Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਦੀਪਿਕਾ ਨੇ ‘ਮਦਾਰੀ’ ਨੂੰ ਉੱਤਮ ਫ਼ਿਲਮ ਦਸਿਆ

By Admin Published 1 min read

ਮੁੰਬਈ, ਅਦਾਕਾਰਾ ਦੀਪਿਕਾ ਪਾਦੂਕੋਣ ਨੇ ‘ਪੀਕੂ’ ਫ਼ਿਲਮ ਦੇ ਅਪਣੇ ਸਹਿ ਅਭਿਨੇਤਾ ਇਮਰਾਨ ਖ਼ਾਨ ਦੀ ਫ਼ਿਲਮ ‘ਮਦਾਰੀ’ ਦੀ ਉਪਮਾ ਕਰਦੇ ਹੋਏ ਕਿਹਾ ਹੈ ਕਿ ਇਹ ਇਕ ਅਜਿਹੀ ਫ਼ਿਲਮ ਹੈ ਜਿਸ ਨੇ ਲੋਕਾਂ ਵਿਚ ਭਾਵਨਾਤਮਕ ਤੌਰ ‘ਤੇ ਹਲਚਲ ਮਚਾ ਦਿਤੀ ਹੈ।

ਇਸ ਥ੍ਰਿਲਰ’ ਫ਼ਿਲਮ ਵਿਚ ਬਾਪ ਬੇਟੇ ਦੇ ਰਿਸ਼ਤੇ ਨੂੰ ਵਿਖਾਇਆ ਗਿਆ ਹੈ। ਪਿਛਲੇ ਸਾਲ ਸ਼ੂਜੀਤ ਸਰਕਾਰ ਦੀ ‘ਪੀਕੂ’ ਫ਼ਿਲਮ ਵਿਚ ਇਮਰਾਨ ਖ਼ਾਨ ਨਾਲ ਨਜ਼ਰ ਆਉਣ ਵਾਲੀ ‘ਬਾਜੀਰਾਵ ਮਸਤਾਨੀ’ ਦੀ ਅਭਿਨੇਤਰੀ ਨੇ ਕਿਹਾ ਕਿ ‘ਮਦਾਰੀ’ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾਵੇਗਾ ਕਿਉਂਕਿ ਇਹ ਇਕ ਉੱਤਮ ਦਰਜੇ ਦੀ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਨੂੰ ਲੋਕ ਲੰਮੇ ਸਮੇਂ ਤਕ ਯਾਦ ਰੱਖਦੇ ਹਨ। 22 ਜੁਲਾਈ ਨੂੰ ਪ੍ਰਦਰਸ਼ਿਤ ਹੋਈ ਇਸ ਫ਼ਿਲਮ ਵਿਚ ਜਿੰਮੀ ਸ਼ੇਰਗਿੱਲ ਨੇ ਵੀ ਅਪਣੀ ਅਦਾਕਾਰੀ ਦੇ ਜੌਹਰ ਵਿਖਾਏ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp