ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਲੋਕ ਸਭਾ ਚੋਣਾਂ ‘ਚ ਕਾਂਗਰਸ ਤੇ ਇਸ ਦੀਆਂ ਗਠਜੋੜ ਪਾਰਟੀਆਂ ਦੀ ਸਰਕਾਰ ਬਣੇਗੀ ਕਿਉਂਕਿ ਕਾਂਗਰਸ ਹੀ ਇੱਕ ਲੋਕ ਹਿੱਤਾਂ ਵਾਲੀ ਪਾਰਟੀ ਹੈ ਜੋ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾ ਸਕਦੀ ਹੈ। ਉਕਤ ਪ੍ਰਗਟਾਵਾ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਨੇ ਨੇੜਲੇ ਪਿੰਡ ਉਧੋਵਾਲ ਵਿਖੇ ਆਪਣੇ ਪੁਰਾਣੇ ਸਾਥੀ ਪ੍ਰਕਾਸ਼ ਸਿੰਘ ਉਧੋਵਾਲ ਦੇ ਗ੍ਹਿ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਜਿਸ ਦਾ ਖੁਮਿਆਜ਼ਾ ਉਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਭੁਗਤਨਾ ਪਵੇਗਾ।

ਮੇਹਰਬਾਨ ਨੇ ਕਿਹਾ ਅੱਜ ਵੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਾਜ਼ਿਬ ਮੁੱਲ ਕੇਂਦਰ ਸਰਕਾਰ ਕਰਕੇ ਨਹੀਂ ਮਿਲ ਰਹੇ ਜਿਸ ਕਾਰਨ ਪੰਜਾਬ ਦਾ ਕਿਸਾਨ ਕਰਜ਼ਾਈ ਹੋਇਆ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਪੰਜਾਬ ‘ਚ ਹੋਣ ਵਾਲੀਆਂ ਨਗਰ ਨਿਗਮ ਤੇ ਪੰਚਾਇਤੀ ਚੋਣਾਂ ‘ਚ ਵੀ ਪਾਰਟੀ ਭਾਰੀ ਬਹੁਮਤ ਨਾਲ ਜਿੱਤੇਗੀ। ਇਸ ਮੌਕੇ ਕਾਂਗਰਸ ਆਗੂ ਜਸਦੇਵ ਸਿੰਘ ਟਾਂਡਾ ਨੇ ਵੀ ਸਾਬਕਾ ਮੰਤਰੀ ਮੇਹਰਬਾਨ ਨਾਲ ਹਲਕਾ ਸਮਰਾਲਾ ਦੀਆਂ ਸਿਆਸੀ ਸਰਗਰਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਪ ਚੇਅਰਮੈਨ ਸੁਖਪ੍ਰਰੀਤ ਸਿੰਘ ਝੜੌਦੀ, ਸਰਪੰਚ ਬਲਦੇਵ ਸਿੰਘ ਵੀ ਮੌਜੂਦ ਸਨ।