ਕੁਲਬੀਰ ਸਿੰਘ ਮਿੰਟੂ , ਸੁਲਤਾਨਪੁਰ ਲੋਧੀ : ਿਢੱਲੋਂ ਭਰਾ ਖ਼ੁਦਕੁਸ਼ੀ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਭਾਵੇਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਮਾਮਲੇ ‘ਚ ਮੁਲਜ਼ਮ ਪਾਏ ਗਏ ਜਲੰਧਰ ਦੇ ਥਾਣਾ ਨੰ. 1 ਦੇ ਐੱਸਐੱਚਓ ਰਹੇ ਨਵਦੀਪ ਸਿੰਘ ਨੂੰ ਬਰਖਾਸਤ, ਇਕ ਮਹਿਲਾ ਕਾਂਸਟੇਬਲ ਜਗਜੀਤ ਕੌਰ ਤੇ ਮੁਨਸ਼ੀ ਬਲਜਿੰਦਰ ਸਿੰਘ ਨੂੰ ਮੁਅੱਤਲ ਕੀਤਾ ਹੋਇਆ ਹੈ। ਕਾਫੀ ਦਿਨ ਬੀਤ ਚੁੱਕੇ ਹਨ ਪਰ ਹਾਲੇ ਤਕ ਕਿਸੇ ਵੀ ਮੁਲਜ਼ਮ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ।
ਅੱਜ ਇੱਥੇ ਿਢੱਲੋਂ ਭਰਾਵਾਂ ਦੇ ਪਿਤਾ ਜਤਿੰਦਰਪਾਲ ਸਿੰਘ ਿਢੱਲੋਂ, ਮਾਨਵਜੀਤ ਸਿੰਘ ਉਪਲ ਅਤੇ ਐਡਵੋਕੇਟ ਸਰਬਜੀਤ ਸਿੰਘ ਨੇ ਕਿਹਾ ਕਿ ਮਾਨਵਜੀਤ ਸਿੰਘ ਿਢੱਲੋਂ ਤੇ ਜਸ਼ਨਬੀਰ ਸਿੰਘ ਦੇ ਖੁਦਕੁਸ਼ੀ ਮਾਮਲੇ ‘ਚ ਸਾਰੀ ਪੁਲਿਸ ਮੁਅੱਤਲ ਐੱਸਐੱਚਓ ਨਵਦੀਪ ਸਿੰਘ ਨੂੰ ਬਚਾਉਣ ‘ਚ ਲੱਗੀ ਹੋਈ ਹੈ, ਜਦਕਿ ਜਲੰਧਰ ਸ਼ਹਿਰ ‘ਚ ਮੌਜੂਦਾ ਸਰਕਾਰ ਦਾ ਇਕ ਵੱਡਾ ਸਿਆਸੀ ਲੀਡਰ ਵੀ ਨਵਦੀਪ ਸਿੰਘ ਨੂੰ ਬਚਾਉਣ ਲਈ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਬਾਕੀ ਗੈਰ-ਕਾਨੂੰਨੀ ਕੰਮ ਕਰਨ ਵਾਲੇ ਆਪਣੇ ਲੀਡਰਾਂ ਵਿਰੁੱਧ ਕਾਰਵਾਈ ਕੀਤੀ ਹੈ, ਉਸੇ ਤਰ੍ਹਾਂ ਮੁਲਜ਼ਮ ਮੁਅੱਤਲ ਐੱਸਐੱਚਓ ਨਵਦੀਪ ਸਿੰਘ ਨੂੰ ਬਚਾਉਣ ਵਾਲੇ ਜਲੰਧਰ ਦੇ ਇਕ ਵਿਧਾਇਕ ਵਿਰੁੱਧ ਵੀ ਸਖਤ ਐਕਸ਼ਨ ਲਿਆ ਜਾਵੇ ਅਤੇ ਉਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ।
ਪੀੜਤ ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਮੁਅੱਤਲ ਐੱਸਐੱਚਓ, ਨਾਮਜ਼ਦ ਮਹਿਲਾ ਕਾਂਸਟੇਬਲ, ਮੁਨਸ਼ੀ ਤੇ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਨਹੀਂ ਕੀਤਾ ਜਾਂਦਾ, ਉਨਾਂ ਚਿਰ ਉਹ ਚੁੱਪ ਨਹੀਂ ਬੈਠਣਗੇ। ਇਨਸਾਫ ਲਈ ਹਰ ਸੰਘਰਸ਼ ਕਰਨਗੇ। ਿਢੱਲੋਂ ਭਰਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਮੁਅੱਤਲ ਐੱਸਐੱਸਓ ਦੀ ਪਤਨੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਝੂਠ ਤੇ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਨਵਦੀਪ ਸਿੰਘ ਨੇ ਫਗਵਾੜਾ ‘ਚ ਇਕ ਗਰੀਬ ਸਬਜ਼ੀ ਵਿਕ੍ਰੇਤਾ ਦੇ ਟੋਕਰੇ ਨੂੰ ਲੱਤ ਮਾਰੀ ਸੀ, ਉਦੋਂ ਕਿਉਂ ਨਹੀਂ ਲਾਈਵ ਹੋ ਕੇ ਉਨ੍ਹਾਂ (ਮੁਅੱਤਲ ਐੱਸਐੱਚਓ ਦੀ ਪਤਨੀ) ਨੇ ਆਪਣਾ ਪੱਖ ਰੱਖਿਆ? ਕਿਉਂ ਉਨਾਂ੍ਹ ਨੂੰ ਜਲੰਧਰ ‘ਚ ਮੌਜੂਦ ਸਰਕਾਰ ਦਾ ਵਿਧਾਇਕ ਬਚਾਉਣ ‘ਚ ਲੱਗਾ ਹੋਇਆ ਹੈ। ਜਲੰਧਰ ਪੁਲਿਸ ਦੇ ਉੱਚ ਅਧਿਕਾਰ ਕਿਉਂ ਨਵਦੀਪ ਸਿੰਘ ਨੂੰ ਬਚਾਅ ਰਹੇ ਹਨ?
ਪਰਿਵਾਕ ਮੈਂਬਰਾਂ ਨੇ ਕਿਹਾ ਕਿ ਮੁਅੱਤਲ ਐੱਸਐੱਚਓ ਨਵਦੀਪ ਸਿੰਘ ਦੀ ਪਤਨੀ ਦਾ ਮੋਬਾਈਲ ਨੰਬਰ ਕਿਉਂ ਨਹੀਂ ਟਰੇਸ ਕਰ ਰਹੀ। ਮੋਬਾਈਲ ਨੰਬਰ ਟਰੇਸ ਕਰ ਕੇ ਲੋਕੇਸ਼ਨ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਫਰਾਰ ਹੋਣ ਤੋਂ ਬਾਅਦ ਨਵਦੀਪ ਸਿੰਘ ਕਿੱਥੇ ਹੈ? ਉਸ ਨੇ ਕਿੰਨੀ ਵਾਰ ਆਪਣੀ ਪਤਨੀ ਨੂੰ ਫੋਨ ਕੀਤਾ?
=————-
ਲਗਾਤਾਰ ਜਾਰੀ ਹੈ ਮੁਲਜ਼ਮਾਂ ਦੀ ਭਾਲ : ਐੱਸਐੱਚਓ
ਐੱਸਐੱਚਓ ਜਸਪਾਲ ਸਿੰਘ ਥਾਣਾ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਿਢੱਲੋਂ ਭਰਾਵਾਂ ਦੇ ਖੁਦਕੁਸ਼ੀ ਮਾਮਲੇ ‘ਚ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀਆਂ। ਜੇਕਰ ਮੁਲਜ਼ਮਾਂ ਦਾ ਪਤਾ ਨਹੀਂ ਲੱਗਦਾ ਤਾਂ ਅਦਾਲਤ ਜ਼ਰੀਏ ਉਨ੍ਹਾਂ ਨੂੰ ਭਗੌੜੇ ਕਰਾਰ ਐਲਾਨ ਦਿੱਤਾ ਜਾਵੇਗਾ।



