Ad-Time-For-Vacation.png

ਨਹੀਂ ਚੱਲਿਆ ਮੈਸੀ ਦਾ ਜਾਦੂ, ਚਿਲੀ ਫਿਰ ‘ਤੋਂ ਚੈਂਪੀਅਨ

ਈਸਟ ਰਦਰਫੋਰਡ— ਸਟਾਰ ਫੁੱਟਬਾਲਰ ਲਿਓਨਲ ਮੈਸੀ ‘ਤੋਂ ਫੈਸਲਾਕੁੰਨ ਮੌਕੇ ‘ਤੇ ਹੋਈ ਗਲਤੀ ਕਾਰਨ ਚਿਲੀ ਨੇ ਅਰਜਨਟੀਨਾ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਖਿਤਾਬ ‘ਤੇ ਲਗਾਤਾਰ ਦੂਜੀ ਵਾਰ ਕਬਜ਼ਾ ਕਰ ਲਿਆ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖਿਤਾਬੀ ਰਾਊਂਡ ‘ਚ ਪਹੁੰਚੀ ਚਿਲੀ ਅਤੇ ਅਰਜਨਟੀਨਾ ਦੀਆਂ ਟੀਮਾਂ ਵਿਚਕਾਰ ਸਖਤ ਟੱਕਰ ਦੇਖਣ ਨੂੰ ਮਿਲੀ। ਨਿਰਧਾਰਿਤ 90 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਅਤੇ ਇਸ ਦੇ ਬਾਅਦ 30 ਮਿੰਟ ਦੇ ਵਾਧੂ ਸਮੇਂ ਦੇ ਬਾਅਦ ਵੀ ਮੁਕਾਬਲਾ ਗੋਲਰਹਿਤ ਬਰਾਬਰੀ ‘ਤੇ ਰਿਹਾ। ਜਿਸ ਦੇ ਬਾਅਦ ਜੇਤੂ ਦਾ ਫੈਸਲਾ ਪੈਨਲਟੀ ਸ਼ੂਟਆਊਟ ਦੇ ਰਾਹੀ ਹੋਇਆ। ਪੈਨਲਟੀ ਸ਼ੂਟਆਊਟ ‘ਚ ਚਿਲੀ ਵੱਲੋਂ ਕੈਸਿਟਲੋ, ਚਾਰਲਸ ਏਰੇਨਗੂਈਜ਼, ਜਿਨ ਬੀਯੂਸੇਓਰ ਅਤੇ ਫਰਾਂਸਿਕੋ ਸਿਲਵਾ ਨੇ ਗੋਲ ਦਾਗੇ, ਜਦਕਿ ਵਿਡਾਲ ਮੌਕੇ ‘ਤੋਂ ਖੁੰਝ ਗਏ। ਅਰਜਨਟੀਨਾ ਵੱਲੋਂ ਮੈਸਕਰਾਨੋ ਅਤੇ ਸਰਗੀਯੋ ਏਗਯੂਰੋ ਹੀ ਗੋਲ ਕਰ ਸਕੇ, ਜਦਕਿ ਮੈਸੀ ਅਤੇ ਲੁਕਾਸ ਬਿਗਲਿਆ ਨੇ ਆਪਣੇ ਮੌਕੇ ਗੁਆ ਦਿੱਤੇ। ਇਹ ਮੁਕਾਬਲਾ ਪਿਛਲੇ ਸਾਲ ਦੀ ਤਰ੍ਹਾਂ ਰਿਹਾ, ਜਦੋਂ ਗੋਲਰਹਿਤ ਬਰਾਬਰੀ ਦੇ ਬਾਅਦ ਚਿਲੀ ਨੇ ਫਾਈਨਲ ‘ਚ ਅਰਜਨਟੀਨਾ ਨੂੰ ਹਰਾਉਂਦੇ ਹੋਏ ਕੋਪਾ ਅਮਰੀਕਾ ਖਿਤਾਬ ਆਪਣੇ ਨਾਂ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜੌਨ ਸੀਨਾ ਨਹੀਂ ਇਹ ਹੈ WWE ਦਾ ਸਭ ਤੋਂ ਮਹਿੰਗਾ ਰੈਸਲਰ, ਜਾਣੋ ਕਿੰਨੀ ਹੈ ਕਮਾਈ

ਸਪੋਰਟਸ ਡੈਕਸ : ਡਬਲਯੂ.ਡਬਲਯੂ.ਈ. ਦੇ ਸੁਪਰਸਟਾਰ ਰੈਸਲਰ ਪੂਰੀ ਦੁਨੀਆ ‘ਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਵਰਗ ਦੇ

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.