ਹੈਪੀ ਜੱਲ੍ਹਾ, ਪਾਇਲ : ਬਾਬਾ ਕਾਲਾ ਮਹਿਰ ਜੀ ਸਪੋਰਟਸ ਕਲੱਬ (ਰਜਿ) ਬਰਮਾਲੀਪੁਰ ਦੇ ਮੈਬਰਾਂ ਦੀ ਮੀਟਿੰਗ ਹੋਈ, ਜਿਸ ‘ਚ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਪੰਜਾਬ ਪੁਲਿਸ ਦੇ ਐੱਸਪੀ ਮੁਕੇਸ਼ ਕੁਮਾਰ ਨੂੰ ਕਲੱਬ ਦੇ ਚੇਅਰਮੈਨ ਬਣਾਇਆ ਗਿਆ। ਇਸੇ ਤਰਾਂ੍ਹ ਕਲੱਬ ਦੇ ਪਹਿਲੇ ਪ੍ਰਧਾਨ ਪਰਮਜੀਤ ਵਰਮਾ ਦਾ ਦੇਹਾਂਤ ਹੋਣ ਕਰਕੇ ਵੀਰਦੇਵਿੰਦਰ ਪ੍ਰਧਾਨ ਚੁਣੇ ਗਏ। ਪਰਮਜੀਤ ਵਰਮਾ ਦੇ ਪੁੱਤਰ ਮਨਪ੍ਰਰੀਤ ਵਰਮਾ ਨੂੰ ਮੀਤ ਪ੍ਰਧਾਨ, ਪਵਿੱਤਰ ਸਿੰਘ ਤੂਰ, ਜਰਨਲ ਸਕੱਤਰ ਤੇ ਗੁਰਪ੍ਰਰੀਤ ਸਿੰਘ ਤੂਰ ਖਜਾਨਚੀ ਚੁਣੇ ਗਏ। ਇਨਾਂ੍ਹ ਤੋਂ ਇਲਾਵਾ ਪਰਮਿੰਦਰ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ ਤੇ ਹਰਦੀਪ ਸਿੰਘ ਮੈਂਬਰ ਬਣਾਏ ਗਏ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



