ਪਰਗਟ ਸਿੰਘ, ਪਟਿਆਲਾ

ਸੂਬੇ ਭਰ ‘ਚ ਝੋਨੇ ਦੀ ਫ਼ਸਲ ‘ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਵੱਡੇ ਪੱਧਰ ‘ਤੇ ਹੋਣ ਕਾਰਨ ਕਿਸਾਨਾਂ ਦੇ ਮੱਥੇ ‘ਤੇ ਚਿੰਤਾਵਾਂ ਦੀਆ ਲਕੀਰਾ ਗੂੜੀਆ ਹੋ ਗਈਆ ਹਨ। ਪਰੇਸ਼ਾਨ ਕਿਸਾਨ ਮਹਿੰਗੇ ਭਾਅ ਦੀਆਂ ਦਵਾਈਆਂ ਦਾ ਿਛੜਕਾਅ ਕਰਨ ਲਈ ਮਜਬੂਰ ਹਨ ਪੰ੍ਤੂ ਫਿਰ ਵੀ ਜ਼ਿਆਦਾਤਰ ਇਲਾਕਿਆਂ ‘ਚ ਝੋਨੇ ‘ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਲਗਾਤਾਰ ਜਾਰੀ ਹੈ। ਪਿਛਲੇ ਹਫ਼ਤੇ ਤੋਂ ਵਧੇ ਪੱਤਾ ਲਪੇਟ ਸੁੰਡੀ ਦੇ ਹਮਲੇ ਨਾਲ ਝੋਨੇ ਦੀ ਫ਼ਸਲ ਦੇ ਪੱਤੇ ਉਪਰੋਂ ਪੂਰੀ ਤਰ੍ਹਾ ਝੁਲਸੇ ਗਏ ਹਨ, ਜਿਸ ਨਾਲ ਫ਼ਸਲ ਦੇ ਝਾੜ ‘ਤੇ ਵੀ ਅਸਰ ਪੈਣ ਦਾ ਵੱਡਾ ਖਦਸ਼ਾ ਕਿਸਾਨਾਂ ਨੂੰ ਸਤਾਉਣ ਲੱਗਾ ਹੈ। ਜਿਨਾਂ੍ਹ ਇਲਾਕਿਆਂ ‘ਚ ਹੜ੍ਹਾਂ ਤੋਂ ਬਾਅਦ ਦੁਬਾਰਾ ਝੋਨਾ ਲਗਾਇਆ ਗਿਆ ਹੈ ਜਾਂ ਝੋਨੇ ਦੀ ਲੁਆਈ ਲੇਟ ਕੀਤੀ ਗਈ ਹੈ, ਉਨ੍ਹਾਂ ਇਲਾਕਿਆਂ ‘ਚ ਇਹ ਹਮਲਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਫ਼ਸਲ ਖ਼ਰਾਬ ਹੋਣ ਦੇ ਡਰੋਂ ਕਿਸਾਨ ਸਪਰੇਅ ਕਰਨ ਨੂੰ ਤਰਜੀਹ ਦੇ ਰਹੇ ਹਨ ਅਤੇ ਕਈ ਥਾਵਾਂ ‘ਤੇ ਕਈ ਕਈ ਵਾਰ ਸਪਰੇਅ ਕਰਨ ਉਪਰੰਤ ਵੀ ਸੁੰਡੀ ਨਾ ਮਰਨ ਦੀਆਂ ਖ਼ਬਰਾਂ ਹਨ।

ਪਟਿਆਲਾ ਜ਼ਿਲ੍ਹੇ ‘ਚ ਹੜ੍ਹਾਂ ਉਪਰੰਤ ਵੱਡੇ ਏਰੀਏ ‘ਚ ਝੋਨਾ ਮੁੜ ਲਗਾਇਆ ਗਿਆ ਹੈ, ਇੱਥੇ ਇਹ ਹਮਲਾ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਦਵਾਈ ਵਿਕਰੇਤਾਵਾਂ ਵੱਲੋਂ ਕਈ ਕਈ ਦਵਾਈਆਂ ਵੀ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਮਿਲਾ ਕੇ ਸਪਰੇਅ ਕਰਨ ਨਾਲ ਦਵਾਈਆਂ ਦਾ ਅਸਰ ਵੀ ਸਹੀ ਨਹੀਂ ਹੁੰਦਾ। ਕਿਸਾਨ ਗੁਰਪ੍ਰਰੀਤ ਸਿੰਘ, ਹਰਜਿੰਦਰ ਸਿੰਘ, ਦੇਵ ਸਿੰਘ ਆਦਿ ਕਿਸਾਨਾਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੜ੍ਹ ਤੋਂ ਬਾਅਦ ਦੁਬਾਰਾ ਪੀਆਰ 126 ਕਿਸ਼ਮ ਦਾ ਝੋਨਾ ਲਗਾਇਆ ਗਿਆ ਸੀ, ਜਿਸਨੂੰ ਪਿਛਲੇ ਪੰਜ-ਸੱਤ ਦਿਨਾਂ ਤੋਂ ਪੱਤਾ ਲਪੇਟ ਸੁੰਡੀ ਨੇ ਪੂਰੀ ਆਪਣੀ ਪਕੜ ‘ਚ ਲੈ ਲਿਆ ਹੈ ਅਤੇ ਵੱਡੀ ਮਾਤਰਾ ‘ਚ ਝੋਨਾ ਖ਼ਰਾਬ ਹੋ ਗਿਆ ਹੈ। ਉਹ ਆਪਣੇ ਖੇਤਾਂ ‘ਚ ਮਹਿੰਗੇ ਭਾਅ ਦੇ ਸਪਰੇਅ ਵੀ ਕਰ ਚੁੱਕੇ ਹਨ ਪੰ੍ਤੂ ਹਾਲੇ ਤੱਕ ਇਸਦਾ ਕੋਈ ਜ਼ਿਆਦਾ ਅਸਰ ਨਹੀਂ ਦੇਖਣ ਨੂੰ ਮਿਲਿਆ। ਕਿਸਾਨਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਦਵਾਈਆਂ ਨਾਲ ਇਹ ਪੱਤਾ ਲਪੇਟ ਸੁੰਡੀ ਅਕਸਰ ਹੀ ਮਰ ਜਾਂਦੀ ਸੀ ਇਸ ਸਮੇਂ ਇਨ੍ਹਾਂ ‘ਚੋਂ ਕੋਈ ਦਵਾਈ ਕੰਮ ਨਹੀਂ ਕਰ ਰਹੀ। ਖੇਤੀਬਾੜ੍ਹੀ ਵਿਭਾਗ ਵੀ ਇਸ ਹਮਲੇ ਪਿੱਛੋਂ ਚੌਕਸ ਹੋ ਗਿਆ ਹੈ ਅਤੇ ਬਲਾਕ ਪੱਧਰ ‘ਤੇ ਤਾਇਨਾਤ ਅਧਿਕਾਰੀਆਂ ਨੂੰ ਫੀਲਡ ‘ਚ ਜਾ ਕੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਦਾ ਿਛੜਕਾਅ ਕਰਨ ਦੀਆਂ ਹਦਾਇਤਾ ਦੇ ਰਿਹਾ ਹੈ।

ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਿਛੜਕਣ ਕਿਸਾਨ : ਡਾ. ਗੁਰਨਾਮ ਸਿੰਘ

ਪੱਤਾ ਲਪੇਟ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਦਿੰਦਿਆ ਪਟਿਆਲਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਪੂਰੇ ਸੂਬੇ ‘ਚ ਹੋ ਰਿਹਾ ਹੈ ਅਤੇ ਖੇਤੀਬਾੜੀ ਵਿਭਾਗ ਪੀਏਯੂ ਦੀਆਂ ਸਿਫ਼ਾਰਸ਼ ਕੀਤੀਆਂ ਦਵਾਈਆਂ ਦੇ ਸਪਰੇਅ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਵਿਭਾਗ 20 ਤੋਂ 25 ਐੱਮਐੱਲ ਪ੍ਰਰੀਤ ਏਕੜ ਫੇਮ ਦਵਾਈ ਜਾ ਇਮਾਮੇਕਟਿਨ 125 ਗ੍ਰਾਮ ਜਾਂ ਹੋਰਨਾਂ ਸਿਫ਼ਾਰਸ਼ ਸੂਦਾ ਸਾਲਟ ਦੀਆਂ ਦਵਾਈਆਂ ਹੀ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ ‘ਚ ਦਵਾਈਆਂ ਨੂੰ ਮਿਲਾ ਕੇ ਸਪਰੇਅ ਨਾ ਕਰਨ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਅਜਿਹੀ ਕੋਈ ਵੀ ਸਿਫ਼ਾਰਸ਼ ਨਹੀਂ ਕਰਦੀ।