Ad-Time-For-Vacation.png

ਕੈਨੇਡਾ ਦੀ ਧਰਤੀ ਵੱਜ ਗਿਆ ‘ਤੇ ਕਬੱਡੀ ਦਾ ਬਿਗਲ

ਪੰਜਾਬੀਆਂ ਦੇ ਖੂਨ ‘ਚ ਰਚੀ ਖੇਡ ਕਬੱਡੀ ਦੀ ਜਿੱਥੇ ਸਰਦੀਆਂ ‘ਚ ਭਾਰਤ ਦੇ ਪੰਜਾਬੀ ਖਿੱਤੇ ‘ਚ ਧਮਾਲ ਪੈਂਦੀ ਹੈ, ਉੱਥੇ ਗਰਮੀਆਂ ਦੀ ਰੁੱਤ ‘ਚ ਵਿਦੇਸ਼ਾਂ ‘ਚ ਕਬੱਡੀ ਦੀਆਂ ਧੁੰਮਾਂ ਪੈਂਦੀਆਂ ਹਨ। ਇਸ ਵਾਰ ਵਿਦੇਸ਼ਾਂ ‘ਚ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਮਰੀਕਾ, ਕੈਨੇਡਾ, ਯੂਰਪੀ ਮੁਲਕ ਬੈਲਜੀਅਮ, ਇਟਲੀ, ਫਰਾਂਸ, ਹਾਲੈਂਡ ਤੇ ਸਪੇਨ ‘ਚ ਪੰਜਾਬ ਤੋਂ ਖਿਡਾਰੀਆਂ ਦੇ ਲਗਾਤਾਰ ਦਲ ਪੁੱਜ ਰਹੇ ਹਨ। ਇੰਗਲੈਂਡ ਦੇ ਕਬੱਡੀ ਪ੍ਰਬੰਧਕਾਂ ਦੀਆਂ ਅੜਬਾਈਆਂ ਕਾਰਨ ਇਸ ਵਾਰ 200 ਦੇ ਕਰੀਬ ਖਿਡਾਰੀ ਵਲੈਤ ਦੀ ਧਰਤੀ ‘ਤੇ ਜਾਣੋ ਖੁੰਝ ਗਏ।

ਇਸ ਵਾਰ ਦੇ ਵਿਦੇਸ਼ੀ ਕਬੱਡੀ ਸੀਜ਼ਨ ਦਾ ਸਭ ਤੋਂ ਵੱਡਾ ਆਕਰਸ਼ਣ ਕੈਨੇਡਾ ‘ਚ ਹੋਣ ਵਾਲੀ ਚੈਂਪੀਅਨ ਕਬੱਡੀ ਲੀਗ ਹੈ। ਸੁੱਖ ਪੰਧੇਰ, ਨਿੰਦਰ ਧਾਲੀਵਾਲ, ਲੱਖਾ ਗਾਜੀਪੁਰ, ਜੋਤੀ ਸਮਰਾ, ਮਨਜੀਤ ਲਾਲੀ, ਬਿੰਦਰ ਜਗਰਾਓਂ ਤੇ ਰਾਣਾ ਮਾਹਲ ਹੁਰਾਂ ਦੀ ਟੀਮ ਵੱਲੋਂ ਕਰਵਾਈ ਜਾਣ ਵਾਲੀ ਇਸ ਲੀਗ ਦਾ ਆਗਾਜ਼ 9 ਜੁਲਾਈ ਤੋਂ ਟੋਰਾਂਟੋ ਤੋਂ ਹੋ ਰਿਹਾ ਹੈ। 6 ਟੀਮਾਂ ਵਾਲੀ ਇਸ ਲੀਗ ‘ਚ ਖੇਡਣ ਵਾਲੇ 25 ਖਿਡਾਰੀਆਂ ਦੇ ਵੀਜ਼ੇ ਲੱਗ ਚੁੱਕੇ ਹਨ ਅਤੇ 35 ਹੋਰ ਖਿਡਾਰੀਆਂ ਦੇ ਵੀਜ਼ੇ ਜਲਦੀ ਲੱਗਣ ਦੀ ਉਮੀਦ ਹੈ। ਇਸ ਲੀਗ ਲਈ ਜਿਨ੍ਹਾਂ ਨਾਮਵਰ ਖਿਡਾਰੀਆਂ ਨੂੰ ਵੀਜ਼ੇ ਮਿਲੇ ਹਨ, ਉਨ੍ਹਾਂ ‘ਚ ਕੀਪਾ ਸੱਦੋਵਾਲ, ਸੀਰਾ ਪਿੱਥੋ, ਘੋਨੀ ਘਣੀਵਾਲ, ਕੀਪਾ ਭੂੰਦੜ, ਜੱਗੀ ਭੂੰਦੜ, ਬਨੀ ਸਮਾਦਾ, ਇੰਦਰਜੀਤ ਕਲਸੀਆ, ਤੀਰਥ, ਪੰਮਾ ਫਤਹਿਪੁਰ, ਗੁਰਦੀਪ ਮਾਧੋਪੁਰ, ਨਾਮਵਰ ਕੁਮੈਂਟੇਟਰ ਸੁਰਜੀਤ ਕਕਰਾਲੀ ਤੇ ਅਮਨਾ ਲੋਪੋ ਸ਼ਾਮਲ ਹਨ। ਇਸ ਦੇ ਨਾਲ ਹੀ ਜਸ ਸੋਹਲ, ਮਲਕੀਤ ਦਿਉਲ, ਪਿੰਕੀ ਢਿੱਲੋਂ, ਇੰਦਰਜੀਤ ਧੁੱਗਾ, ਜਸਵਿੰਦਰ ਛੋਕਰ ਤੇ ਬਲਜੀਤ ਰਾਮਗੜ੍ਹ ਹੁਰਾਂ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ (ਟੋਰਾਂਟੋ) ਦੇ 37 ਖਿਡਾਰੀ ਕੈਨੇਡਾ ਪੁੱਜ ਚੁੱਕੇ ਹਨ। ਲਾਲੀ ਢੇਸੀ ਤੇ ਨੀਟੂ ਕੰਗ ਹੁਰਾਂ ਦੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ (ਵੈਨਕੂਵਰ) ਵੱਲੋਂ ਵੀ 35 ਖਿਡਾਰੀ ਕੈਨੇਡਾ ਪੁੱਜ ਚੁੱਕੇ ਹਨ। ਇਨ੍ਹਾਂ ਦੋਵਾਂ ਫੈਡਰੇਸ਼ਨਾਂ ਵੱਲੋਂ ਸੱਦੇ ਖਿਡਾਰੀਆਂ ‘ਚ ਸੰਦੀਪ ਲੁੱਧੜ, ਸੰਦੀਪ ਸੁਰਖਪੁਰ, ਕਮਲ ਨਵਾਂ ਪਿੰਡ, ਬਾਨਾ ਧਾਲੀਵਾਲ, ਬਾਗੀ ਪਰਮਜੀਤਪੁਰੀ, ਗੁਰਵਿੰਦਰ ਕਾਹਲਵਾਂ, ਲਾਲਾ ਹਰਿਆਣਾ, ਸਲਾਮੂ ਸ਼ਾਮ ਚੁਰਾਸੀ, ਦੀਸ਼ਾ, ਬੱਬੂ ਝਨੇੜੀ, ਛਿੰਦਰਪਾਲ, ਰਵੀ ਦਿਉਰਾ, ਮੱਖਣ ਸਤੌਜ, ਮੰਗੀ ਬੱਗਾ ਪਿੰਡ, ਦੁੱਲਾ ਗੱਗਾ ਪਿੰਡ, ਖੁਸ਼ੀ ਦੁੱਗਾ, ਸੁੱਖਾ ਭੰਡਾਲ, ਯਾਦ ਕੋਟਲੀ, ਨਿੰਨੀ ਗੋਪਾਲਪੁਰ, ਸੋਨੂ ਕੋਟ, ਜੱਟ ਲਾਟੋ, ਗਗਨ ਜਲਾਲ, ਫਰਿਆਦ ਅਲੀ, ਗਗਨ, ਤਾਜਾ ਤੇ ਪ੍ਰਸਿੱਧ ਕੁਮੈਂਟੇਟਰ ਰੁਪਿੰਦਰ ਜਲਾਲ ਸ਼ਾਮਲ ਹਨ।

