ਵਰਲਡ ਕੱਪ ਫਾਈਨਲ ‘ਤੇ ਨਿਊਜ਼ੀਲੈਂਡ ਟੀਮ ਦੇ ਕੋਚ ਨੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ— ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਮੁੱਖ ਕੋਚ ਗੈਰੀ ਸਟੇਡ ਨੇ ਕਿਹਾ ਕਿ ਜੇਕਰ ਅਗਲੀ ਵਾਰ ਵਰਲਡ ਕੱਪ ਦਾ ਫਾਈਨਲ ਟਾਈ ਰਹਿੰਦਾ ਹੈ ਤਾਂ ਟਰਾਫੀ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ। ਵਰਲਡ ਕੱਪ ਦੇ ਫਾਈਨਲ ‘ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦਾ ਮੁਕਾਬਲਾ ਟਾਈ ਰਿਹਾ ਸੀ। ਸੁਪਰ ਓਵਰ ‘ਚ ਸਕੋਰ ਬਰਾਬਰ ਰਹਿਣ ਦੇ ਬਾਅਦ ਇੰਗਲੈਂਡ ਨੂੰ ਬਾਊਂਡਰੀ ਕਾਊਂਟ ਦੇ ਆਧਾਰ ‘ਤੇ ਜੇਤੂ ਐਲਾਨਿਆ ਗਿਆ ਸੀ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਪੱਤਰਕਾਰਾਂ ਨੂੰ ਕਿਹਾ, ਕਾਫੀ ਖੋਖਲਾ ਮਹਿਸੂਸ ਕਰ ਰਿਹਾ ਹਾਂ ਕਿਉਂਕਿ 100 ਓਵਰਾਂ ਤੋਂ ਬਾਅਦ ਸਕੋਰ ਬਰਾਬਰ ਰਹਿਣ ਤੋਂ ਬਾਅਦ ਵੀ ਤੁਸੀਂ ਹਾਰ ਗਏ ਪਰ ਇਹ ਖੇਡ ਦਾ ਤਕਨੀਕੀ ਪੇਚ ਹੈ।” ਉਸ ਨੇ ਕਿਹਾ, ”ਆਈ.ਸੀ.ਸੀ. ‘ਚ ਇਸ ਦੀ ਸਮੀਖਿਆ ਹੋਵੇ ਅਤੇ ਉਹ ਇਸ ਦੇ ਤਰੀਕੇ ਲੱਭਣ।”

PunjabKesari
ਸਟੇਡ ਨੇ ਕਿਹਾ, ”ਜਦੋਂ ਨਿਯਮ ਬਣਾਇਆ ਗਿਆ ਹੋਵੇਗਾ ਉਦੋਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਵਰਲਡ ਕੱਪ ਦਾ ਫਾਈਨਲ ਇਸ ਤਰ੍ਹਾਂ ਹੋਵੇਗਾ। ਹੁਣ ਇਸ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਜਦੋਂ ਤੁਸੀਂ 7 ਹਫਤੇ ਤਕ ਖੇਡੋ ਅਤੇ ਫਾਈਨਲ ‘ਚ 100 ਓਵਰ ਦੇ ਬਾਅਦ ਮੁਕਾਬਲਾ ਬਰਾਬਰ ਰਹੇ। ਇਸ ਤੋਂ ਬਾਅਦ ਤੁਸੀਂ ਹਾਰ ਜਾਓ। ਅੰਪਾਇਰ ਵੱਲੋਂ 50ਵੇਂ ਓਵਰ ‘ਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ 5 ਦੀ ਜਗ੍ਹਾ 6 ਦੌੜਾਂ ਦੇਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਨਹੀਂ ਜਾਣਦਾ। ਅੰਪਾਇਰ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਉਹ ਵੀ ਇਨਸਾਨ ਹੈ।PunjabKesari

ਇਹ ਹੈ ਆਈ.ਸੀ.ਸੀ. ਦਾ ਬਾਊਂਡਰੀ ਕਾਊਂਟ ਨਿਯਮ
ਇਸ ਨਿਯਮ ਮੁਤਾਬਕ ਜੇਕਰ ਕੋਈ ਮੈਚ ਟਾਈ ਹੋ ਜਾਂਦਾ ਹੈ ਤਾਂ ਸੁਪਰਓਵਰ ਖੇਡਿਆ ਜਾਵੇਗਾ। ਜੇਕਰ ਸੁਪਰ ਓਵਰ ਵੀ ਬਰਾਬਰੀ ‘ਤੇ ਰਹਿੰਦਾ ਹੈ ਤਾਂ ਇਹ ਦੇਖਿਆ ਜਾਵੇਗਾ ਕਿ ਕਿਸ ਟੀਮ ਨੇ ਜ਼ਿਆਦਾ ਬਾਊਂਡਰੀਜ਼ (ਚੌਕੇ-ਛੱਕੇ) ਲਗਾਈਆਂ ਹਨ। ਪਹਿਲਾਂ 50 ਓਵਰਾਂ ਦੇ ਇਲਾਵਾ ਸੁਪਰ ਓਵਰ ‘ਚ ਲਗਾਈਆਂ ਬਾਊਂਡਰੀਜ਼ ਵੀ ਜੋੜੀਆਂ ਜਾਣਗੀਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.