Skip to content
Thursday, October 29, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਅਕਾਲੀ ਦਲ ਦੇ ਦਫਤਰ ਵਿਚ ਜੀ ਕੇ ਦੀ ਫੋਟੋ ‘ਤੇ ਲਾਈ ਕਾਲੀ ਟੇਪ

By Admin Published 2 min read

ਦਿੱਲੀ ਕਮੇਟੀ ਹੁਣ ਖੁਦ ਕਰੇਗੀ ਜੀ.ਕੇ ਤੇ ਕੇਸ:ਬਾਬਾ ਧੁੰਮਾ ਦੇ ਨਾਂ ਵੀ ਬੋਲੇ 50 ਲੱਖ ਰੁਪਏ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਫੋਟੋ ‘ਤੇ ਕਾਲੀ ਟੇਪ ਲਗਾ ਦਿੱਤੀ ਗਈ ਹੈ। ਇਹ ਤਸਵੀਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵੀਂ ਦਿੱਲੀ ਦੀ ਇਕਾਈ ਦੇ ਦਫ਼ਤਰ ਵਿਚ ਲੱਗੀ ਹੋਈ ਹੈ।ਕਾਲੀ ਟੇਪ ਲਾਉਣ ਪਿੱਛੇ ਪਿਛਲੇ ਦਿਨੀਂ ਮਨਜੀਤ ਸਿੰਘ ਜੀਕੇ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਵਜ੍ਹਾ ਮੰਨਿਆ ਗਿਆ ਹੈ। ਮਨਜੀਤ ਸਿੰਘ ਜੀਕੇ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਦਿੱਲੀ ਦੀ ਅਦਾਲਤ ਵਿਚ ਚੱਲ ਰਿਹਾ ਹੈ। ਜੀਕੇ ਨੂੰ ਪਾਰਟੀ ਹਾਈਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਅਕਾਲੀ ਦਲ ਵਿਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਹੁਣ ਵਧਣ ਵਾਲੀਆਂ ਹਨ। ਅਕਾਲੀ ਦਲ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਤੋਂ ਬਅਦ ਦਿੱਲੀ ਕਮੇਟੀ ਹੁਣ ਖ਼ੁਦ ਜੀਕੇ ਉੱਤੇ ਭ੍ਰਿਸ਼ਟਾਚਾਰ ਦਾ ਕੇਸ ਕਰੇਗੀ। ਕਮੇਟੀ ਨੇ ਅੱਜ ਜੀਕੇ ਵੱਲੋਂ ਕੀਤੇ ਕਥਿਤ ਭ੍ਰਿਸ਼ਟਾਚਾਰ ਦੀ ਲੰਮੀ ਲਿਸਟ ਪੱਤਰਕਾਰਾਂ ਨੂੰ ਪੜ੍ਹ ਕੇ ਸੁਣਾਈ।ਅਵਤਾਰ ਸਿੰਘ ਹਿੱਤ ਨੇ ਦਾਅਵਾ ਕੀਤਾ ਹੈ ਕਿ ਜੀਕੇ ਨੇ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕੀਤਾ ਹੈ ਤੇ ਅਜਿਹੇ ਕਾਰੇ ਲਈ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਧੂਮਾ ਨੇ ਕੋਰਟ ਵਿਚ 51 ਲੱਖ ਰੁਪਏ ਦਿੱਲੀ ਕਮੇਟੀ ਤੋਂ ਲੈਣ ਦੀ ਗੱਲ ਆਖੀ ਹੈ। ਬਾਬਾ ਧੂਮਾ ਖ਼ਿਲਾਫ਼ ਵੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੀਕੇ ਹੁਣ ਆਪਣੇ ਬਚਾਅ ਲਈ ਪਾਰਟੀ ਨੂੰ ਬਲੈਕਮੇਲ ਕਰ ਰਹੇ ਹਨ। ਚੋਣਾਂ ਵਿਚ ਦਿੱਲੀ ਕਮੇਟੀ ਦਾ ਪੈਸਾ ਲਾਉਣ ਦੀ ਗੱਲ ਆਖ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp