Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Sports

ਜਰਮਨੀ ਨੇ ਭਾਰਤ ਨੂੰ 4-0 ਨਾਲ ਹਰਾਇਆ

By uscreative Published 1 min read

ਵੇਲੇਂਸ਼ੀਆ— ਚੈਂਪੀਅਨਜ਼ ਟਰਾਫੀ ‘ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਛੇ ਦੇਸ਼ਾਂ ਦੇ ਹਾਕੀ ਟੂਰਨਾਮੈਂਟ ‘ਚ ਸੋਮਵਾਰ ਨੂੰ ਆਪਣੇ ਫਾਈਨਲ ਮੁਕਾਬਲੇ ‘ਚ ਓਲੰਪਿਕ ਚੈਂਪੀਅਨ ਜਰਮਨੀ ਹੱਥੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਚੈਂਪੀਅਨਜ਼ ਟਰਾਫੀ ‘ਚ ਜਿੱਥੇ ਚਾਂਦੀ ਤਮਗਾ ਜਿੱਤਿਆ ਸੀ, ਉੱਥੇ ਹੀ ਜਰਮਨੀ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ।

ਰੀਓ ਓਲੰਪਿਕ ‘ਤੋਂ ਪਹਿਲਾਂ ਦੇ ਇਸ ਆਖਰੀ ਟੂਰਨਾਮੈਂਟ ‘ਚ ਭਾਰਤੀ ਟੀਮ ਕਪਤਾਨ ਸਰਦਾਰ ਸਿੰਘ ਦੀ ਅਗਵਾਈ ‘ਚ ਖੇਡਣ ਉਤਰੀ ਪਰ ਮੈਚ ‘ਚ ਭਾਰਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ। ਓਲੰਪਿਕ ਚੈਂਪੀਅਨ ਜਰਮਨੀ ਨੇ ਪਹਿਲੇ ਕੁਆਟਰ ‘ਚ ਹੀ 3-0 ਨਾਲ ਬੜਤ ਬਣਾ ਕੇ ਭਾਰਤ ‘ਤੇ ਸ਼ਿਕੰਜਾ ਕੱਸ ਦਿੱਤਾ। ਮੈਟਸ ਗ੍ਰਾਮਬੁਸ਼ ਨੇ 5ਵੇਂ ਅਤੇ 10ਵੇਂ ਮਿੰਟ ‘ਚ ਗੋਲ ਕਰਕੇ ਭਾਰਤੀ ਟੀਮ ‘ਤੇ ਦਬਾਅ ਬਣਾ ਲਿਆ। ਮੋਰਿਤਜ ਫੂਰਸਤੇ ਨੇ 14ਵੇਂ ਮਿੰਟ ‘ਚ ਤੀਜਾ ਅਤੇ 57ਵੇਂ ਮਿੰਟ ‘ਚ ਲੁਕਾਸ ਵਿੰਡਫੇਡਰ ਨੇ ਚੌਥਾ ਗੋਲ ਕੀਤਾ। ਚੈਂਪੀਅਨਜ਼ ਟਰਾਫੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਖਿਡਾਰੀ ਹੈਰਾਨੀਜਨਕ ਰੂਪ ਨਾਲ ਕੋਈ ਗੋਲ ਨਹੀਂ ਕਰ ਸਕੇ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp