Ad-Time-For-Vacation.png

ਪ੍ਰਸਿੱਧ ਫੁਟਬਾਲ ਖਿਡਾਰੀ ਮੈਸੀ ਨੂੰ ਟੈਕਸ ਦੇ ਫਰਾਡ ਲਈ 41 ਲੱਖ ਡਾਲਰ ਜੁਰਮਾਨਾ

ਬਾਰਸੀਲੋਨਾ,- ਸਪੇਨ ਦੀ ਇਕ ਅਦਾਲਤ ਨੇ ਬਾਰਸੀਲੋਨਾ ਦੇ ਸਟਾਰ ਸਟਰਾਈਕਰ ਲਿਓਨਲ ਮੈਸੀ ਅਤੇ ਉਸ ਦੇ ਪਿਤਾ ਨੂੰ ਟੈਕਸ ਫਰਾਡ ਦੇ ਦੋਸ਼ ਹੇਠ 21 ਮਹੀਨਿਆਂ ਦੀ ਸਜ਼ਾ ਸੁਣਾਈ ਅਤੇ 37 ਲੱਖ ਯੂਰੋ (41 ਲੱਖ ਅਮਰੀਕੀ ਡਾਲਰ) ਦਾ ਜੁਰਮਾਨਾ ਕੀਤਾ ਹੈ। ਇਹ ਸਜ਼ਾ ਮੁਲਤਵੀ ਹੋ ਸਕਦੀ ਹੈ, ਕਿਉਂਕਿ ਸਪੇਨ ਵਿੱਚ ਦੋ ਸਾਲ ਤੋਂ ਘੱਟ ਦੀ ਸਜ਼ਾ ਵਾਲੇ ਪਹਿਲੇ ਗ਼ੈਰ ਹਿੰਸਕ ਅਪਰਾਧ ਵਿੱਚ ਏਦਾਂ ਹੋ ਜਾਂਦਾ ਹੈ।

ਬਾਰਸੀਲੋਨਾ ਦੀ ਅਦਾਲਤ ਨੇ ਅਰਜਨਟੀਨਾ ਦੇ ਇਸ ਕੌਮਾਂਤਰੀ ਖਿਡਾਰੀ ਤੇ ਉਸ ਦੇ ਪਿਤਾ ਜਾਰਜ ਹਰਾਸ਼ੀਓ ਮੈਸੀ ਨੂੰ 2007-09 ਦੀ ਕਮਾਈ ਤੋਂ 41.6 ਲੱਖ ਯੂਰੋ ਦਾ ਟੈਕਸ ਬਚਾਉਣ ਲਈ ਬੇਲਿਜ਼, ਬ੍ਰਿਟੇਨ, ਸਵਿੱਟਜ਼ਰਲੈਂਡ ਤੇ ਉਰੂਗਵੇ ਵਿੱਚ ਕੰਪਨੀਆਂ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਹੈ। ਮੈਸੀ ਦੀ ਫੋਟੋ ਵਰਤਣ ਦੇ ਅਧਿਕਾਰਾਂ ਨਾਲ ਸਬੰਧਤ ਇਹ ਕਮਾਈ ਡੈਨੋਨ, ਐਡੀਡਾਸ, ਪੈਪਸੀ-ਕੋਲਾ, ਪ੍ਰੋਕਟਰ ਐਂਡ ਗੈਂਬਲ ਜਾਂ ਦਿ ਕੁਵੈਤ ਫੂਡ ਕੰਪਨੀ ਰਾਹੀਂ ਟੈਕਸ ਤੋਂ ਬਚਾਈ ਗਈ। ਫੀਫਾ ਦੇ ਬਿਹਤਰੀਨ ਖਿਡਾਰੀ ਦਾ ਪੰਜ ਵਾਰ ਖ਼ਿਤਾਬ ਜਿੱਤ ਚੁੱਕੇ ਮੈਸੀ (29) ਨੂੰ 20.9 ਲੱਖ ਯੂਰੋ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਉਸ ਦੇ ਪਿਤਾ ਉਤੇ 16 ਲੱਖ ਯੂਰੋ ਦਾ ਜੁਰਮਾਨਾ ਲਾਇਆ ਗਿਆ ਹੈ। ਉਹ ਇਸ ਫੈਸਲੇ ਵਿਰੁੱਧ ਸਪੇਨ ਦੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਦੇ ਹਨ।

ਮੈਸੀ ਨੇ 4 ਜੂਨ ਨੂੰ ਖ਼ਤਮ ਹੋਈ ਚਾਰ ਦਿਨ ਦੀ ਸੁਣਵਾਈ ਪਿੱਛੋਂ ਕਿਹਾ ਸੀ ਕਿ ਉਸ ਨੂੰ ਆਪਣੇ ਵਿੱਤ ਬਾਰੇ ਪਿਤਾ ਉਤੇ ਪੂਰਾ ਭਰੋਸਾ ਹੈ, ਪਰ ਉਹ ਇਹ ਨਹੀਂ ਜਾਣਦਾ ਕਿ ਇਹ ਰਕਮ ਕਿਵੇਂ ਵਰਤੀ ਗਈ। ਮੈਸੀ ਨੂੰ ਛੱਡਣ ਦੀ ਅਪੀਲ ਕਰਦਿਆਂ ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਕਮਾਈ ਦੀ ਵਰਤੋਂ ਦੀ ਉਸ ਨੂੰ ਜਾਣਕਾਰੀ ਨਹੀਂ ਸੀ, ਪਰ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਫਰਾਡ ਹੈ, ਕਿਉਂਕਿ ਉਹ ਟੈਕਸ ਦਾ ਭੁਗਤਾਨ ਕਰਨਾ ਨਹੀਂ ਚਾਹੁੰਦਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.