Skip to content
Wednesday, October 28, 2026 7°C · Rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਰੀਓ ਓਲੰਪਿਕ ‘ਚ ਦੌੜੇਗਾ ਬੋਲਟ

By Admin Published 2 min read

ਕਿੰਗਸਟਨ:ਰੀਓ ਓਲੰਪਿਕ ਦੇ ਲਈ ਇੱਕ ਵੱਡੀ ਖਬਰ ਹੈ ਕਿ ਸੱਟ ਨਾਲ ਜੂਝ ਰਹੇ ਓਲੰਪਿਕ ਅਤੇ ਵਿਸ਼ਵ ਰਿਕਾਰਡਧਾਰਕ ਉਸੇਨ ਬੋਲਟ ਨੂੰ ਜਮੈਕਾ ਦੀ ਓਲੰਪਿਕ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਇਨ੍ਹਾਂ ਖੇਡਾਂ ‘ਚ 100, 200 ਅਤੇ 4 ਗੁਣਾ 100 ਮੀਟਰ ਰੀਲੇ ‘ਚ ਆਪਣਾ ਖਿਤਾਬ ਬਚਾਉਣ ਲਈ ਉਤਰਨਗੇ। ਜਮੈਕਾ ਓਲੰਪਿਕ ਯੂਨੀਅਨ ਨੇ ਰੀਓ ਓਲੰਪਿਕ ਦੇ ਲਈ 59 ਐਥਲੀਟਾਂ ਦੀ ਆਪਣੀ ਟੀਮ ਦੀ ਘੋਸ਼ਣਾ ਕੀਤੀ ਹੈ, ਇਸ ਐਲਾਨ ‘ਚ ਧਰਤੀ ਦੇ ਸਭ ਤੋਂ ਤੇਜ਼ ਦੌੜਾਕ ਬੋਲਟ ਨੂੰ ਇਨ੍ਹਾਂ ਤਿੰਨਾਂ ਮੁਕਾਬਲਿਆਂ ‘ਚ ਸ਼ਾਮਿਲ ਕੀਤਾ ਗਿਆ ਹੈ ਜਿਸ ‘ਚ ਉਹ ਸਾਬਕਾ ਚੈਂਪੀਅਨ ਹਨ। ਬੋਲਟ ਦੇ ਨਾਲ 2011 ਦੇ ਵਿਸ਼ਵ ਚੈਂਪੀਅਨ ਯੋਹਾਨ ਬਲੇਕ ਵੀ ਟੀਮ ‘ਚ ਸ਼ਾਮਲ ਹਨ। ਸ਼ੈਲੀ ਐਨ ਫਰੇਜ਼ਰ ਪ੍ਰਾਈਜ਼ ਲਗਾਤਾਰ ਤੀਜੀ ਵਾਰ 100 ਮੀਟਰ ਦਾ ਖਿਤਾਬ ਜਿੱਤਣ ਦੇ ਟੀਚੇ ਨਾਲ ਉਤਰੇਗੀ ਜਦਕਿ 200 ਮੀਟਰ ਦੀ ਵਿਸ਼ਵ ਚਾਂਦੀ ਜੇਤੂ ਐਲੇਨ ਥਾਮਸਨ ਨੂੰ 100 ਅਤੇ 200 ਮੀਟਰ ਦੋਹਾਂ ‘ਚ ਰੱਖਿਆ ਗਿਆ ਹੈ। ਬੋਲਟ ਹਾਲ ਹੀ ‘ਚ ਹੈਮਸਟ੍ਰਿੰਗ ਸੱਟ ਕਾਰਨ ਜਮੈਕਾ ਟ੍ਰਾਇਲ ‘ਚ ਆਖਰੀ ਸਮੇਂ ‘ਤੇ ਪਿੱਛੇ ਹੋ ਗਏ ਸੀ ਜਿਸ ਨਾਲ ਉਨ੍ਹਾਂ ਦੇ ਓਲੰਪਿਕ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਸੀ ਪਰ ਬੋਲਟ ਨੂੰ ਜਮੈਕਾ ਦੀ ਐਥਲੈਟਿਕਸ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ। ਰੀਓ ‘ਚ ਐਥਲੈਟਿਕਸ ਮੁਕਾਬਲੇ 12 ਤੋਂ 21 ਅਗਸਤ ਤੱਕ ਹੋਣਗੇ। ਜਮੈਕਾ ਦੀ ਟੀਮ ‘ਚ ਹੋਰ ਮੁੱਖ ਨਾਂਅ ਵਿਸ਼ਵ ਇਨਡੋਰ 60 ਮੀਟਰ ਮੁਸ਼ਕਲ ਦੌੜ ਚੈਂਪੀਅਨ ਉਮਰ ਮੈਕਲਾਇਡ, ਵਿਸ਼ਵ ਸ਼ਾਟਪੁਟ ਕਾਂਸੀ ਤਮਗਾ ਜੇਤੂ ਓ ਡੇਨ ਰਿਚਰਡਜ਼ ਅਤੇ ਦੋ ਵਾਰ ਦੀ ਓਲੰਪਿਕ 200 ਮੀਟਰ ਚੈਂਪੀਅਨ ਵੈਰੋਨਿਕਾ ਕੈਂਪਬੇਲ ਬ੍ਰਾਊਨ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp