ਨਵੀਂ ਦਿੱਲੀ:- ਰਾਸ਼ਟਰਵਾਦ ਦੇ ਨਾਮ ‘ਤੇ ਹਿੰਸਾ ਦੇ ਵਿਰੁਧ ਅਪਣੀ ਮੁਹਿੰਮ ਨੂੰ ਲੈ ਕੇ ਭਾਜਪਾ ਆਗੂਆਂ ਦੇ ਨਿਸ਼ਾਨੇ ‘ਤੇ ਆਈ ਕਾਰਗਿਲ ਸ਼ਹੀਦ ਦੀ ਧੀ ਗੁਰਮੇਹਰ ਕੌਰ ਦੇ ਬਚਾਅ ‘ਚ ਕਈ ਵਿਰੋਧੀ ਧਿਰਾਂ ਆ ਗਈਆਂ। ਸ਼ਹੀਦ ਦੀ ਧੀ ਦੇ ਸਮਰਥਨ ‘ਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਖੁਲ੍ਹ ਕੇ ਆ ਗਏ ਹਨ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਗੁਰਮੇਹਰ ਨੂੰ ਅਪਣੀ ਹਮਾਇਤ ਦਿਤੀ ਹੈ। ਰਾਹੁਲ ਨੇ ਕਿਹਾ ਕਿ ਡਰ ਅਤੇ ਅਸਹਿਣਸ਼ੀਲਤਾ ਵਿਰੁਧ ਅਸੀਂ ਅਪਣੇ ਵਿਦਿਆਰਥੀਆਂ ਦੇ ਨਾਲ ਖੜੇ ਹਾਂ। ਅਸਹਿਣਸ਼ੀਲਤਾ ਅਤੇ ਅਨਿਆਂ ਵਿਰੁਧ ਉਠੀ ਹਰ ਆਵਾਜ਼ ‘ਚ ਗੁਰਮੇਹਰ ਕੌਰ ਹੋਵੇਗੀ।ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਸੋਚ ਤੁਹਾਨੂੰ ਪਸੰਦ ਨਹੀਂ ਆ ਸਕਦੀ ਪਰ ਅਜਿਹੇ ਲੋਕਾਂ ਨੂੰ ਵਿਵੇਕਹੀਣ ਧਮਕੀਆਂ ਅਤੇ ਸੋਸ਼ਲ ਸਾਈਟ ‘ਤੇ ਪਿੱਛਾ ਕੀਤਾ ਜਾਣਾ ਜਿਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਫੌਲੋ ਕਰਦੇ ਹਨ। ਇਹ ਸੂਬੇ ਦੁਆਰਾ ਖੌਫ਼ ਅਤੇ ਜਮਹੂਰੀ ਮੁਲਕਾਂ ਦੇ ਕੰਮ ਦਾ ਸੱਭ ਤੋਂ ਬੁਰਾ ਰੂਪ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼
ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

