ਰਾਕੇਸ਼ ਨਈਅਰ,ਚੋਹਲਾ ਸਾਹਿਬ : ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਚੋਹਲਾ ਸਾਹਿਬ ਦੀ ਮੀਟਿੰਗ ਦੇਸ਼ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਅਵਤਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਕੀਤੀ ਗਈ। ਇਸ ਮੌਕੇ ਪੰਜਾਬ ਵਿੱਚ ਪਿਛਲੇ ਮਹੀਨੇ ਆਏ ਭਿਆਨਕ ਹੜਾਂ੍ਹ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਇਹ ਸਿੱਟਾ ਕੱਿਢਆ ਕਿ ਇਨ੍ਹਾਂ ਹੜ੍ਹਾਂ ਨੂੰ ਜੇ ਸੰਜੀਦਗੀ ਨਾਲ ਲਿਆ ਜਾਂਦਾ ਤਾਂ ਇਨ੍ਹਾਂ ਨੂੰ ਮੈਨੇਜ ਕੀਤਾ ਜਾ ਸਕਦਾ ਸੀ,ਪਰ ਸਾਡੇ ਅਧਿਕਾਰੀਆਂ ਵੱਲੋਂ ਸਮਾਂ ਰਹਿੰਦਿਆਂ ਫੈਸਲੇ ਨਾ ਲੈ ਕੇ ਪੰਜਾਬ ਵਾਸੀਆਂ ਨੂੰ ਜਾਣਬੁੱਝ ਕੇ ਬਰਬਾਦੀ ਵੱਲ ਧੱਕਿਆ ਗਿਆ ਹੈ। ਜੇ ਸਾਡੇ ਦਰਿਆਵਾਂ ਰਾਹੀਂ ਲੰਘ ਕੇ ਗਿਆ ਪਾਣੀ ਪਾਕਿਸਤਾਨ ਦੀ ਧਰਤੀ ‘ਤੇ ਘੱਟ ਮਾਰ ਕਰਦਾ ਹੈ ਤਾਂ ਅਸੀਂ ਏਨੀ ਮਾਰ ਕਿਉਂ ਖਾਧੀ,ਇਸ ਦੀ ਸਮੀਖਿਆ ਕਰਨੀ ਬਣਦੀ ਹੈ। ਲੰਮੇ ਸਮੇਂ ਤੋਂ ਦਰਿਆਵਾਂ ਦੀ ਖਲਾਈ ਨਾ ਕਰਨਾ ਤੇ ਦਰਿਆਵਾਂ ਵਿਚਲੀ ਰੇਤਾ ‘ਤੇ ਬੇਲੋੜੀਆਂ ਬੰਦਿਸਾਂ ਲਾਕੇ ਦਰਿਆਵਾਂ ਨੂੰ ਨੱਕੋ -ਨੱਕ ਭਰੀ ਰੱਖਣ ‘ਚ ਕੋਈ ਬਹੁਤੀ ਸਿਆਣਪ ਨਹੀਂ। ਦਰਿਆਵਾਂ ਵਿਚਲੀ ਰਿਹਾਇਸ ਨੂੰ ਸਮੇਂ ਸਿਰ ਸੂਚਿਤ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ। ਪਿਛਲੇ ਸਮੇਂ ‘ਚ ਸਰਕਾਰੀ ਅਣਗਹਿਲੀ ਕਾਰਨ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਸਰਕਾਰ ਨੂੰ ਖੁੱਲਦਿਲੀ ਨਾਲ ਮੁਆਵਜ਼ਾ ਦੇਣਾ ਚਾਹੀਦਾ ਹੈ, ਕਿਉਂਕਿ ਕਿਸਾਨਾਂ ਦੁਆਰਾ ਸਖਤ ਮਿਹਨਤ ਕਰਕੇ ਇਨ੍ਹਾਂ ਖੇਤਾਂ ‘ਚ ਆਪਣੇ ਖਰਚੇ ‘ਤੇ ਰੇਤਾ ਪਾਸੇ ਕਰ ਕੇ ਤੇ ਉਪਜਾਊ ਮਿੱਟੀ ਦੂਰ-ਦੁਰਾਡਿਆਂ ਤੇ ਲਿਆ ਕੇ ਵਾਹੀਯੋਗ ਬਣਾਇਆ ਸੀ ਪਰ ਹੁਣ ਦਰਿਆਈ ਪਾਣੀ ਨੇ ਫਿਰ ਰੇਤਾ ਸੁੱਟ ਦਿੱਤੀ ਹੈ ਜਿਸ ਨੂੰ ਹਟਾਉਣਾ ਕੋਈ ਆਸਾਨ ਕੰਮ ਨਹੀ। ਜਿਹੜੇ ਖੇਤਾਂ ‘ਚ ਰੇਤ ਪਈ ਹੈ ਉਨ੍ਹਾਂ ਨੂੰ ਘੱਟੋ-ਘੱਟ ਇੱਕ ਲੱਖ ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ,ਉੱਥੇ ਪੰਜਾਹ ਹਜ਼ਾਰ ਤੋਂ ਵੱਧ ਪ੍ਰਤੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਮਾਸਟਰ ਦਲਬੀਰ ਸਿੰਘ ਚੰਬਾ,ਗੁਰਨਾਮ ਸਿੰਘ ਧੁੰਨ,ਪਿੰ੍ਸੀਪਲ ਕਸਮੀਰ ਸਿੰਘ,ਸੁਖਵਿੰਦਰ ਸਿੰਘ ਖਾਰਾ,ਪਿੰ੍ਸੀਪਲ ਮਦਨ ਪਠਾਣੀਆ,ਬਲਵਿੰਦਰ ਸਿੰਘ ਬਿੱਟੂ,ਦਿਲਬਾਗ ਸਿੰਘ,ਬਲਬੀਰ ਸਿੰਘ ਬਲੀ ਹਰਭਜਨ ਸਿੰਘ,ਗੁਰਬਾਜ ਸਿੰਘ,ਕਾਲਾ ਸਿੰਘ ਤੇ ਬਲਜਿੰਦਰ ਸਿੰਘ ਆਦਿ ਮੈਂਬਰ ਹਾਜਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



