Ad-Time-For-Vacation.png

ਲੰਡਨ ‘ਚ ਬੋਲਟ ਦੀ ਬੁਲੈਟ ਜਿਹੀ ਫੁਰਤੀ, ਬਣਿਆ ਨਵਾਂ ਵਿਸ਼ਵ ਰਿਕਾਰਡ

ਲੰਡਨ – ਰੀਓ ਓਲੰਪਿਕ ਦੇ ਲਈ ਆਪਣੀ ਤਿਆਰੀ ਦਾ ਅਹਿਸਾਸ ਕਰਵਾਉਂਦੇ ਹੋਏ ਧਾਵਕ ਉਸੈਨ ਬੋਲਟ ਨੇ ਲੰਡਨ ‘ਚ ਪੁਰਸ਼ਾਂ ਦੀ 200 ਮੀਟਰ ਦੌੜ ਦਾ ਖਿਤਾਬ ਜਿੱਤਿਆ। ਬੋਲਟ ਨੇ 19.89 ਸੈਕਿੰਡਸ ‘ਚ ਰੇਸ ਪੂਰੀ ਕੀਤੀ। ਮਹਿਲਾਵਾਂ ਦੀ 100 ਮੀਟਰ ਹਰਡਲਸ ਰੇਸ ‘ਚ ਕੈਂਡਰਾ ਹੈਰੀਸਨ ਨੇ 28 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।

ਲੰਡਨ ਓਲੰਪਿਕਸ ਦੌਰਾਨ ਬੋਲਟ ਨੇ 4 ਸਾਲ ਪਹਿਲਾਂ ਜਿਸ ਸਟੇਡੀਅਮ ‘ਚ 100 ਮੀਟਰ ਅਤੇ 200 ਮੀਟਰ ਸਪ੍ਰਿੰਟ ‘ਚ ਗੋਲਡ ਮੈਡਲ ਜਿੱਤੇ ਸਨ, ਉਸੇ ਓਲੰਪਿਕ ਸਟੇਡੀਅਮ ‘ਚ ਐਨੀਵਰਸਰੀ ਖੇਡਾਂ ਦੇ ਪਹਿਲੇ ਦਿਨ ਬੋਲਟ ਨੇ 40,000 ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਦਰਸ਼ਕ ਬੋਲਟ ਦੀ ਬੁਲੈਟ ਜਿਹੀ ਰਫਤਾਰ ਵੇਖਣ ਆਏ ਸੀ, ਅਤੇ ਬੋਲਟ ਨੇ ਇਨ੍ਹਾਂ ਦਰਸ਼ਕਾਂ ਨੂੰ ਆਪਣਾ ਜਲਵਾ ਵਿਖਾ ਕੇ ਖੁਸ਼ ਕਰ ਦਿੱਤਾ। ਇਸੇ ਮਹੀਨੇ ਦੀ ਸ਼ੁਰੂਆਤ ‘ਚ ਮਾਂਸਪੇਸ਼ੀਆਂ ‘ਚ ਖਿਚਾਅ ਹੋਣ ਕਾਰਨ ਕਿੰਗਸਟਨ ‘ਚ ਆਪਣੇ ਦੇਸ਼ ‘ਚ ਹੋਏ ਓਲੰਪਿਕ ਟ੍ਰਾਇਲਸ ‘ਚ ਹਿੱਸਾ ਨਹੀਂ ਲੈ ਸਕੇ ਸਨ। ਬੋਲਟ ਨੇ ਇਸ ਸਾਲ ਦੀ ਆਪਣੀ ਪਹਿਲੀ ਰੇਸ ‘ਚ ਜਿੱਤ ਦਰਜ ਕਰ ਸਭ ਨੂੰ ਸੁਨੇਹਾ ਭੇਜ ਦਿੱਤਾ ਕਿ ਓਹ ਓਲੰਪਿਕ ਲਈ ਤਿਆਰ ਹੈ। ਬੋਲਟ ਨੇ 200 ਮੀਟਰ ਦੀ ਰੇਸ 19.89 ਸੈਕਿੰਡਸ ‘ਚ ਪੂਰੀ ਕੀਤੀ। ਪਨਾਮਾ ਦੇ ਅਲੌਂਸੋ ਐਡਵਰਡ 20.04 ਸੈਕਿੰਡਸ ਦੇ ਸਮੇਂ ਨਾਲ ਇਸ ਰੇਸ ‘ਚ ਦੂਜੇ ਸਥਾਨ ‘ਤੇ ਰਹੇ। ਬ੍ਰਿਟੇਨ ਦੇ ਐਡਮ ਗੋਮੇਲੀ 20.07 ਸੈਕਿੰਡਸ ਦੇ ਸਮੇਂ ਨਾਲ ਤੀਜੇ ਸਥਾਨ ‘ਤੇ ਰਹੇ।

ਦੂਜੇ ਪਾਸੇ ਅਮਰੀਕੀ ਓਲੰਪਿਕ ਟੀਮ ‘ਚ ਜਗ੍ਹਾ ਬਣਾਉਣ ‘ਚ ਨਾਕਾਮ ਰਹੀ ਕੈਂਡਰਾ ਹੈਰੀਸਨ ਨੇ 100 ਮੀਟਰ ਹਰਡਲਸ ਰੇਸ ‘ਚ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਬੁਲਗਾਰੀਆ ਦੀ ਯੋਰਦਾਂਕਾ ਡੋਨਕੋਵਾ ਦੇ 1988 ‘ਚ ਸਥਾਪਿਤ ਕੀਤੇ 12.21 ਸੈਕਿੰਡਸ ਦੇ ਰਿਕਾਰਡ ਨੂੰ ਕੈਂਡਰਾ ਹੈਰੀਸਨ ਨੇ 12.20 ਦਾ ਸਮਾਂ ਦੇਕੇ ਤੋੜ ਦਿੱਤਾ। ਬੋਲਟ ਅਤੇ ਕੈਂਡਰਾ ਦੇ ਪ੍ਰਦਰਸ਼ਨ ਨੂੰ ਵੇਖ ਖਚਾ-ਖਚ ਭਰਿਆ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.