ਸਰਵਣ ਸਿੰਘ ਭੰਗਲਾਂ, ਸਮਰਾਲਾ : ਵਿਧਾਨ ਸਭਾ ਹਲਕਾ ਸਮਰਾਲਾ ‘ਚ ਸ਼੍ਰੋਮਣੀ ਅਕਾਲੀ ਦੇ ਯੂਥ ਵਿੰਗ ਦੀਆਂ ਟੀਮਾਂ ਨੂੰ ਲਾਮਬੰਦ ਕਰਦਿਆਂ ਯੂਥ ਆਗੂ ਅੰਮਿ੍ਤਪਾਲ ਸਿੰਘ ਗੁਰੋਂ ਲੱਧੜਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਦੀ 21 ਸਤੰਬਰ ਨੂੰ ਸਮਰਾਲਾ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ, ਜਿਸ ‘ਚ ਸੂਬਾ ਪ੍ਰਧਾਨ ਸਰਬਜੀਤ ਸਿੰਘ ਿਝੰਜਰ ਪਾਰਟੀ ਦੀ ਮਜ਼ਬੂਤੀ ਲਈ ਯੂਥ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪਣਗੇ, ਜਿਸ ਨਾਲ ਹਲਕੇ ‘ਚ ਅਕਾਲੀ ਦਲ ਦਾ ਆਧਾਰ ਹੋਰ ਮਜ਼ਬੂਤ ਕੀਤਾ ਜਾਵੇਗਾ।

ਯੂਥ ਆਗੂ ਅੰਮਿ੍ਤਪਾਲ ਗੁਰੋਂ ਨੇ ਦੱਸਿਆ ਉਨ੍ਹਾਂ ਵੱਲੋਂ ਪਾਰਟੀ ਦੇ ਮੁੱਖ ਸੇਵਾਦਾਰ ਤੇ ਜਨਰਲ ਸਕੱਤਰ ਪਰਮਜੀਤ ਸਿੰਘ ਿਢੱਲੋਂ ਦੀ ਸੁੱਚਜੀ ਅਗਵਾਈ ‘ਚ ਪਾਰਟੀ ਦੀਆਂ ਸਾਰਥਕ ਨੀਤੀਆਂ ਨੂੰ ਪਿੰਡਾਂ ਦੀਆਂ ਬਰੂਹਾਂ ਤਕ ਪੁੱਜਦਾ ਕਰਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਪਾਰਟੀ ਦੀ ਸਾਖ਼ ਨੂੰ ਜ਼ਮੀਨੀ ਪੱਧਰ ਤਕ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਇਤਿਹਾਸਕ ਇਕੱਠ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ ‘ਚ ਸ਼ਮੂਲੀਅਤ ਕੀਤੀ ਜਾਵੇ।

ਇਸ ਮੌਕੇ ਅਰਸ਼ਦੀਪ ਸਿੰਘ ਰਾਏ, ਮਨਿੰਦਰ ਸਿੰਘ ਸ਼ਾਹੀ, ਜਰਨੈਲ ਸਿੰਘ, ਿਲੰਕਨ, ਸੰਜੀਵ ਸ਼ਾਹੀ, ਹਰਿੰਦਰ ਸਿੰਘ ਕੰਗ, ਧਰੁਵ ਸ਼ਰਮਾ, ਦਿਲਪ੍ਰਰੀਤ ਸਿੰਘ, ਸਰਪ੍ਰਰੀਤ ਸਿੰਘ, ਗੁਰੀ, ਜੋਬਨ ਸਿੰਘ ਿਢੱਲੋਂ, ਵੰਸ਼ ਅਰੋੜਾ ਆਦਿ ਹਾਜ਼ਰ ਸਨ।