ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ, ਅਰਜੁਨ ਨਗਰ ਬ੍ਾਂਚ ਵੱਲੋਂ ਦਾਦਾ-ਦਾਦੀ, ਨਾਨਾ-ਨਾਨੀ, ਬਜ਼ੁਰਗਾਂ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੇ ਹੋਏ ‘ਇਕ ਸ਼ਾਮ ਦਾਦਾ-ਦਾਦੀ ਦੇ ਨਾਮ’ ਪੋ੍ਗਰਾਮ ਕਰ ਕੇ ਗਰੈਂਡ ਪੇਰੈਂਟਸ-ਡੇ ਮਨਾਇਆ ਗਿਆ, ਜਿਸ ‘ਚ ਵਿਦਿਆਰਥੀਆਂ ਦੇ ਗਰੈਂਡ ਪੇਰੈਂਟਸ ਵਿਸ਼ੇਸ਼ ਰੂਪ ਨਾਲ ਮੌਜੂਦ ਹੋਏ, ਜਿਨ੍ਹਾਂ ਦਾ ਸਵਾਗਤ ਪਿੰ੍ਸੀਪਲ ਮਨੀਸ਼ ਅਰੋੜਾ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਗਰੈਂਡ ਪੇਰੈਂਟਸ ਲਈ ਮੇਕਿੰਗ ਗਾਰਲੈਂਡ, ਪਿੰਕ ਦਾ ਬੈਂਗਲਸ ਆਦਿ ਮਨੋਰੰਜਕ ਗੇਮਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਨਾਨਾ-ਨਾਨੀ, ਦਾਦਾ-ਦਾਦੀ ਨੂੰ ਸਮਰਪਿਤ ਇਕ ਭਾਵੁਕ ਪੋ੍ਗਰਾਮ ਵੀ ਪੇਸ਼ ਕੀਤਾ ਗਿਆ ਤੇ ਉਨ੍ਹਾਂ ਪ੍ਰਤੀ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਜਿਸ ‘ਚ ਉਨ੍ਹਾਂ ਵੱਡੇ-ਬਜ਼ੁਰਗਾਂ ਨੂੰ ਪਰਿਵਾਰ ਦੀ ਨੀਂਹ ਦੱਸਦੇ ਹੋਏ ਉਨ੍ਹਾਂ ਦਾ ਸਨਮਾਨ ਕਰਨ ਦਾ ਸੰਦੇਸ਼ ਦਿੱਤਾ। ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਸੰਸਕਾਰਾਂ ਨਾਲ ਜੋੜਨਾ ਚਾਹੁੰਦੇ ਹੈ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਗਰੈਂਡ ਪੇਰੈਂਟਸ ਤੋਂ ਦੂਰ ਨਾ ਕਰੋ, ਕਿਉਂਕਿ ਉਹ ਖ਼ੁਦ ਇਕ ਵਿਰਾਸਤ ਹੈ ਤੇ ਵਿਰਾਸਤ ਤੋਂ ਦੂਰ ਹੋ ਕੇ ਕੋਈ ਬੱਚਾ ਖੁਸ਼ ਨਹੀਂ ਰਹਿ ਸਕਦਾ।