Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕਸ਼ਮੀਰ ਵਿੱਚ ਰਾਇਸ਼ੁਮਾਰੀ ਕਰਵਾਏ ਭਾਰਤ: ਸ਼ਰੀਫ਼

By Admin Published 2 min read

ਇਸਲਾਮਾਬਾਦ,:-ਹਿਜ਼ਬੁਲ ਮੁਜਾਹਿਦੀਨ ਮੁਖੀ ਸਈਅਦ ਸਲਾਹੂਦੀਨ (ਖੱਬੇ), ਸਿਰਾਜਉੱਲ ਹੱਕ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸੲੀਦ (ਸੱਜੇ) ਇਸਲਾਮਾਬਾਦ ‘ਚ ਭਾਰਤ ਵਿਰੋਧੀ ਰੈਲੀ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦੇ ਹੋਏ। -ਏਪੀ

ਹਿਜ਼ਬੁਲ ਮੁਜਾਹਿਦੀਨ ਮੁਖੀ ਸਈਅਦ ਸਲਾਹੂਦੀਨ (ਖੱਬੇ), ਸਿਰਾਜਉੱਲ ਹੱਕ ਅਤੇ ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸੲੀਦ (ਸੱਜੇ) ਇਸਲਾਮਾਬਾਦ ‘ਚ ਭਾਰਤ ਵਿਰੋਧੀ ਰੈਲੀ ਕਰ ਕੇ ਇਕਜੁੱਟਤਾ ਦਾ ਮੁਜ਼ਾਹਰਾ ਕਰਦੇ ਹੋਏ। -ਏਪੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਨਹੀਂ ਹੈ। ਵਾਦੀ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਪਾਕਿਸਤਾਨ ਨੇ ਅੱਜ ‘ਕਾਲਾ ਦਿਵਸ’ ਮਨਾਇਆ। ਸ਼ਰੀਫ਼ ਨੇ ਕਿਹਾ ਕਿ ਭਾਰਤ ਨੂੰ ਕਸ਼ਮੀਰੀਆਂ ਦੇ ਹੱਕਾਂ ਦਾ ਸਨਮਾਨ ਕਰਦਿਆਂ ਉਥੇ ਰਾਇਸ਼ੁਮਾਰੀ ਕਰਵਾਉਣੀ ਚਾਹੀਦੀ ਹੈ।

ਆਪਣੇ ਸੁਨੇਹੇ ‘ਚ ਉਨ੍ਹਾਂ ਕਿਹਾ,”ਅੱਜ ਅਸੀਂ ਕਸ਼ਮੀਰੀਆਂ ਨਾਲ ਇਕਜੁੱਟਤਾ ਜ਼ਾਹਰ ਕਰਨ ਲਈ ਕਾਲਾ ਦਿਵਸ ਮਨਾ ਰਹੇ ਹਾਂ ਅਤੇ ਦੁਨੀਆਂ ਨੂੰ ਸਖ਼ਤ ਸੁਨੇਹਾ ਦੇ ਰਹੇ ਹਾਂ ਕਿ ਹਰੇਕ ਪਾਕਿਸਤਾਨੀ ਉਨ੍ਹਾਂ (ਕਸ਼ਮੀਰੀਆਂ) ਦੇ ਅਧਿਕਾਰਾਂ ਲਈ ਕੀਤੇ ਜਾ ਰਹੇ ਸੰਘਰਸ਼ ਨਾਲ ਖੜ੍ਹਾ ਹੈ। ਭਾਰਤ ਸੁਰੱਖਿਆ ਬਲਾਂ ਰਾਹੀਂ ਕਸ਼ਮੀਰੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ। ਸੰਯੁਕਤ ਰਾਸ਼ਟਰ ਨੇ ਵੀ ਕਸ਼ਮੀਰ ਨੂੰ ਵਿਵਾਦਤ ਇਲਾਕਾ ਐਲਾਨਿਆ ਹੋਇਆ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੇ ਕਬਜ਼ੇ ਹੇਠਲੇ ਇਲਾਕੇ ‘ਚ ਮਨੁੱਖੀ ਹੱਕਾਂ ਦਾ ਘਾਣ ਕਰ ਰਿਹਾ ਹੈ ਜੋ ਆਲਮੀ ਭਾਈਚਾਰੇ ਲਈ ਚਿੰਤਾ ਦਾ ਮਾਮਲਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਕਸ਼ਮੀਰ ਮੁੱਦੇ ਨੂੰ ਕੌਮਾਂਤਰੀ ਪੱਧਰ ‘ਤੇ ਉਠਾਉਣ। ਮਕਬੂਜ਼ਾ ਕਸ਼ਮੀਰ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਰੈਲੀਆਂ ਅਤੇ ਸਮਾਗਮ ਕਰ ਕੇ ਕਾਲਾ ਦਿਵਸ ਮਨਾਇਆ ਗਿਆ ਤਾਂ ਜੋ ਕਸ਼ਮੀਰ ਮੁੱਦੇ ਵੱਲ ਦੁਨੀਆਂ ਦਾ ਧਿਆਨ ਦਿਵਾਇਆ ਜਾ ਸਕੇ।

ਇਸੇ ਦੌਰਾਨ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਤਰਜਮਾਨ ਮਲੀਹਾ ਲੋਧੀ ਨੇ ਕਸ਼ਮੀਰ ਦਾ ਮੁੱਦਾ ਇਕ ਵਾਰ ਫਿਰ ਉਠਾਇਆ। ਉਨ੍ਹਾਂ ਵੱਖ ਵੱਖ ਜਥੇਬੰਦੀਆਂ ਨੂੰ ਪੱਤਰ ਵੀ ਦਿੱਤੇ ਅਤੇ ਕਸ਼ਮੀਰੀਆਂ ‘ਤੇ ਢਾਹੇ ਜਾ ਰਹੇ ਤਸ਼ੱਦਦ ਦਾ ਮਾਮਲਾ ਵੀ ਉਠਾਇਆ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp