ਗੋਲੀ ਖਾਣ ਨੂੰ ਤਿਆਰ ਹਾਂ : ਗੁਰਮੇਹਰ ਕੌਰ

ਨਵੀਂ ਦਿੱਲੀ :-ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ‘ਚ ਇੱਕ ਸੈਮੀਨਾਰ ਦੇ ਆਯੋਜਨ ਨੂੰ ਲੈ ਕੇ ਦੋ ਵਿਦਿਆਰਥੀ ਜਥੇਬੰਦੀਆਂ ਵਿਚਕਾਰ ਵਿਵਾਦ ‘ਚ ਹੁਣ ਸਿਆਸਤਦਾਨ, ਖਿਡਾਰੀ ਅਤੇ ਬਾਲੀਵੁੱਡ ਅਦਾਕਾਰ ਵੀ ਕੁਦ ਪਏ ਹਨ। ਕਾਰਗਿਲ ਸ਼ਹੀਦ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮੇਹਰ ਕੌਰ ਨੇ ਹਿੰਸਾ ‘ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਭੂਮਿਕਾ ਦਾ ਖੁੱਲ੍ਹ ਕੇ ਵਿਰੋਧ ਕੀਤਾ ਅਤੇ ਇੱਕ ਕੈਂਪੇਨ ਸ਼ੁਰੂ ਕੀਤੀ। ਇਸ ਮਗਰੋਂ ਜਿਥੇ ਬਹੁਤ ਸਾਰੇ ਲੋਕ ਗੁਰਮੇਹਰ ਦੀ ਹਮਾਇਤ ‘ਚ ਆਏ ਤਾਂ ਕਈਆਂ ਨੇ ਉਸ ਦਾ ਵਿਰੋਧ ਕੀਤਾ।ਗੁਰਮੇਹਰ ਕੌਰ ਨੇ ਕਿਹਾ ਏ ਬੀ ਵੀ ਪੀ ਜਾਂ ਹੋਰ ਕਿਸੇ ਵੀ ਵਿਦਿਆਰਥੀ ਜਥੇਬੰਦੀ ਨੂੰ ਕਾਨੂੰਨ ਵਿਵਸਥਾ ਆਪਣੇ ਹੱਥ ‘ਚ ਲੈਣ ਦਾ ਹੱਕ ਨਹੀਂ।ਆਪਣੇ ਪਿਤਾ ਦਾ ਜ਼ਿਕਰ ਕਰਦਿਆਂ ਗੁਰਮੇਹਰ ਕੌਰ ਨੇ ਕਿਹਾ ਕਿ ਮੈਂ ਡਰਨ ਜਾਂ ਝੁਕਣ ਵਾਲੀ ਨਹੀਂ, ਮੇਰੇ ਪਿਤਾ ਨੇ ਦੇਸ਼ ਲਈ ਗੋਲੀ ਖਾਧੀ ਅਤੇ ਮੈਂ ਵੀ ਦੇਸ਼ ਲਈ ਗੋਲੀ ਖਾਣ ਵਾਸਤੇ ਤਿਆਰ ਹਾਂ। ਮੈਂ ਆਪਣੇ ਦੇਸ਼ ਅਤੇ ਸਾਥੀ ਵਿਦਿਆਰਥੀਆਂ ਨਾਲ ਪਿਆਰ ਕਰਦੀ ਹਾਂ ਅਤੇ ਮੈਂ ਪ੍ਰਗਟਾਵੇ ਦੀ ਅਜ਼ਾਦੀ ਦੀ ਹਮਾਇਤੀ ਹਾਂ। ਉਨ੍ਹਾ ਕਿਹਾ ਕਿ ਏ ਬੀ ਵੀ ਪੀ ਵੱਲੋਂ ਕੀਤੇ ਗਏ ਪਥਰਾਅ ਮੌਕੇ ਉਮਰ ਖਾਲਿਦ ਮੌਜੂਦ ਨਹੀਂ ਸਨ ਅਤੇ ਪੱਥਰ ਉਥੇ ਮੌਜੂਦ ਵਿਦਿਆਰਥੀਆਂ ‘ਤੇ ਹੀ ਸੁੱਟੇ ਗਏ ਸਨ। ਇਸ ਤੋਂ ਪਹਿਲਾਂ ਆਪਣੇ ਫੇਸਬੁੱਕ ਪੋਸਟ ‘ਤੇ ਗੁਰਮੇਹਰ ਕੌਰ ਨੇ ਲਿਖਿਆ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਮਾਸੂਮ ਵਿਦਿਆਰਥੀਆਂ ‘ਤੇ ਏ ਬੀ ਵੀ ਪੀ ਦੇ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਰਾਮਜਸ ਕਾਲਜ ‘ਚ ਬੁੱਧਵਾਰ ਨੂੰ ‘ਵਿਰੋਧ ਦੀ ਸੰਸਕ੍ਰਿਤੀ’ ਵਿਸ਼ੇ ‘ਤੇ ਸੈਮੀਨਾਰ ਦੌਰਾਨ ਆਇਸਾ ਅਤੇ ਏ ਬੀ ਵੀ ਪੀ ਹਮਾਇਤੀਆਂ ‘ਚ ਝੜਪ ਹੋ ਗਈ ਸੀ। ਸੈਮੀਨਾਰ ‘ਚ ਜੇ ਐੱਨ ਯੂ ਦੇ ਵਿਦਿਆਰਥੀ ਉਮਰ ਖਾਲਿਦ ਅਤੇ ਸ਼ੇਹਲਾ ਰਾਸ਼ਿਦ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਏ ਬੀ ਵੀ ਪੀ ਇਸ ਦਾ ਵਿਰੋਧ ਕਰ ਰਹੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.