ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਮਨਾਇਆ ਗਿਆ ਜਿਸ ‘ਚ ਵੱਖ-ਵੱਖ ਜਮਾਤਾਂ ‘ਚ ਪੋਸਟਰ ਮੇਕਿੰਗ ਮੁਕਾਬਲੇ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਵਿਭਾਗ ਦੇ ਸਮੂਹ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਡਾ. ਅਮਰਦੀਪ ਦਿਓਲ ਦੀ ਅਗਵਾਈ ਹੇਠ ਹਿੰਦੀ ਪ੍ਰਰੀਸ਼ਦ ਦਾ ਗਠਨ ਵੀ ਕੀਤਾ ਗਿਆ। ਵਿਭਾਗ ਦੀ ਮੁਖੀ ਡਾ. ਸਰਬਜੀਤ ਕੌਰ ਰਾਏ ਨੇ ਹਿੰਦੀ ਦਿਵਸ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਹਿੰਦੀ ਭਾਸ਼ਾ ਤੇ ਸਾਹਿਤ ਦੀ ਰਵਾਇਤ ‘ਤੇ ਚਾਨਣਾ ਪਾਇਆ ਤੇ ਮਹੱਤਤਾ ਬਾਰੇ ਦੱਸਿਆ। ਕਾਲਜ ਪਿ੍ਰੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਨਾ ਸਿਰਫ਼ ਪੂਰੇ ਦੇਸ਼ ਨੂੰ ਜੋੜਦੀ ਹੈ ਬਲਕਿ ਵਿਸ਼ਵ ਪੱਧਰ ‘ਤੇ ਵੀ ਇਹ ਸਾਡੀ ਪਛਾਣ ਹੈ। ਉਨ੍ਹਾਂ ਵਿਭਾਗ ਮੁਖੀ ਡਾ. ਸਰਬਜੀਤ ਕੌਰ ਰਾਏ ਤੇ ਐਸੋਸੀਏਟ ਪੋ੍ਫੈਸਰ ਡਾ. ਅਮਰਦੀਪ ਦਿਓਲ ਨੂੰ ਸਮਾਗਮ ਲਈ ਵਧਾਈ ਦਿੱਤੀ।