ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਦੇ ਪੁਰਾਤਨ ਤੇ ਇਤਿਹਾਸਕ ਸ਼੍ਰੀ ਸ਼ਿਵਾਲਾ ਬ੍ਹਮਚਾਰੀ ਮੰਦਰ ‘ਚ ਗਣਪਤੀ ਮਹਾਉਤਸਵ 19 ਸਤੰਬਰ ਨੂੰ ਸ਼ੁਰੂ ਹੋ ਰਿਹਾ ਹੈ ਜੋ ਕਿ 28 ਸਤੰਬਰ ਤਕ ਜਾਰੀ ਰਹੇਗਾ। ਸ਼੍ਰੀ ਸ਼ਿਵਾਲਾ ਬ੍ਹਮਚਾਰੀ ਮੰਦਰ ਦੇ ਪ੍ਰਬੰਧਕਾਂ ਨੇ ਦੱਸਿਆ 19 ਸਤੰਬਰ ਦਿਨ ਮੰਗਲਵਾਰ ਸਵੇਰੇ 7 ਵਜੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ ਤੇ 27 ਤਕ ਰੋਜ਼ਾਨਾ ਸ਼ਾਮ 5 ਵਜੇ ਕੀਰਤਨ, 7.30 ਵਜੇ ਮਹਾਂ ਆਰਤੀ ਤੇ 8 ਵਜੇ ਭੰਡਾਰਾ ਵਰਤਾਇਆ ਜਾਵੇਗਾ। 23 ਸਤੰਬਰ ਨੂੰ ਵਿਸ਼ੇਸ਼ ਚੌਂਕੀ ਲਗਾਈ ਜਾਵੇਗੀ ਜਿਸ ‘ਚ ਪ੍ਰਸਿੱਧ ਗਾਇਕਾ ਨਜ਼ੀਮਾ ਖਾਨ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ। 28 ਸਤੰਬਰ ਨੂੰ ਸਵੇਰੇ 11 ਵਜੇ ਮੰਦਰ ਤੋਂ ਇਕ ਸ਼ੋਭਾ ਯਾਤਰਾ ਆਰੰਭ ਹੋਵੇਗੀ, ਜਿਸ ‘ਚ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਪਾਲਕੀ ‘ਚ ਸਜਾ ਕੇ ਗੜ੍ਹੀ ਪੁਲ ‘ਤੇ ਲਿਜਾ ਕੇ ਸਰਹਿੰਦ ਨਹਿਰ ‘ਚ ਮੂਰਤੀ ਨੂੰ ਵਿਸਰਜਿਤ ਕੀਤਾ ਜਾਵੇਗਾ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



