ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ
ਓਟਵਾ:- ਬੈਂਕ ਆਫ ਕੈਨੇਡਾ ਵੱਲੋਂ ਇਸ ਹਫ਼ਤੇ ਵਿਆਜ ਦਰਾਂ ਵਧਾਏ ਜਾਣ ਦੀ ਸੰਭਾਵਨਾ ਵਧ ਗਈ ਹੈ। ਵਿਸ਼ਵ ਪੱਧਰ 'ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ
ਦੇ ਦਬਾਅ ਕਾਰਨ ਬੈਂਕ ਆਫ ਕੈਨੇਡਾ ਇੱਕ ਅਹਿਮ ਫ਼ੈਸਲਾ ਲੈਣ ਦੀ ਤਿਆਰੀ ਕਰ ਰਿਹਾ ਹੈ। ਐਲਐਸਈਜੀ ਡੇਟਾ ਐਂਡ ਐਨਾਲਿਟਿਕਸ ਮੁਤਾਬਕ, ਸ਼ੁੱਕਰਵਾਰ ਦੁਪਹਿਰ ਤੱਕ
ਵਿੱਤੀ ਬਾਜ਼ਾਰ ਵਿੱਚ ਵਿਆਜ ਦਰਾਂ ਵਧਣ ਦੀ ਸੰਭਾਵਨਾ ਲਗਭਗ 78 ਫ਼ੀ ਸਦੀ ਸੀ। ਬੈਂਕ ਨੇ ਲਗਾਤਾਰ ਸੱਤ ਬੈਠਕਾਂ ਤੋਂ ਆਪਣੀ ਮੁੱਖ ਵਿਆਜ ਦਰ 2.25 ਫ਼ੀ ਸਦੀ 'ਤੇ
ਬਰਕਰਾਰ ਰੱਖੀ ਹੋਈ ਹੈ। ਆਰਬੀਸੀ ਦੇ ਅਰਥਸ਼ਾਸਤਰੀਆਂ ਨੇ ਹੁਣ ਵਿਆਜ ਦਰ ਵਿੱਚ 0.25 ਫ਼ੀ ਸਦੀ ਵਾਧੇ ਦੀ ਸੰਭਾਵਨਾ ਜਤਾਈ ਹੈ। ਸਤੰਬਰ ਵਿੱਚ ਕੈਨੇਡਾ ਦੀ ਸਾਲਾਨਾ
ਮਹਿੰਗਾਈ ਦਰ ਵਧ ਕੇ 3.1 ਫ਼ੀ ਸਦੀ ਹੋ ਗਈ ਸੀ, ਜਿਸ ਦਾ ਇੱਕ ਮੁੱਖ ਕਾਰਨ ਮੱਧ ਪੂਰਬ ਵਿੱਚ ਜੰਗ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੈ। ਦੂਜੇ ਪਾਸੇ, ਸਤੰਬਰ
ਦੌਰਾਨ ਕੈਨੇਡਾ ਦੀ ਅਰਥਵਿਵਸਥਾ ਵਿੱਚ 68,000 ਨੌਕਰੀਆਂ ਘਟੀਆਂ, ਜਿਸ ਨਾਲ ਰੁਜ਼ਗਾਰ ਬਾਜ਼ਾਰ ਦੀ ਕਮਜ਼ੋਰੀ ਸਾਹਮਣੇ ਆਈ ਹੈ। ਆਰਬੀਸੀ ਦੇ ਅਰਥਸ਼ਾਸਤਰੀਆਂ
ਮੁਤਾਬਕ, ਵਿਆਜ ਦਰਾਂ ਤੁਰੰਤ ਵਧਾਉਣ ਦੀ ਸੰਭਾਵਨਾ ਬਾਰੇ ਅਜੇ ਪੂਰਾ ਭਰੋਸਾ ਨਹੀਂ ਹੈ। ਬੈਂਕ ਆਫ ਕੈਨੇਡਾ ਇਸ ਹਫ਼ਤੇ ਦਰਾਂ ਸਥਿਰ ਰੱਖ ਕੇ ਦਸੰਬਰ ਜਾਂ ਜਨਵਰੀ ਵਿੱਚ ਵਾਧੇ
ਦਾ ਸੰਕੇਤ ਵੀ ਦੇ ਸਕਦਾ ਹੈ। ਬੈਂਕ ਦੇ ਗਵਰਨਰ ਟਿਫ਼ ਮੈਕਲਮ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਪੱਧਰ 'ਤੇ ਊਰਜਾ ਦੀਆਂ ਕੀਮਤਾਂ ਲਗਾਤਾਰ ਉੱਚੀਆਂ ਰਹਿਣ ਨਾਲ ਕੈਨੇਡਾ
ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ।



