ਰੀਓ ਓਲੰਪਿਕ ਲਈ ਚੁਣੇ ਗਏ ਨਰਸਿੰਘ ਯਾਦਵ ਡੋਪ ਟੈਸਟ ਵਿਚ ਹੋਏ ਫੇਲ

ਨਵੀਂ ਦਿੱਲੀ, : ਬ੍ਰਾਜ਼ਿਲ ਵਿਚ ਰੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਓਲੰਪਿਕ ਦੇ 74 ਕਿਲੋਗ੍ਰਾਮ ਭਾਰ ਵਰਗ ਕੁਸ਼ਤੀ ਲਈ ਕੁਆਲੀਫਾਈ ਕਰਨ ਵਾਲੇ ਭਲਵਾਨ ਨਰਸਿੰਘ ਯਾਦਵ ਡੋਪ ਟੈਸਟ ਵਿਚ ਫੇਲ• ਹੋ ਗਏ ਹਨ। ਨਰਸਿੰਘ ਯਾਦਵ ਨੇ 2014 ਏਸ਼ੀਅਨ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ। ਉੱਧਰ 2015 ਵਿਸ਼ਵ ਚੈਂਪੀਅਨ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਰੀਓ ਦੀ ਟਿਕਟ ਕਟਵਾਈ ਸੀ। ਸੁਸ਼ੀਲ ਕੁਮਾਰ ਤੋਂ ਓਲੰਪਿਕ ਦੀ ਦਾਅਵੇਦਾਰ ਦੀ ਕੁਸ਼ਤੀ ਜਿੱਤਣ ਵਾਲੇ ਨਰਸਿੰਘ ਦਾ ਰੀਓ ਵਿਚ ਖੇਡਣ ਦਾ ਸੁਪਨਾ ਹੁਣ ਅਧੂਰਾ ਹੀ ਰਹਿ ਜਾਵੇਗਾ। ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਰਸਿੰਘ ਡੋਪ ਟੈਸਟ ਵਿਚ ਫੇਲ• ਹੋ ਗਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.