ਸਟਾਫ਼ ਰਿਪੋਰਟਰ, ਰੂਪਨਗਰ : ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ 67ਵੇਂ ਸਕੂਲੀ ਖੇਡ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਜਿੱਤ ਪ੍ਰਰਾਪਤ ਕੀਤੀ। ਸਕੂਲੀ ਖੇਡ ਮੁਕਾਬਲੇ ਜ਼ੋਨਲ ਟੂਰਨਾਮੈਂਟ ਵਿੱਚ ਵਾਲੀਬਾਲ ਅੰਡਰ-14 ਲੜਕਿਆਂ ਨੇ ਤੀਜਾ ਸਥਾਨ, ਵਾਲੀਬਾਲ ਅੰਡਰ 17 ਲੜਕਿਆਂ ਨੇ ਪਹਿਲਾ, ਵਾਲੀਬਾਲ ਅੰਡਰ 19 ਲੜਕਿਆਂ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਕਬੱਡੀ ਅੰਡਰ 14 ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਫਿਰ 8 ਸਤੰਬਰ ਅਤੇ 9 ਸਤੰਬਰ ਨੂੰ ਨੂਰਪੁਰ ਬੇਦੀ ਅਤੇ ਰੋਪੜ ਵਿਖੇ ਜ਼ਿਲ੍ਹਾ ਪੱਧਰ ‘ਤੇ ਸਕੂਲੀ ਖੇਡ ਮੁਕਾਬਲੇ ਕਰਵਾਏ ਗਏ। ਵਾਲੀਬਾਲ ਅੰਡਰ 17 ਲੜਕਿਆਂ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ।

ਇਹ ਮੁਕਾਬਲਾ ਨੂਰਪੁਰ ਬੇਦੀ ਵਿਖੇ ਕਰਵਾਇਆ ਗਿਆ। ਬਾਸਕਿਟਬਾਲ ਅੰਡਰ 17 ਲੜਕੀਆਂ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਇਹ ਮੁਕਾਬਲਾ ਰੋਪੜ ਵਿਖੇ ਕਰਵਾਇਆ ਗਿਆ। ਗੱਤਕਾ ਅੰਡਰ-19 ਲੜਕੀਆਂ ਨੇ 6 ਸੋਨ ਤਮਗੇ ਜਿੱਤੇ। ਗੱਤਕਾ ਅੰਡਰ 17 ਲੜਕਿਆਂ ਨੇ ਪੰਜ ਸੋਨ ਤਮਗੇ, ਇਕ ਚਾਂਦੀ ਦਾ ਤਮਗਾ ਅਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ। ਕਰਾਟੇ ਵਿੱਚ ਵਿਦਿਆਰਥੀਆਂ ਨੇ 12 ਸੋਨ ਤਮਗੇ, 4 ਚਾਂਦੀ ਦੇ ਤਮਗੇ ਅਤੇ 1 ਕਾਂਸੀ ਦਾ ਤਮਗਾ ਜਿੱਤਿਆ। ਸਕੂਲ ਮੈਨੇਜਮੈਂਟ ਸੂਬਾ ਭੁਪਿੰਦਰ ਸਿੰਘ ਅਤੇ ਗੁਣਵੰਤ ਕੌਰ ਨੇ ਸਾਰੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਸਕੂਲ ਦੀ ਡਾਇਰੈਕਟਰ ਗੁਰਪ੍ਰਰੀਤ ਮਾਥੁਰ ਅਤੇ ਵਾਈਸ ਪਿੰ੍ਸੀਪਲ ਭੁਪਿੰਦਰ ਕੌਰ ਨੇ ਲਖਬੀਰ ਸਿੰਘ, ਗੁਰਦੀਪ ਸਿੰਘ, ਜਤਿੰਦਰ ਕੌਰ, ਸੋਨੂੰ, ਦਲਜੀਤ ਕੌਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੁਹਾਡੇ ਮਾਰਗ ਦਰਸ਼ਨ ਸਦਕਾ ਹੀ ਸਕੂਲ ਨੇ ਇਹ ਸਫਲਤਾ ਹਾਸਲ ਕੀਤੀ ਹੈ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ।