ਭਾਰਤ ਅਤੇ ਅਸਟਰੇਲੀਆ ਹਾਕੀ ਵਿੱਚ ਬਰਾਬਰ

ਵਿਕਟੋਰੀਆ:- ਜੇ ਹੇਵਰਡ ਦੇ ਦੂਜੇ ਅੱਧ ਵਿੱਚ ਕੀਤੇ ਗਏ ਦੋ ਸ਼ਾਨਦਾਰ ਗੋਲਾਂ ਦੀ ਬਦੌਲਤ ਮੇਜ਼ਬਾਨ ਆਸਟਰੇਲੀਆ ਨੇ ਵਾਪਸੀ ਕਰਦੇ ਹੋਏ ਭਾਰਤ ਖ਼ਿਲਾਫ਼ ਦੋ ਮੈਚਾਂ ਦੀ ਹਾਕੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਆਸਟਰੇਲੀਆ ਨੇ ਇਹ ਮੁਕਾਬਲਾ 4-3 ਤੋਂ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਨੇ ਲੜੀ ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾ ਕੇ 1-0 ਦੀ ਬੜ੍ਹਤ ਬਣਾਈ ਸੀ ਪਰ ਮੇਜ਼ਬਾਨ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤ ਦੀ ਲੜੀ ਨੂੰ ਕਲੀਨ ਸਵੀਪ ਕਰਨ ਦੀਆਂ ਆਸਾਂ ਨੂੰ ਤੋੜ ਦਿੱਤਾ। ਭਾਰਤੀ ਟੀਮ ਨੇ ਪਹਿਲੇ ਮੁਕਾਬਲੇ ਵਿੱਚ ਆਪਣੇ ਉਸੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਿਆ ਸੀ ਪਰ ਦੂਜੇ ਮੁਕਾਬਲੇ ਵਿੱਚ ਉਹ ਹਾਰ ਗਈ ਅਤੇ ਟੀਮ ਨੂੰ 1-1 ਦੀ ਬਰਾਬਰੀ ‘ਤੇ ਸਬਰ ਕਰਨਾ ਪਿਆ। ਦੂਜੇ ਮੁਕਾਬਲੇ ਵਿੱਚ ਕਲੀਨ ਸਵੀਪ ਦੇ ਇਰਾਦੇ ਨਾਲ ਉਤਰੀ ਭਾਰਤ ਟੀਮ ਨੂੰ ਪਹਿਲਾ ਗੋਲ ਛੇਵੇਂ ਹੀ ਮਿੰਟ ਵਿੱਚ ਆਕਾਸ਼ਦੀਪ ਸਿੰਘ ਨੇ ਦਿਵਾਇਆ ਪਰ ਆਸਟਰੇਲਿਆਈ ਟੀਮ ਨੇ 13ਵੇਂ ਮਿੰਟ ਵਿੱਚ ਟ੍ਰੈਂਟ ਮਿਟਨ ਦੇ ਸ਼ਾਨਦਾਰ ਫਿਲਡ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕਰ ਲਈ। ਦੋਵੇਂ ਟੀਮਾਂ ਵਿਚਕਾਰ ਕਮਾਲ ਦਾ ਸੰਘਰਸ਼ ਦੇਖਣ ਨੂੰ ਮਿਲਿਆ। 22ਵੇਂ ਮਿੰਟ ਵਿੱਚ ਵੀ.ਆਰ. ਰਘੂਨਾਥ ਨੇ ਪੈਨਲਟੀ ਕਾਰਨਰ ‘ਤੇ ਭਾਰਤ ਦਾ ਦੂਜਾ ਗੋਲ ਕੀਤਾ ਪਰ ਮੇਹਮਾਨ ਟੀਮ ਦੀ ਇਹ ਬੜ੍ਹਤ ਕੇਵਲ ਇਕ ਮਿੰਟ ਤੱਕ ਹੀ ਕਾਇਮ ਰਹੀ ਅਤੇ ਜੈਕ ਵਹੀਟੀ ਨੇ ਸ਼ਾਨਦਾਰ ਗੋਲ ਕਰਕੇ ਆਸਟਰੇਲੀਆ ਨੂੰ ਇਕ ਵਾਰ ਫਿਰ ਬਰਾਬਰੀ ‘ਤੇ ਲੈ ਆਉਂਦਾ। 25ਵੇਂ ਮਿੰਟ ਵਿੱਚ ਰਘੂਨਾਥ ਦੇ ਪੈਨਲਟੀ ਕਾਰਨਰ ‘ਤੇ ਇਕ ਹੋਰ ਗੋਲ ਦੀ ਬਦੌਲਤ ਭਾਰਤ ਦੀ ਬੜ੍ਹਤ 3-2 ਦੀ ਹੋ ਗਈ। ਆਸਟਰੇਲਿਆਈ ਖਿਡਾਰੀ ਹੇਵਰਡ ਨੇ 38ਵੇਂ ਤੇ 51ਵੇਂ ਮਿੰਟ ‘ਚ ਸ਼ਾਨਦਾਰ ਗੋਲ ਕਰਦੇ ਹੋਏ ਆਪਣੀ ਟੀਮ ਨੂੰ ਪਹਿਲਾਂ ਬਰਾਬਰੀ ਦਿਵਾਈ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.