Skip to content
Wednesday, November 4, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Religion

ਗੁਰਬਾਣੀ ਦੀ ਹੋਈ ਬੇਅਦਬੀ ਦਾ ਜਾਇਜ਼ ਲੈਣ ਲਈ ਪੰਥਕ ਜਥੇਬੰਦੀਆਂ ਘਟਨਾ ਸਥਾਨ ‘ਤੇ ਪਹੁੰਚੀਆਂ

By Admin Published 3 min read

-ਬੇਅਦਬੀ ਦੀਆਂ ਹੋਰ ਘਟਨਾਵਾਂ ਬਰਦਾਸ਼ਤ ਨਹੀਂ ਕਰਾਂਗੇ-ਜਥੇਦਾਰ ਮੰਡ

-ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੰਜ ਜੁਲਾਈ ਤੱਕ ਦਾ ਦਿੱਤਾ ਸਮਾਂ

ਭਗਤਾ ਭਾਈ ਕਾ :-(ਵੀਰਪਾਲ ਭਗਤਾ) ਸਥਾਨਿਕ ਸ਼ਹਿਰ ਵਿਖੇ ਸ੍ਰੀ ਸੁਖਮਨੀ ਸਾਹਿਬ ਅਤੇ ਸਿੱਧ ਗੋਸ਼ਟ ਗੁੱਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਨੂੰ ਸਰਬੱਤ ਖਾਲਸਾ ਵੱਲੋਂ ਐਲਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸੀ੍ਰ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਲਾਨੇ ਗਏ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਇਲਾਕੇ ਦੀਆਂ ਸੰਗਤਾਂ ਨਾਲ ਵਿਚਾਰ ਵਿਟਾਂਦਰਾ ਕਰਕੇ ਵਾਪਰੀਆਂ ਘਟਨਾਵਾਂ ਦੀ ਜ਼ੋਰਦਾਰ ਨਿੰਦਾ ਕੀਤੀ।

ਇਸ ਦੌਰਾਨ ਗੁਰਦੁਆਰਾ ਛੇਵੀ ਅਤੇ ਦਸਵੀਂ ਪਾਤਸਾਹੀ ਭਗਤਾ ਭਾਈ ਕਾ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ ਲਾਇਆ ਕਿ ਕਰੀਬ ਤੇਰਾਂ ਮਹੀਨੇ ਪਹਿਲਾਂ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਹੁੰਦੀਆਂ ਤਾਂ ਕਿਧਰੇ ਵੀ ਬੇਅਦਬੀਆਂ ਦੀ ਘਟਨਾਵਾਂ ਵਾਪਰ ਨਹੀਂ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਾਪਿਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਬਰਦਾਸਿਤ ਤੋ ਬਾਹਰ ਹੋ ਰਹੀਆਂ ਹਨ ਪ੍ਰੰਤੂ ਹੁਣ ਅਸੀ ਗੁਰੂ ਦੇ ਕਾਤਲਾ ਨੂੰ ਲੱਭ ਕੇ ਰਹਾਂਗੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ 5 ਜੁਲਾਈ ਤੱਕ ਬੇਅਦਬੀ ਕਰਨ ਵਾਲੇ ਦੋਸੀਆਂ ਨੂੰ ਕਾਬੂ ਨਾ ਕੀਤਾ ਗਿਆ ਤਾ ਸੰਗਤਾਂ ਦੇ ਸਹਿਯੋਗ ਨਾਲ ਮੀਟਿੰਗ ਬੁਲਾਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਇਕੱਤਰ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਅਤੇ ਧੱੜੇਬੰਦੀ ਤੋ ਉੱਪਰ ਉੱਠ ਕੇ ਕੌਮ, ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਅੱਗੇ ਆਉਣ।

ਇਸ ਮੌਕੇ ਪ੍ਰਸਾਸ਼ਨ ਅਧਿਕਾਰੀ ਐਸ ਪੀ ਬਠਿੰਡਾ ਨਾਨਕ ਸਿੰਘ, ਐਸ ਡੀ ਐਮ ਫੂਲ ਨਰਿੰਦਰ ਸਿੰਘ ਧਾਲੀਵਾਲ ਅਤੇ ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਦੋਸੀਆਂ ਨੂੰ ਕਾਬੂ ਕਰਨ ਲਈ ਸੰਗਤਾਂ ਤੋ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦੋਸੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਭਗਤਾ, ਜਸਵਿੰਦਰ ਸਿੰਘ ਸਾਹੋਕੇ, ਭਾਈ ਸੂਬਾ ਸਿੰਘ ਝਬਾਲ, ਮਨਜੀਤ ਸਿੰਘ ਧੁੰਨਾ ਹਲਕਾ ਪ੍ਰਧਾਨ ਬੀæਸੀæ ਵਿੰਗ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ, ਰਾਕੇਸ ਕੁਮਾਰ ਗੋਇਲ ਪ੍ਰਧਾਨ ਨਗਰ ਪੰਚਾਇਤ ਭਗਤਾ, ਰਣਧੀਰ ਸਿੰਘ ਧੀਰਾ ਸੀਨੀਅਰ ਮੀਤ ਪ੍ਰਧਾਨ, ਜਗਮੋਹਨ ਲਾਲ ਪ੍ਰਧਾਨ ਸਰਕਲ ਭਗਤਾ, ਹਰਿੰਦਰ ਸਿੰਘ ਹਿੰਦਾ ਪ੍ਰਧਾਨ ਯੂਥ ਵਿੰਗ ਹਲਕਾ ਰਾਮਪੁਰਾ ਫੂਲ, ਪਰਮਿੰਦਰ ਸਿੰਘ ਬਾਲਿਆਵਾਲੀ, ਮੇਵਾ ਸਿੰਘ ਮਾਨ ਪ੍ਰਧਾਨ ਕੋਠਾ ਗੁਰੂ, ਸਤਵਿੰਦਰਪਾਲ ਸਿੰਘ ਪਿੰਦਰ ਪ੍ਰਧਾਨ ਸਹਿਕਾਰੀ ਸਭਾ, ਜਗਸੀਰ ਸਿੰਘ ਪੰਨੂੰ ਪ੍ਰਧਾਨ ਯੂਥ ਵਿੰਗ ਸਰਕਲ ਭਗਤਾ, ਢਾਡੀ ਬਲਵਿੰਦਰ ਸਿੰਘ ਭਗਤਾ, ਬਲਜਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਖਾਲਸਾ, ਜਸਪ੍ਰੀਤ ਸਿੰਘ ਬੂਟਾ, ਜਗਦੀਸ ਸਿੰਘ ਬੱਬੀ ਰਾਮੂਵਾਲਾ, ਲਖਵੀਰ ਸਿੰਘ ਮੋੜ, ਮੰਦਰ ਸਿੰਘ ਕੋਇਰ ਸਿੰਘ ਵਾਲਾ ਆਦਿ ਹਾਜ਼ਰ ਸਨ

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp