ਬਲਜੀਤ ਸਿੰਘ ਟਿੱਬਾ, ਸੰਗਰੂਰ
ਜਿੱਥੇ ਇੱਕ ਪਾਸੇ ਪੂਰੇ ਪੰਜਾਬ ਵਿਚ ਅਣਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਬੰਦ ਹੋਣ ਕਾਰਨ ਰੀਅਲ ਅਸਟੇਟ ਕਾਰੋਬਾਰੀ, ਪ੍ਰਰਾਪਰਟੀ ਐਡਵਾਈਜ਼ਰ ਸਰਕਾਰ ਕੋਲ ਹਾਲ-ਦੁਹਾਈ ਪਾ ਰਹੇ ਹਨ, ਉਥੇ ਹੀ ਸਥਾਨਕ ਕਸਬਾ ਸ਼ੇਰਪੁਰ ਵਿਖੇ 50 ਫੁੱਟ ਰੋਡ ਕੱਟ ਕੇ ਕਥਿਤ ਕ੍ਰਿਸ਼ਨਾ ਕਾਲੋਨੀ ਉੱਪਰ ਨਵੇਂ ਤਹਿਸੀਲਦਾਰ ਇੰਨੇ ਮਿਹਰਬਾਨ ਹਨ ਕਿ ਇਸ ਕਾਲੋਨੀ ਦੀਆਂ ਕਥਿਤ ਰਜਿਸਟਰੀਆਂ ਨਾਇਬ ਤਹਿਸੀਲਦਾਰ ਸ਼ੇਰਪੁਰ ਵੱਲੋਂ ਦਫ਼ਤਰੀ ਸਮਾਂ ਬੀਤ ਜਾਣ ਤੇ ਕਰ ਦਿੱਤੀਆਂ ਹਨ ਜੋ ਕਿ ਤਹਿਸੀਲ ਅਤੇ ਇਲਾਕੇ ‘ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਹੋਇਆ ਇਹ ਕਿ ਸਬ-ਤਹਿਸੀਲ ਸ਼ੇਰਪੁਰ ਵਿਖੇ ਬੀਤੇ ਬੁੱਧਵਾਰ ਨੂੰ ਨਾਇਬ ਤਹਿਸੀਲਦਾਰ ਸ਼ੇਰਪੁਰ ਦੇ ਸਟਾਫ਼ ਵੱਲੋ ਇਕ ਸੁਨੇਹਾ ਆਉਂਦਾ ਹੈ ਕਿ ਅੱਜ ਤਹਿਸੀਲਦਾਰ ਸਾਹਿਬ ਕਿਤੇ ਡਿਊਟੀ ‘ਤੇ ਹਨ। ਇਸ ਕਰ ਕੇ ਕੰਮ ਨਹੀਂ ਹੋਣਗੇ ਤਾਂ ਕਿ ਵਸੀਕਾ ਨਵੀਸ ਲੋਕਾਂ ਨੂੰ ਦੱਸਣ ਤੇ ਲੋਕ ਪਰੇਸ਼ਾਨ ਨਾ ਹੋਣ। ਇਸ ਸੁਨੇਹੇ ਨੂੰ ਸਭ ਨੇ ਸਵੀਕਾਰ ਕਰਦਿਆਂ ਲੋਕਾਂ ਨੂੰ ਨਾਇਬ ਤਹਿਸੀਲਦਾਰ ਦੇ ਨਾਂ ਆਉਣ ਬਾਰੇ ਦੱਸ ਕੇ ਜਾਣ ਲਈ ਕਹਿ ਦਿੱਤਾ, ਜਿਸ ਤੋਂ ਬਾਅਦ ਕੰਮ ਕਰਵਾਉਣ ਆਏ ਲੋਕ ਆਪਣੇ ਘਰਾਂ ਨੂੰ ਚਲੇ ਗਏ।
ਅਚਾਨਕ ਕੀ ਹੁੰਦਾ ਹੈ ਕਿ ਨਾਇਬ ਤਹਿਸੀਲਦਾਰ ਸ਼ੇਰਪੁਰ ਸਬ ਤਹਿਸੀਲ ਦਫਤਰ ਪਹੁੰਚਦੇ ਹਨ ਅਤੇ ਇਕ ਵਿਸ਼ੇਸ਼ ਕਲੋਨੀ ਦੀਆਂ ਰਜਿਸਟਰੀਆਂ ਕਰਨ ਲਗਦੇ ਹਨ। ਇਸ ਸਮੇਂ ਤਹਿਸੀਲ ਵਿੱਚੋ ਇਕ ਵਕੀਲ ਨਾਇਬ ਤਹਿਸੀਲਦਾਰ ਨੂੰ ਸਾਰੀ ਤਹਿਸੀਲ ਦਾ ਕੰਮ ਛੱਡ ਕੇ ਵਿਸ਼ੇਸ਼ ਰਜਿਸਟਰੀਆਂ ਕਰਨ ਤੇ ਇਤਰਾਜ਼ ਪ੍ਰਗਟ ਕਰਦਾ ਹੈ, ਨਾਇਬ ਸਾਬ ਨੇ ਕਿਸੇ ਦੀ ਬਿਨਾ ਸੁਣੇ ਰਜਿਸਟਰੀਆਂ ਕਰ ਦਿੱਤੀਆਂ, ਜਿੰਨਾ ਦੀ ਸਬ ਤਹਿਸੀਲ ਅਤੇ ਇਲਾਕੇ ਚ ਭਰਪੂਰ ਚਰਚਾ ਹੋਏ।
-ਦਫ਼ਤਰੀ ਸਮੇਂ ਤੋਂ ਬਾਅਦ ਰਜਿਸਟਰੀਆਂ ਬਣੀਆਂ ਚਰਚਾ ਦਾ ਵਿਸ਼ਾ
