Ad-Time-For-Vacation.png

ਮਹਿਲਾ ਹਾਕੀ – ਅਮਰੀਕਾ ਨੇ ਭਾਰਤ ਨੂੰ 3-2 ਨਾਲ ਹਰਾਇਆ

ਪੇਨਸਿਲਵੇਨੀਆ (ਏਜੰਸੀ)- ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰੀਓ ‘ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਅਮਰੀਕਾ ਦੌਰੇ ‘ਤੇ ਗਈ ਭਾਰਤੀ ਮਹਿਲਾ ਹਾਕੀ ਟੀਮ ਮੈਚ ਦੌਰਾਨ ਮੇਜ਼ਬਾਨ ਟੀਮ ਹੱਥੋਂ 3-2 ਨਾਲ ਹਾਰ ਗਈ। ਅਮਰੀਕਾ ਵਲੋਂ ਕੈਥਲੀਨ ਸ਼ਾਰਕ ਨੇ 6ਵੇਂ ਮਿੰਟ, ਕੈਟੀ ਬਾਮ ਨੇ 31ਵੇਂ ਮਿੰਟ ‘ਚ ਅਤੇ ਕੇਲਸੇ ਕੋਲੋਜੇਜਚਿਕ ਨੇ 48ਵੇਂ ਮਿੰਟ ‘ਚ ਗੋਲ ਕੀਤੇ। ਭਾਰਤ ਲਈ ਪ੍ਰੀਤੀ ਦੁਬੇ ਨੇ 33ਵੇਂ ਮਿੰਟ ਤੇ ਦੀਪਿਕਾ ਨੇ 38ਵੇਂ ਮਿੰਟ ‘ਚ ਗੋਲ ਕੀਤਾ। ਦੋਵਾਂ ਟੀਮਾਂ ਦੀ ਕੋਸ਼ਿਸ਼ ਇਸ ਮੈਚ ‘ਚ ਹਾਰ ਤੋਂ ਬਚਣ ਦੀ ਸੀ। ਪਰ ਭਾਰਤੀ ਟੀਮ ਆਪਣਾ ਬਚਾਅ ਨਾ ਕਰ ਸਕੀ ਤੇ ਉਸ ਨੂੰ ਹਾਰ ਦਾ ਮੁੰਹ ਦੇਖਣਾ ਪਿਆ । ਭਾਰਤੀ ਟੀਮ ਦੇ ਮੁੱਖ ਕੋਚ ਨਿਲ ਹਾਗੁਡ ਨੇ ਮੈਚ ਤੋਂ ਬਾਅਦ ਕਿਹਾ ਕਿ ਰੀਓ ਓਲੰਪਿਕ ਦੀ ਤਿਆਰੀ ਲਈ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਸਾਡੇ ਵਿਚ ਸਖਤ ਮੁਕਾਬਲਾ ਹੋਇਆ। ਲੜਕੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ḩ ਅਸੀਂ ਆਪਣੀਆਂ ਕਮੀਆਂ ਦੀ ਸਮੀਖਿਆ ਕਰਾਂਗੇ। ਭਾਰਤੀ ਟੀਮ ਦਾ ਅਗਲਾ ਮੈਚ 21 ਜੁਲਾਈ ਨੂੰ ਹੋਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.