ਯੂਰਪ ਦੇ ਕਬੱਡੀ ਸੀਜ਼ਨ ਲਈ ਜੱਗਾ ਹਾਲੈਂਡ ਹੁਰਾਂ ਵੱਲੋਂ ਸੱਦੇ ਗਏ ਦਰਜਨ ਤੋਂ ਵਧੇਰੇ ਖਿਡਾਰੀਆਂ ‘ਚ ਸੋਹਣ ਰੁੜਕੀ, ਬਾਰੂ ਰੁੜਕੀ, ਅਮਨ ਧਿੰਗਲੀ, ਮੰਨਾ ਲਾਲਪੁਰ ਭਾਣਾ, ਲੱਖਾ ਕੋਠੇ ਜੱਟਾਂ, ਨਿੱਪਾ ਨਲ ਮਾਣਕ, ਨਿਰਮਲ ਲੋਪੋਂ, ਬੰਨੀ ਤੇ ਰਾਜੂ ਚੌੜੇ ਮਧਰੇ, ਤਾਬਾ ਸੁਰ ਸਿੰਘ, ਪੰਮਾ ਸੋਹਾਣਾ, ਹੈਪੀ ਸੈਂਪਲੀ ਸਾਹਿਬ, ਨਾਨਕ ਮੁੰਡੀ ਸ਼ਹਿਰੀਆਂ, ਖੁਸ਼ ਸੰਧਵਾਂ ਸ਼ਾਮਲ ਹਨ। ਇਸ ਦੇ ਨਾਲ ਹੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਦੇ ਪ੍ਰਧਾਨ ਮਹਿੰਦਰ ਸਿੰਘ ਸੋਹਾਣਾ, ਜੱਸਾ ਪੀ. ਟੀ., ਕੇਵਲ ਸਿੰਘ ਘੋਲੂਮਾਜਰਾ ਤੇ ਪੰਮਾ ਪੰਜਾਬੀ ਲਾਈਵ ਟੀ. ਵੀ. ਹੁਰਾਂ ਦੇ ਯਤਨਾਂ ਸਦਕਾ ਆਲ ਇਟਲੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੰਤੋਖ ਸਿੰਘ ਲਾਲੀ, ਪਰਮਜੀਤ ਸਿੰਘ ਢਿੱਲੋਂ, ਸਤਵਿੰਦਰ ਸਿੰਘ ਟੀਟਾ, ਅਮਰਜੀਤ ਸਿੰਘ ਤੇ ਬਲਜੀਤ ਸਿੰਘ ਨਾਗਰਾ ਤੇ ਹਰਿੰਦਰ ਢੀਂਡਸਾ ਨੇ ਨਾਮਵਰ ਖਿਡਾਰੀ ਦਲਬੀਰ ਮਨਾਣਾ, ਬੁੱਗਾ ਮਨਾਣਾ, ਸੁਪਿੰਦਰ ਮਨਾਣਾ, ਭੋਡਾ ਮਨਾਣਾ, ਲਾਡੀ ਸੈਂਪਲੀ ਸਾਹਿਬ ਤੇ ਗੁਰਦੀਪ ਸਿੰਘ ਜ਼ੀਰਕਪੁਰ ਨੂੰ ਯੂਰਪੀ ਸੀਜ਼ਨ ‘ਚ ਖੇਡਣ ਲਈ ਬੁਲਾਇਆ ਹੈ। ਮੋਹਾਲੀ ਜ਼ਿਲ੍ਹੇ ਦਾ ਮਨਾਣਾ ਇਕ ਅਜਿਹਾ ਪਿੰਡ ਹੈ ਜਿਸ ਦੇ ਚਾਰ ਖਿਡਾਰੀ ਵਿਦੇਸ਼ੀ ਧਰਤੀ ‘ਤੇ ਖੇਡਣ ਜਾ ਰਹੇ ਹਨ। ਵਿਸ਼ਵ ਕਬੱਡੀ ਲੀਗ ਰਾਹੀਂ ਅਮਰੀਕਾ ਦਾ ਵੀਜ਼ਾ ਹਾਸਲ ਕਰਨ ਵਾਲੇ ਦੋ ਦਰਜਨ ਦੇ ਕਰੀਬ ਖਿਡਾਰੀ ਅਮਰੀਕਾ ਪੁੱਜ ਚੁੱਕੇ ਹਨ ਅਤੇ ਸਰਬ ਥਿਆੜਾ ਵੱਲੋਂ ਕਰਵਾਏ ਗਏ ਵੱਡੇ ਕੱਪ ਦੀ ਸ਼ੋਭਾ ਵਧਾ ਚੁੱਕੇ ਹਨ। ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.