ਕੈਨੇਡਾ: ਸਾਹਿਤ ਸਭਾ ਸਰੀ ਦੀ ਮੀਟਿੰਗ ਦੌਰਾਨ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ

Image previewਸਰੀ,(ਹਰਦਮ ਮਾਨ) ਸਤੰਬਰ 2020-ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਚ ਸਾਹਿਤਕ ਇਕੱਤਰਤਾ ਕੀਤੀ ਗਈ ਅਤੇ ਕੋਰੋਨਾ ਦੇ ਫੈਲਾਅ ਨੂੰ ਧਿਆਨ ਵਿਚ ਰਖਦਿਆਂ ਸਿਰਫ 20 ਕੁ ਲੇਖਕਾਂ, ਪਾਠਕਾਂ ਨੂੰ ਹੀ ਇਸ ਮੀਟਿੰਗ ਵਿਚ ਬੁਲਾਇਆ ਗਿਆ।

ਮੀਟਿੰਗ ਦੌਰਾਨ ਸੁਰਜੀਤ ਸੰਧੂ ਦੀ ਬਾਲ ਪੁਸਤਕ ਨਿੱਕੇ ਨਿੱਕੇ ਤਾਰੇ” ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਅਤੇ ਬੱਚਿਆਂ ਨੇ ਅਦਾ ਕੀਤੀ। ਪੁਸਤਕ ਰਿਲੀਜ਼ ਤੋਂ ਪਹਿਲਾਂ ਛੋਟੇ ਬੱਚਿਆਂ ਸਹਿਜਪ੍ਰੀਤ, ਮਹਿਕਪ੍ਰੀਤ, ਸੁਖਮਨ ਕੌਰ ਅਤੇ ਸਾਹਿਬ ਸਿੰਘ ਨੇ ਇਸ ਪੁਸਤਕ ਵਿੱਚੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।

ਉਪਰੰਤ ਸੁੱਖੀ ਬਾਠ, ਸਾਹਿਤ ਸਭਾ ਸਰੀ ਦੇ ਪ੍ਰਧਾਨ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਕਵਿੰਦਰ ਚਾਂਦ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਅਮਰੀਕ ਪਲਾਹੀ, ਕੇਸਰ ਸਿੰਘ ਕੂਨਰ, ਹਰਜਿੰਦਰ ਠਾਣਾ, ਬਲਵੀਰ ਢਿੱਲੋਂ, ਪਰਮਿੰਦਰ ਸਵੈਚ ਅਤੇ ਮੀਨੂੰ ਬਾਵਾ ਨੇ ਆਸਟਰੇਲੀਆ ਵਸਦੇ ਪੰਜਾਬੀ ਲੇਖਕ ਬਿੱਕਰ ਬਾਈ ਦੀਆਂ ਦੋ ਪੁਸਤਕਾਂ ਬੋਲ ਪਏ ਅਲਫਾਜ਼” ਤੇ ਗੀਤ ਰਹਿਣਗੇ ਕੋਲ” ਰਿਲੀਜ਼ ਕੀਤੀਆਂ। ਸੁੱਖੀ ਬਾਠ ਨੇ ਦੋਹਾਂ ਲੇਖਕਾਂ ਨੂੰ ਇਨ੍ਹਾਂ ਪੁਸਤਕਾਂ ਲਈ ਮੁਬਾਰਕਬਾਦ ਦਿੱਤੀ ਅਤੇ ਲੱਗਭੱਗ ਤੇ ਮਹੀਨਿਆਂ ਬਾਅਦ ਲੇਖਕਾਂ ਦੇ ਦਰਸ਼ਨ ਹੋਣ ਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਮੀਟਿੰਗ ਦੌਰਾਨ ਰਾਜਵੰਤ ਰਾਜ, ਦਵਿੰਦਰ ਗੌਤਮ, ਪਰਮਿੰਦਰ ਸਵੈਚ, ਬਲਵੀਰ ਢਿੱਲੋਂ, ਮੈਡਮ ਪੂਨੀ, ਹਰਦਮ ਸਿੰਘ ਮਾਨ, ਪ੍ਰਿਤਪਾਲ ਗਿੱਲ, ਗੁਰਮੀਤ ਸਿੱਧੂ, ਹਰਚੰਦ ਗਿੱਲ, ਹਰਸ਼ਰਨ ਕੌਰ, ਬਿੰਦੂ ਮਠਾੜੂ, ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਹਰਜਿੰਦਰ ਠਾਣਾ ਆਦਿ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.