੀਕੀਆਂ ਦੇ ਪਾਜ ਉਧੇੜੇ ਹਨ।ਪੜ੍ਹਣਯੋਗ ਇਸ ਪੁਸਤਕ ਦੇ ਮੁੱਖ ਪੰਨੇ ਨੂੰ ਤਾਸ਼ ਖੇਡਦੀ ਢਾਣੀ ਦੀ ਤਸਵੀਰ ਨਾਲ ਸ਼ਿੰਗਾਰਿਆ ਹੋਇਆ ਹੈ ਜਿਸ ਨੂੰ ਵੇਖਦਿਆਂ ਹੀ ਦਿਮਾਗੀ ਤੌਰ ‘ਤੇ ਪਿੰਡ ਦੀ ਸੱਥ ‘ਚ ਬੈਠੇ ਹੋਣਾ ਮਹਿਸੂਸ ਹੁੰਦਾ ਹੈ।

ਪੁਸਤਕ ਰਿਲੀਜ਼ ਸਮਾਗਮ ਮੌਕੇ ਪੰਜਾਬ ਤੋਂ ਪਹੁੰਚੇ ਰੇਡੀਓ ਸੰਚਾਲਕ ਸਵਰਨ ਸਿੰਘ ਦਾਨੇਵਾਲੀਆ ਅਤੇ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਸਟੂਡੀਓ-7 ਦੇ ਸੁੱਖੀ ਬਾਠ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮਾਗਮ ‘ਚ ਪੁਸਤਕ ਬਾਰੇ ਬਰਾੜ ‘ਭਗਤਾ ਭਾਈ ਕਾ’ ਨੂੰ ਵਧਾਈ ਦੇਣ ਵਾਲਿਆਂ ਵਿੱਚ ਸਾਰੀਆਂ ਸਾਹਿਤਕ ਸਭਾਵਾਂ, ਇੰਡੋ-ਕਨੇਡੀਅਨ ਯੂਥ ਕਲੱਬ, ਕਲਮੀਂ ਪਰਵਾਜ਼ ਮੰਚ ਦੇ ਮੈਂਬਰ, ਸਮੁੱਚਾ ਪੰਜਾਬੀ ਮੀਡੀਆ, ਇੰਡੋ ਕਨੇਡੀਅਨ ਸੀਨੀਅਰ ਸੈਂਟਰ, ਧਾਰਮਿਕ ਸੰਸਥਾਵਾਂ, ਸਾਹਿਤਕਾਰ ਅਤੇ ਸ਼ਹਿਰ ਦੇ ਬਹੁਤ ਸਾਰੇ ਮੋਹਤਬਰ ਵਿਅਕਤੀ ਸ਼ਾਮਲ ਸਨ।ਆਖਰ ‘ਚ ਰੇਡੀਓ ਸੰਚਾਲਕ ਮਨਜੀਤ ਕੌਰ ਕੰਗ ਨੇ ਸਮਾਗਮ ‘ਚ ਸ਼ਮੂਲੀਅਤ ਕਰਨ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ.

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.