ਸਿਟੀ ਦੇ ਕਾਰਪੋਰੇਟ ਸਰਵਿਸਿਜ਼ ਵਿਭਾਗ ਵੱਲੋਂ ਬਿਆਨ

ਮਿਸਟਰ ਬਾਂਸਲ ਵੱਲੋਂ ਕੀਤੇ ਗਏ ਦਾਅਵੇ ਬਿਲਕੁੱਲ ਗ਼ਲਤ ਹਨ ਅਤੇ 7580 152 ਸਟਰੀਟ ਸੰਪਤੀ ਦੀ ਸਿਟੀ ਵੱਲੋਂ ਕੀਤੀ ਗਈ ਖ਼ਰੀਦ ਸਬੰਧੀ ਅਸਲ ਤੱਥਾਂ ਨੂੰ ਦਰਸਾਉਂਦੇ ਨਹੀਂ ਹਨ।

ਇਹ ਪ੍ਰੋਪਰਟੀ 13.107 ਏਕੜ ਰਕਬੇ ਵਾਲੀ ਜ਼ਮੀਨ ਹੈ ਜੋ ਸਰੀ ਲੇਕ ਪਾਰਕ ਦੇ ਨਾਲ ਲੱਗਦੀ ਹੈ ਅਤੇ ਭਵਿੱਖ ਵਿੱਚ ਮਨੋਰੰਜਨ, ਪਾਰਕ ਅਤੇ ਵਾਤਾਵਰਨ ਉਦੇਸ਼ਾਂ ਲਈ ਪਾਰਕਲੈਂਡ ਹਾਸਲ ਕਰਨ ਦੇ ਮੌਕੇ ਵਜੋਂ ਪਹਿਚਾਣੀ ਗਈ ਸੀ। ਸਿਟੀ ਵੱਲੋਂ ਇਸ ਦੀ ਖ਼ਰੀਦ ਇੱਕ ਮਿਆਰੀ ਰੀਅਲ ਐਸਟੇਟ ਪ੍ਰਕਿਰਿਆ ਰਾਹੀਂ ਕੀਤੀ ਗਈ, ਜਿਸ ਵਿੱਚ ਲਗਭਗ ਪੰਜ ਮਹੀਨਿਆਂ ਦੀ ਸੁਤੰਤਰ ਜਾਂਚ-ਪੜਤਾਲ (due diligence), ਬਾਜ਼ਾਰ ਮੁਲਾਂਕਣ ਅਤੇ ਸਿਟੀ ਦੇ ਕਈ ਵਿਭਾਗਾਂ ਵੱਲੋਂ ਸਮੀਖਿਆ ਸ਼ਾਮਲ ਸੀ, ਇਸ ਤੋਂ ਬਾਅਦ 11 ਮਈ 2026 ਨੂੰ ਮਨਜ਼ੂਰੀ ਲਈ ਮਾਮਲਾ ਕੌਂਸਲ ਅੱਗੇ ਪੇਸ਼ ਕੀਤਾ ਗਿਆ।

ਗੱਲਬਾਤ ਰਾਹੀਂ $6.8 ਮਿਲੀਅਨ ਦੀ ਤੈਅ ਕੀਤੀ ਖ਼ਰੀਦ ਕੀਮਤ ਨੂੰ ਕੋਲੀਅਰਜ਼ ਕੈਨੇਡਾ Colliers Canada $ 6.8 ਮਿਲੀਅਨ ਦੁਆਰਾ ਤਿਆਰ ਕੀਤੇ ਗਏ ਇੱਕ ਸੁਤੰਤਰ ਤੀਜੀ-ਧਿਰ ਮੁਲਾਂਕਣ ਦੁਆਰਾ ਸਮਰਥਨ ਦਿੱਤਾ ਗਿਆ ਸੀ ਅਤੇ ਇਹ ਮੁਲਾਂਕਣ ਕੀਤੇ ਗਏ ਮਾਰਕਿਟ ਮੁੱਲ ਤੋਂ ਲਗਭਗ 1 ਮਿਲੀਅਨ ਡਾਲਰ ਘੱਟ ਸੀ, ਜੋ ਟੈਕਸਦਾਤਾਵਾਂ ਲਈ ਮਜ਼ਬੂਤ ਮੁੱਲ ਨੂੰ ਦਰਸਾਉਂਦਾ ਹੈ। ਬਾਂਸਲ ਨੇ ਦੋਸ਼ ਲਗਾਇਆ ਹੈ, ਸਿਟੀ ਨੇ ਕਿਸੇ ਅਸਾਈਨ ਕੀਤੇ ਖ਼ਰੀਦ ਸਮਝੌਤੇ (assigned purchase contract) ਨੂੰ ਨਹੀਂ ਖ਼ਰੀਦਿਆਂ। ਸਿਟੀ ਦੇ ਸਟਾਫ਼ ਨੇ ਸਿੱਧੇ ਤੌਰ ‘ਤੇ ਉਸ ਕੰਪਨੀ ਨਾਲ ਗੱਲਬਾਤ ਕੀਤੀ, ਜੋ ਸੰਪਤੀ ਦੀ ਰਜਿਸਟਰਡ ਮਾਲਕ ਸੀ।

ਸਿਟੀ ਨੇ ਇਸ ਸੰਪਤੀ ਸਬੰਧੀ ਕਦੇ ਵੀ ਬਾਂਸਲ ਨਾਲ ਕੋਈ ਸੰਪਰਕ ਜਾਂ ਗੱਲਬਾਤ ਨਹੀਂ ਕੀਤੀ। ਉਹ ਕੰਪਨੀ ਦੇ ਡਾਇਰੈਕਟਰ ਵਜੋਂ ਦਰਜ ਨਹੀਂ ਸਨ ਅਤੇ ਨਾ ਹੀ ਸਿਟੀ ਨੇ ਖ਼ਰੀਦ ਪ੍ਰਕਿਰਿਆ ਦੇ ਕਿਸੇ ਵੀ ਪੜਾਅ ‘ਤੇ ਉਨ੍ਹਾਂ ਨਾਲ ਕੋਈ ਗੱਲਬਾਤ ਕੀਤੀ।

ਕੰਪਨੀ 1341678 BC Ltd ਨੇ ਇਹ ਸੰਪਤੀ 2022 ਵਿੱਚ ਲਗਭਗ $6 ਮਿਲੀਅਨ ਵਿੱਚ ਖ਼ਰੀਦੀ ਸੀ, ਜੋ ਉਸ ਸਮੇਂ ਇਸ ਦੇ ਅਸੈੱਸਡ ਮੁੱਲ ਤੋਂ ਲਗਭਗ $3.4 ਮਿਲੀਅਨ ਵੱਧ ਸੀ। ਕੰਪਨੀ ਨੇ ਇਹ ਸੰਪਤੀ ਜੂਨ 2026 ਵਿੱਚ ਸਿਟੀ ਨੂੰ ਵੇਚੇ ਜਾਣ ਤੱਕ ਆਪਣੇ ਕੋਲ ਰੱਖੀ ਸੀ। ਸਿਟੀ ਨੂੰ ਇਸ ਸੰਪਤੀ ਬਾਰੇ ਇੱਕ ਸੰਭਾਵੀ ਖ਼ਰੀਦ ਮੌਕੇ ਵਜੋਂ ਪਹਿਲੀ ਵਾਰ 2025 ਦੇ ਅੰਤ ਵਿੱਚ ਜਾਣਕਾਰੀ ਮਿਲੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਕੈਨੇਡਾ ਡੇਅ 2026 ਜਸ਼ਨਾਂ ਵਿੱਚ 80 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ

ਸਰੀ, ਬੀ.ਸੀ. – ਕੱਲ੍ਹ ਕਲੋਵਰਡੇਲ ਦੇ ਬਿੱਲ ਰੀਡ ਮਿਲੇਨੀਅਮ ਐਂਫੀਥੀਏਟਰ ਵਿੱਚ ਮਨਾਏ ਗਏ ਸਰੀ ਕੈਨੇਡਾ ਡੇਅ 2026 ਸਮਾਗਮ ਵਿੱਚ 80,000 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਨਾਲ ਇਹ ਪੱਛਮੀ ਕੈਨੇਡਾ ਦੇ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਵੱਲੋਂ ਗੋਲਡਨ ਕਰੀ ਰੈਸਟੋਰੈਂਟ ਕੈਂਟ ਦੇ ਹਾਲ ਵਿੱਚ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਸਿਆਟਲ:-ਬੀਤੇ ਐਤਵਾਰ ਸ਼ਿੰਗਾਰ ਸਿੰਘ ਸਿੱਧੂ ਦੀ ਸਰਪਰਸਤੀ, ਅਤੇ ਪ੍ਰਿਤਪਾਲ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ:) ਵੱਲੋਂ ਗੋਲਡਨ ਕਰੀ ਰੈਸਟੋਰੈਂਟ ਕੈਂਟ ਦੇ

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.