ਗੁਰਦਵਾਰਾ ਬਰੁੱਕ ਸਾਈਡ ਵੱਲੋਂ ਨੇਪਾਲ ਵਿੱਚ ਹੋਏ ਨੁਕਸਾਨ ਲਈ ਸਹਾਇਤਾ ਦਿੱਤੀ ਗਈ
ਸਰੀ (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਨੇ ਪਿਛਲੇ ਦਿਨੀਂ ਨੇਪਾਲ
ਵਿਚ ਆਏ ਹੜ੍ਹਾਂ ਦੀ ਤਬਾਹੀ ਕਾਰਨ ਨਾਲ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਤੋਂ ਪ੍ਰਭਾਵਿਤ ਹੋ ਕੇ
ਕੁਝ ਮਾਇਆ ਸੁਸਾਇਟੀ ਨੂੰ ਦਾਨ ਦੇਣ ਲਈ ਇਕੱਤਰ ਕੀਤੀ ਸੀ।ਪਹਿਲੀ ਨਵੰਬਰ ਨੂੰ ਬ੍ਰਿਟਿਸ਼ ਕੋਲੰਬੀਆ
ਦੀ ਨੈਪਾਲੀ ਹੈਰਟਿੇਜ ਚੈਰਿਟੀ ਫਾਊਂਡੇਸ਼ਨ ਦੇ ਪ੍ਰਤੀਨਿੱਧ ਦਵਿੰਦਰਾ ਹੈਮਲ ਨੂੰ 2500 ਡਾਲਰ ਦਾ ਚੈਕ
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਭੇਟ ਕੀਤਾ ਗਿਆ।ਇਹ ਫੋਟੋ ਐਗਜ਼ੈਕਟਿਵ ਕਮੇਟੀ ਮੈਂਬਰਾਂ
ਨਾਲ ਨੈਪਾਲੀ ਸੁਸਾਇਟੀ ਦੇ ਸਨਮਾਨਯੋਗ ਪ੍ਰਤੀਨਿਧ ਨੂੰ ਦਰਬਾਰ ਹਾਲ ਵਿਚ ਚੈੱਕ ਭੇਂਟ ਕਰਦਿਆ ਦੀ ਹੈ
ਜਿਸ ਨੂੰ ਨੈਪਾਲੀ ਹੈਰਟਿੇਜ ਚੈਰਿਟੀ ਫਾਊਂਡੇਸ਼ਨ ਵਲੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦਾ ਧੰਨਵਾਦ
ਕਰਦਿਆਂ ਹੋਇਆਂ ਸਵੀਕਾਰ ਕੀਤਾ।



