Parineeti-Raghav Wedding : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਤੇ ਆਪ ਨੇਤਾ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੋਵੇਂ ਉਦੈਪੁਰ ਪਹੁੰਚ ਗਏ ਹਨ। ਕਲ੍ਹ ਮਤਲਬ 24 ਸਤੰਬਰ ਨੂੰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਇਸ ਵਿਆਹ ’ਚ ਬਾਲੀਵੁੱਡ ਤੇ ਰਾਜਨੀਤੀ ਨਾਲ ਜੁੜੇ ਕਈ ਲੋਕ ਸ਼ਾਮਲ ਹੋਣ ਵਾਲੇ ਹਨ। ਜੋੜੀ ਦਾ ਵਿਆਹ ਇਸ ਸਮੇਂ ਕਾਫ਼ੀ ਸੁਰਖ਼ੀਆਂ ਬਟੋਰ ਰਿਹਾ ਹੈ। ਪਰਿਣੀਤੀ ਤੇ ਰਾਘਵ ਦਾ ਵਿਆਹ grand wedding ਹੋਵੇਗਾ। ਮੀਡੀਆ ਰਿਪੋਰਟਸ ਅਨੁਸਾਰ ਆਪਣੀ ਭੈਣ ਦੇ ਵਿਆਹ ’ਚ ਪ੍ਰਿਅੰਕਾ ਚੋਪੜਾ ਸ਼ਾਮਲ ਨਹੀਂ ਹੋ ਸਕੇਗੀ। ਜਿਸ ਨੂੰ ਲੈ ਕੇ ਪ੍ਰਿਅੰਕਾ ਨੇ ਵੀ ਆਪਣੇ ਸੋਸ਼ਲ ਮੀਡੀਆ ’ਤੇ ਇਕ ਪਿਆਰ ਭਰੀ ਪੋਸਟ ਸ਼ੇਅਰ ਕੀਤੀ ਹੈ।
ਵਿਆਹ ’ਚ ਨਹੀਂ ਆ ਸਕੇਗੀ ਪ੍ਰਿਅੰਕਾ ਚੋਪੜਾ
ਉਦੈਪੁਰ ਦੇ ਲੀਲਾ ਪੈਲੇਸ ’ਚ ਪਰਿਣੀਤੀ ਤੇ ਰਾਘਵ ਸੱਤ ਫੇਰੇ ਲੈਣਗੇ। ਦੋਵਾਂ ਦੇ ਵਿਆਹ ’ਚ ਸ਼ਾਮਿਲ ਹੋਣ ਲਈ ਬਾਲੀਵੁੱਡ ਸੈਲੇਬਸ ਰਵਾਨਾ ਵੀ ਹੋ ਚੁੱਕੇ ਹਨ। ਚੱਢਾ ਤੇ ਚੋਪੜਾ ਵੀ ਬੀਤੇ ਦਿਨ ਮੁੰਬਈ ਏਅਰਪੋਰਟ ’ਤੇ ਦੇਕੇ ਗਏ ਸਨ। ਜੋੜੀ ਦੇ ਵਿਆਹ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਅਜਿਹੇ ’ਚ ਪ੍ਰਿਅੰਕਾ ਦਾ ਵਿਆਹ ’ਚ ਸ਼ਾਮਲ ਨਾ ਹੋਣਾ ਕਾਫ਼ੀ ਚਰਚਾ ’ਚ ਹੈ। ਹਾਲ ਹੀ ’ਚ ਪ੍ਰਿਅੰਕਾ ਚੋਪੜਾ ਨੇ ਪਰਿਣੀਤੀ ਦੇ ਇਸ ਖ਼ਾਸ ਦਿਨ ’ਤੇ ਸ਼ਾਮਿਲ ਨਾ ਹੋਣ ’ਤੇ ਇਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਜਿਸ ਨਾਲ ਇਹ ਪੱਕਾ ਹੋ ਗਿਆ ਹੈ ਕਿ ਉਹ ਵਿਆਹ ’ਚ ਨਹੀਂ ਆ ਸਕੇਗੀ।

ਪਰਿਣੀਤੀ ਲਈ ਲਿਖੀਆਂ ਇਹ ਗੱਲਾਂ
ਪ੍ਰਿਅੰਕਾ ਨੇ ਪਰਿਣੀਤੀ ਦੀ ਪੁਰਾਣੀ ਫੋਟੋ ਆਪਣੀ ਇੰਸਟਾ ਸਟੋਰੀ ’ਤੇ ਸ਼ੇਅਰ ਕਰਦੇ ਹੋਏ ਲਿਖਿਆ, “ਮੈਂ ਉਮੀਦ ਕਰਦੀ ਹਾਂ ਕਿ ਤੂੰ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਦਿਨ ’ਤੇ ਬਹੁਤ ਖ਼ੁਸ਼ ਤੇ ਸੰਤੁਸ਼ਟ ਹੋਵੇਗੀ, ਤੈਨੂੰ ਹਮੇਸ਼ਾ ਮੇਰਾ ਬਹੁਤ ਸਾਰਾ ਪਿਆਰ।” ਜ਼ਿਕਰਯੋਗ ਹੈ ਕਿ ਪਰਿਣੀਤੀ ਤੇ ਰਾਘਵ ਦੇ ਵਿਆਹ ਦੀਆਂ ਰਸਮਾਂ ਅੱਜ ਤੋਂ ਸ਼ੁਰੂ ਹੋ ਜਾਵੇਗੀਆਂ। ਅੱਜ ਪਰਿਣੀਤੀ ਦੀ ਚੂੜਾ ਸੈਰੇਮਨੀ ਹੋਵੇਗੀ। ਵਿਆਹ ਦੇ ਸਾਰੇ ਫੰਕਸ਼ਨ ’ਚ ਕਾਫ਼ੀ ਟਾਈਟ ਸਿਕਊਰਿਟੀ ਰੱਖੀ ਗਈ ਹੈ। ਹੋਟਲ ’ਚ ਆਉਣ ਵਾਲੇ ਸਾਰੇ ਲੋਕਾਂ ਦੇ ਮੋਬਾਇਲ ’ਤੇ ਬਲੂ ਟੇਪ ਲਗਾਈ ਜਾਵੇਗੀ। ਜਿਸ ਨਾਲ ਕੋਈ ਫੋਟੋ-ਵੀਡੀਓਜ਼ ਸਾਹਮਣੇ ਨਾ ਆ ਸਕੇ।



