Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਵਿੰਨੀਪੈਗ ਦਾ ਵਾਲੀਬਾਲ ਸ਼ੂਟਿੰਗ ਕੱਪ ਗੋਲਡੀ ਕਲੱਬ ਨੇ ਜਿੱਤਿਆ

By Admin Published 2 min read

ਕੈਲਗਰੀ, (ਜਸਜੀਤ ਸਿੰਘ ਧਾਮੀ)-ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ 2221 ਕਿੰਗ ਐਡਵਰਡ ਰਿਕਰੈਸਣ ਸੈਂਟਰ ਵਿੰਨੀਪੈਗ ਵਿਚ ਕਰਵਾਏ ਵਾਲੀਬਾਲ ਸ਼ੂਟਿੰਗ ਵਿਚ ਕੁਲ 12 ਟੀਮਾਂ ਨੇ ਹਿੱਸਾ ਲਿਆ। ਇਸ ਸਮੇਂ ਦੇਸੀ ਸਪੋਰਟਸ ਕਲੱਬ ਟੋਰਾਂਟੋ, ਬਾਬਾ ਫਰੀਦ ਵਾਲੀਬਾਲ ਕਲੱਬ ਸਰੀ, ਯੂਨਾਈਟਿਡ ਕਲੱਬ ਐਡਮਿੰਟਨ, ਐਬਸਫੋਰਟ ਕਲੱਬ ‘ਏ’, ਆਲ ਫਰੈਂਡਜ਼ ਕਲੱਬ ਕੈਲਗਰੀ, ਗੋਲਡੀ ਸਪੋਰਟਸ ਕਲੱਬ ਟੋਰਾਂਟੋ, ਐਬਸਫੋਰਟ ਕਲੱਬ ‘ਬੀ’, ਫਰੀਸਨੋ ਵਾਲੀਬਾਲ ਕਲੱਬ, ਗੋਗਾ ਵਾਲੀਬਾਲ ਕਲੱਬ ਵਿੰਨੀਪੈਗ, ਨਿੰਮਾ ਕਲੱਬ, ਸੁੱਖਾ ਕਲੱਬ ਅਤੇ ਜੀਤ ਸਪੋਰਟਸ ਕਲੱਬ ਵਿਨੀਪੈਗ ਦੇ ਖਿਡਾਰੀਆ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲਾ ਗੋਲਡੀ ਸਪੋਰਟਸ ਕਲੱਬ ਟੋਰਾਂਟੋ ਅਤੇ ਐਬਸਫੋਰਟ ਕਲੱਬ ‘ਏ’ ਵਿਚਾਲੇ ਹੋਇਆ, ਜੋ ਬਹੁਤ ਦਿਲਚਸਪ ਰਿਹਾ। ਫਾਈਨਲ ਵਿਚ ਪਹਿਲਾ ਸੈਟ 15-11 ਨਾਲ ਗੋਲਡੀ ਸਪੋਰਟਸ ਕਲੱਬ ਟੋਰਾਂਟੋ ਨੇ ਆਪਣੇ ਨਾਂਅ ਕੀਤਾ। ਦੂਜੇ ਸੈਟ ਵਿਚ ਐਬਸਫੋਰਟ ਦੀ ਟੀਮ ਨੇ ਮੈਚ ਵਿਚ ਵਾਪਸੀ ਕਰਦਿਆਂ 15-9 ਨਾਲ ਜਿੱਤ ਹਾਸਲ ਕੀਤੀ। ਹਰਪ੍ਰੀਤ ਬਰਾੜ ਤੇ ਅਮਨਦੀਪ ਦੀ ਵਧੀਆ ਖੇਡ ਸਦਕੇ ਗੋਲਡੀ ਸਪੋਰਟਸ ਕਲੱਬ ਟੋਰਾਂਟੋ ਨੇ ਇਹ ਸੈਟ 15-14 ਨਾਲ ਜਿੱਤ ਕੇ ਟਰਾਫ਼ੀ ਆਪਣੇ ਨਾਂਅ ਕੀਤੀ । ਸੈਮੀਫਾਈਨਲ ਵਿਚ ਗੋਲਡੀ ਸਪੋਰਟਸ ਕਲੱਬ ਟੋਰਾਂਟੋ ਨੇ ਗੋਗਾ ਵਾਲੀਬਾਲ ਕਲੱਬ ਵਿੰਨੀਪੈਗ ਨੂੰ 2-0 ਦੇ ਸਿੱਧੇ ਸੈਟਾਂ ਵਿਚ ਹਰਾਇਆ ਅਤੇ ਐਬਸਫੋਰਟ ਕਲੱਬ ‘ਏ’ ਨੇ ਆਲ ਫਰੈਂਡਜ਼ ਕਲੱਬ ਕੈਲਗਰੀ ਨੂੰ ਵੀ 2-0 ਦੇ ਸੈਟਾਂ ਵਿਚ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਪਲੇਅਰ ਆਫ਼ ਟੂਰਨਾਮੈਂਟ ਬਲਜਿੰਦਰ ਗਰੇਵਾਲ ਕੈਲਗਰੀ , ਵੈਸਟ ਨੈਟਮੈਨ ਅਮਨਦੀਪ ਸਰਾਂ ਟੋਰਾਂਟੋ, ਵੈਸਟ ਡਿਫ਼ੈਂਸ ਸ਼ਨੀ ਐਬਸਫੋਰਟ ਅਤੇ ਵੈਸਟ ਸ਼ੂਟਰ ਨਵਦੀਪ ਨਵੀ ਅਤੇ ਹਰਪ੍ਰੀਤ ਬਰਾੜ ਨੂੰ ਸਾਂਝੇ ਤੌਰ ‘ਤੇ ਐਲਾਨਿਆ ਗਿਆ । ਇਸ ਤੋਂ ਬਿਨਾਂ ਪ੍ਰਦੀਪ ਗਰੇਵਾਲ, ਜਗਰੂਪ, ਜਲੰਧਰ ਵਾਂਗਰ, ਕੁਲਵਿੰਦਰ ਬਰਾੜ, ਬਬਲਾ ਸਰਪੰਚ ਅਤੇ ਵਿੰਦਰ ਨੂੰ ਇਸ ਖੇਡ ਲਈ ਦਿੱਤੇ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਬੰਧਕਾਂ ਗੋਗਾ ਸਿੱਧੂ, ਤੇਜਿੰਦਰ ਜੀਤ ਖੇਲਾ, ਬੰਟੀ ਬਰਾੜ, ਨਿਰਮਲ ਗਿੱਲ, ਸੁਰਿੰਦਰ ਮਾਵੀ ਅਤੇ ਪਰਮਜੀਤ ਗਿੱਲ ਵੱਲੋਂ ਖਿਡਾਰੀਆਂ, ਦਰਸ਼ਕਾਂ ਅਤੇ ਸਹਿਯੋਗੀਆ ਦਾ ਧੰਨਵਾਦ ਕੀਤਾ ਗਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp