ਐਸਟਰਾਜ਼ੈਨੇਕਾ ਤੇ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਵਿਡ ਵੈਕਸੀਨ ਨੂੰ ਰੋਕਿਆ * ਟਰਾਇਲ ਦੌਰਾਨ ਹੋਇਆ ਜਬਰਦਸਤ ਰਿਐਕਸ਼ਨ

ਕੈਲੀਫੋਰਨੀਆ 9 ਸਤੰਬਰ (ਹੁਸਨ ਲੜੋਆ ਬੰਗਾ)- ਐਸਟਰਾਜ਼ੈਨੇਕਾ ਤੇ ਆਕਸਫੋਰਡ ਯੁਨੀਵਰਸਿਟੀ ਵੱਲੋਂ ਵਿਕਸਤ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਵੱਲੋਂ ਟਰਾਇਲ ਦੌਰਾਨ ਜਬਰਦਸਤ ਰਿਐਕਸ਼ਨ ਕਰਨ ਦੇ ਸਿੱਟੇ ਵਜੋਂ ਫਿਲਹਾਲ ਇਸ ਉਪਰ ਅਮਲ ਰੋਕ ਦਿੱਤਾ ਗਿਆ ਹੈ। ਐਸਟਰਾਜ਼ੈਨੇਕਾ ਨੇ ਵਿਸ਼ਵ ਭਰ ਵਿਚ ਵੈਕਸੀਨ ਦੇ ਕਲੀਨੀਕਲ ਟਰਾਇਲ ਰੋਕ ਦਿੱਤੇ ਹਨ ਤੇ ਉਸ ਵੱਲੋਂ ਇੰਗਲੈਂਡ ਵਿਚ ਇਕ ਵਿਅਕਤੀ ਉਪਰ ਪਏ ਬਹੁਤ ਹੀ ਬੁਰੇ ਪ੍ਰਭਾਵ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂ ਇਹ ਨਹੀਂ ਸਪਸ਼ਟ ਹੋ ਸਕਿਆ ਕਿ ਕੀਲੀਨੀਕਲ ਟਰਾਇਲ ਕਦੋਂ ਦੁਬਾਰਾ ਸ਼ੁਰੂ ਹੋਣਗੇ। ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਈ ਵਾਰ ਟਰਾਇਲ ਦੌਰਾਨ ਰਿਐਕਸ਼ਨ ਹੁੰਦਾ ਹੈ ਪਰੰਤੂ ਉਹ ਇਤਫਾਕਨ ਹੀ ਵਾਪਰਦਾ ਹੈ ਪਰੰਤੂ ਜੇਕਰ ਉਹ ਰਿਐਕਸ਼ਨ ਗੰਭੀਰ ਹੋਵੇ ਤਾਂ ਖੋਜ਼ ਨੂੰ ਓਦੋਂ ਤੱਕ ਰੋਕਣਾ ਜਰੂਰੀ ਹੋ ਜਾਂਦਾ ਹੈ ਜਦੋਂ ਤੱਕ ਮਾਮਲੇ ਦੀ ਪੂਰੀ ਤਰਾਂ ਹਰ ਪੱਖ ਤੋਂ ਜਾਂਚ ਨਹੀਂ ਹੋ ਜਾਂਦੀ। ਐਸਟਰਾਜ਼ੈਨੇਕਾ ਕੰਪਨੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਵਾਪਰੀ ਇਕ ਘਟਨਾ ਦੇ ਮੁਲਾਂਕਣ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਵੈਕਸੀਨ ਦੇ ਟਰਾਇਲ ਸਮੇਂ ਉਪਰ ਕਿਸੇ ਤਰਾਂ ਦਾ ਸੰਭਾਵਿਤ ਅਸਰ ਨਾ ਪਵੇ। ਮੂਲ ਰੂਪ ਵਿਚ ਆਕਸਫੋਰਡ ਯੁਨੀਵਰਸਿਟੀ ਵਿਖੇ ਵਿਕਸਤ ਕੀਤੀ ਵੈਕਸੀਨ ਦੀ ਪਰਖ ਐਸਟਰਾਜ਼ੈਨੇਕ ਕੰਪਨੀ ਕਰ ਰਹੀ ਹੈ। ਕੰਪਨੀ ਨੇ ਹੋਰ ਕਿਹਾ ਹੈ ਕਿ ‘ਇਹ ਇਕ ਰੂਟੀਨ ਰਿਐਕਸ਼ਨ ਹੈ ਜਿਸ ਦੇ ਨਾਮਲੂਮ ਬਿਮਾਰੀ ਦੇ ਮਾਮਲੇ ਵਿਚ ਟਰਾਇਲ ਦੌਰਾਨ ਵਾਪਰਨ ਦੀ ਸੰਭਾਵਨਾ ਹੁੰਦੀ ਹੈ। ਇਹ ਮਾਮਲਾ ਜਾਂਚ ਅਧੀਨ ਹੈ, ਅਸੀਂ ਟਰਾਇਲ ਦੀ ਸ਼ੁਧਤਾ ਨੂੰ ਯਕੀਨੀ ਬਣਾ ਰਹੇ ਹਾਂ।’ ਇਥੇ ਜ਼ਿਕਰਯੋਗ ਹੈ ਕਿ ਦੋ ਹੋਰ ਕੋਵਿਡ-19 ਵੈਕਸੀਨ ਉਪਰ ਟਰਾਇਲ ਜਾਰੀ ਹਨ। ਇਕ ਜਰਮਨ ਕੰਪਨੀ ਪਫਾਈਜ਼ਰ ਤੇ ਇਕ ਮਾਡਰਨਾ ਕੰਪਨੀ ਬਾਈਓਨਟੈਕ ਟਰਾਇਲ ਕਰ ਰਹੀ ਹੈ। ਇਸ ਸਾਲ ਦੇ ਅੰਤ ਤੱਕ ਵੈਕਸੀਨ ਬਣਾ ਲੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ

ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ

ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ

ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.