ਸਥਾਨਕ ਨਾਇਬ ਤਹਿਸੀਲਦਾਰ ਵੱਲੋਂ ਬੀਤੇ ਕੱਲ੍ਹ ਦਫ਼ਤਰੀ ਸਮਾਂ ਬੀਤਣ ਤੋ ਬਾਅਦ ਇਸ ਵਿਸੇਸ ਕਲੋਨੀ ਦੀਆ ਕੀਤੀਆ ਗਈਆ ਰਜਿਸਟਰੀਆਂ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾ ਹਨ, ਕਿਉਂਕਿ ਸਬੰਧਤ ਬਾਕੀ ਦੇ ਕੰਮ ਕਾਰ ਲਈ ਨਾਇਬ ਤਹਿਸੀਲਦਾਰ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਸਬੰਧਤ ਦਿਨ ਕੰਮ ਨਹੀ ਹੋਵੇਗਾ ਪਰ ਫਿਰ ਵੀ ਸਾਮ 5 ਵਜੇ ਤੋ ਬਾਅਦ ਰਜਿਸਟਰੀਆਂ ਕਰਨਾ ਵੀ ਜਾਂਚ ਦਾ ਵਿਸ਼ਾ ਹੈ।
-ਐੱਨਓਸੀ ਰਿਹਾਇਸ਼ੀ ਪਲਾਟ ਦਾ, ਰਜਿਸਟਰੀ ਕਮਰਸ਼ੀਅਲ ਪਲਾਟ ਦੀ
ਵਰਨਣਯੋਗ ਹੈ ਕਿ ਸਰਕਾਰ ਵੱਲੋ ਅਣ ਅਧਿਕਾਰਤ ਕਾਲੋਨੀਆਂ ਦੀਆਂ ਰਜਿਸਟਰੀਆਂ ਬਿਨਾਂ ਐੱਨਓਸੀ ਤੋਂ ਬੰਦ ਹੋਣ ਕਰਕੇ ਪੂਰੇ ਪੰਜਾਬ ‘ਚ ਪ੍ਰਰਾਪਰਟੀ ਕਾਰੋਬਾਰ ਵਿੱਚ ਹਲਚਲ ਹੈ, ਪਰੰਤੂ ਕਸਬਾ ਸ਼ੇਰਪੁਰ ਚ ਹੋਇਆ ਇਹ ਰਜਿਸਟਰੀਆਂ ਸੰਬੰਧੀ ਪ੍ਰਰਾਪਤ ਕਿਤੇ ਐੱਨਓਸੀ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦੇ ਹਨ ਕਿਉਂਕਿ ਕਮਰਸ਼ੀਆਲ ਪਲਾਟ ਦੀ ਐੱਨਓਸੀ ਦੀ ਫੀਸ ਰਿਹਾਇਸ਼ੀ ਪਲਾਟਾਂ ਤੋ ਕੇਈ ਗੁਣਾ ਜ਼ਿਆਦਾ ਹੈ। ਸੋ ਇਸ ਕਰ ਕੇ ਸੂਤਰਾਂ ਅਨੁਸਾਰ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਰਿਹਾਇਸ਼ੀ ਥਾਵਾਂ ਦੇ ਐੱਨਓਸੀ ਲੈ ਕੇ ਰਜਿਸਟਰੀਆਂ ਕਮਰਸ਼ੀਅਲ ਪਲਾਟਾਂ ਦੀਆਂ ਹੋ ਰਹੀਆਂ ਹਨ।
ਜਦੋਂ ਸਬੰਧੀ ਨਾਇਬ ਤਹਿਸੀਲਦਾਰ ਅਮਰਿੰਦਰ ਸਿੰਘ ਸ਼ੇਰਪੁਰ ਨਾਲ ਸੰਪਰਕ ਕੀਤਾ ਤਾਂ ਉਨਾਂ੍ਹ ਕਿਹਾ ਕਿ ਬੀਤੇ ਦਿਨ ਅਲਾਲ ਵਿਖੇ ਧਰਨੇ ‘ਤੇ ਉਨ੍ਹਾਂ ਦੀ ਡਿਊਟੀ ਸੀ ਪਰ ਜਦੋਂ ਧਰਨੇ ਵਾਲ਼ੀ ਥਾਂ ‘ਤੇ ਕੁਝ ਲੋਕ ਚਲੇ ਗਏ ਕਿ ਉਹ ਬਾਹਰੋਂ ਆਏ ਹੋਏ ਹਨ। ਇਸ ਕਰ ਕੇ ਰਜਿਸਟਰੀਆਂ ਉਨ੍ਹਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ। ਇਸ ਕਰ ਕੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸ਼ਾਮ ਨੂੰ ਆ ਕੇ ਰਜਿਸਟਰੀਆਂ ਕੀਤੀਆਂ ਸਨ।



