Skip to content
Wednesday, October 28, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਰੀਓ ਓਲੰਪਿਕ ਤੋਂ 8 ਤਗਮੇ ਲਿਆਵਾਂਗੇ-ਸੰਦੀਪ

By Admin Published 1 min read

ਨਵੀਂ ਦਿੱਲੀ, (ਏਜੰਸੀ)- ਰੀਓ ਓਲੰਪਿਕ-2016 ਲਈ ਚੁਣੇ ਭਾਰਤੀ ਕੁਸ਼ਤੀ ਦਲ ‘ਚ ਸ਼ਾਮਿਲ ਪਹਿਲਵਾਨ ਸੰਦੀਪ ਤੋਮਰ ਨੇ ਕਿਹਾ ਕਿ ਭਾਰਤੀ ਕੁਸ਼ਤੀ ਦਲ ਇਸ ਵਾਰ ਓਲੰਪਿਕ ‘ਚ 8 ਤਗਮੇਂ ਪ੍ਰਾਪਤ ਕਰ ਸਕਦਾ ਹੈ। ਇਸੇ ਸਾਲ ਬੈਂਕਾਕ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿੱਪ ‘ਚ ਸੋਨ ਤਗਮਾ ਪ੍ਰਾਪਤ ਕਰਨ ਵਾਲੇ ਸੰਦੀਪ ਨੇ ਕਿਹਾ ਕਿ ਮੈਂ ਤੇ ਪਹਿਲਵਾਨ ਯੋਗੇਸ਼ਵਰ ਦੱਤ ਆਪਣੀ ਸਫਲਤਾ ਮੁੜ ਦੁਹਰਾਉਣਾ ਚਾਹੁੰਦੇ ਹਨ। ਫਰੀ ਸਟਾਈਲ 75 ਕਿਲੋਗ੍ਰਾਮ ਭਾਰ ਵਰਗ ਲਈ ਕੁਆਲੀਫਾਈ ਕਰਨ ਵਾਲੇ ਭਾਰਤੀ ਓਲੰਪਿਕ ਦਲ ਦੀ ਵਿਦਾਈ ਪ੍ਰੋਗਰਾਮ ਮੌਕੇ ਆਈ.ਏ.ਐਨ.ਐਸ. ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤੀ ਪਹਿਲਵਾਰ ਸੁਸ਼ੀਲ ਤੇ ਯੋਗੇਸ਼ਵਰ ਆਪਣੀ ਸਫਲਤਾ ਦੁਹਰਾਉਣਗੇ ਤੇ ਤਗਮੇ ਲੈ ਕੇ ਆਉਣਗ। ਸੰਦੀਪ ਇਸ ਸਮੇਂ ਸਖਤ ਅਭਿਆਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪਹਿਲਵਾਨ ਵਿਸ਼ਵ ਦੇ ਦਿਗਜ ਪਹਿਲਵਾਨਾਂ ਤੋਂ ਘੱਟ ਨਹੀਂ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp