ਜੋਲੀ ਸੂਦ, ਮੋਰਿੰਡਾ : ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਰੋਪੜ ਦੀ ਮੀਟਿੰਗ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਮੋਰਿੰਡਾ ਵਿਖੇ ਮਾਲਵਾ ਦੋਆਬਾ ਇੰਚਾਰਜ ਮਨਜੀਤ ਜੀਤੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ਼ਿਵ ਸੈਨਾ ਜ਼ਿਲ੍ਹਾ ਰੋਪੜ ਦੇ ਚੇਅਰਮੈਨ ਸਚਿਨ ਘਨੌਲੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਹਿੰਦੂ ਸਮਾਜ ਨੂੰ ਹਰ ਰੋਜ਼ ਤੰਗ ਕੀਤਾ ਜਾ ਰਿਹਾ ਹੈ। ਕਦੇ ਕੁਝ ਲੋਕ ਹਿੰਦੂ ਦੇਵੀ-ਦੇਵਤਿਆਂ ਬਾਰੇ ਗਲਤ ਪੋਸਟਾਂ ਪਾਉਂਦੇ ਹਨ, ਕਈ ਵਾਰ ਕੁਝ ਗਾਇਕ ਧਾਰਮਿਕ ਪੋ੍ਗਰਾਮਾਂ ਵਿੱਚ ਗਲਤ ਗੀਤ ਗਾਉਂਦੇ ਹਨ ਅਤੇ ਮਾਤਾ ਜੀ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਚੁੱਪ ਹਨ। ਬੀਤੇ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੁਝ ਲੋਕਾਂ ਨੇ ਇਕ ਧਾਰਮਿਕ ਪੋ੍ਗਰਾਮ ਵਿੱਚ ਵਿਘਨ ਪਾਇਆ ਅਤੇ ਲੋਕਾਂ ਦੇ ਸਿਰ ਪਾੜ ਦਿੱਤੇ। ਸ਼ਿਵ ਸੈਨਾ ਪੰਜਾਬ ਵੱਲੋਂ ਰੋਪੜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਜਾਂਦਾ ਹੈ ਕਿ ਜੇਕਰ ਧਾਰਮਿਕ ਪੋ੍ਗਰਾਮ ਵਿੱਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਘਨੌਲੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਸਚਿਨ ਘਨੌਲੀ, ਸ੍ਰੀ ਆਨੰਦਪੁਰ ਸਾਹਿਬ ਵਿਖੇ ਧਰਨਾ ਦਿੱਤਾ ਜਾਵੇਗਾ ਕਿਉਂਕਿ ਜੇਕਰ ਹੁਣ ਸ਼ਰਾਰਤੀ ਅਨਸਰਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਨਰਾਤਿਆਂ ‘ਤੇ ਰਾਮਲੀਲਾ ਦਾ ਮੰਚਨ ਕੀਤਾ ਜਾਣਾ ਹੈ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਕਿਸੇ ਨੂੰ ਇਨ੍ਹਾਂ ਪੋ੍ਗਰਾਮਾਂ ‘ਚ ਵਿਘਨ ਨਹੀਂ ਪਾਉਣਾ ਚਾਹੀਦਾ। ਇਸ ਮੌਕੇ ਮੋਰਿੰਡਾ ਸ਼ਹਿਰ ਪ੍ਰਧਾਨ ਬੰਟੀ ਬਲੀਮ, ਗੁਰਵਿੰਦਰ, ਕ੍ਰਿਸ਼ਨ ਲਾਲ, ਅਜੇ, ਰੋਹਿਤ ਆਦਿ ਮੌਜੂਦ ਸਨ।