ਬ੍ਰਾਜ਼ੀਲ ‘ਚ ਲੂਲਾ ਨੇ ਟਰੰਪ ਭਗਤ ਹਰਾਇਆ
ਰੀਓ ਡੀ ਜਨੇਰੀਓ:-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਖਤ ਆਲੋਚਕ ਬ੍ਰਾਜ਼ੀਲ ऐ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ
ਅਤਵਾਰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਗਏ। ਉਨ੍ਹਾ ਦਾ ਅਗਲਾ ਕਾਰਜਕਾਲ 5 ਜਨਵਰੀ 2027 ਤੋਂ ਸ਼ੁਰੂ ਹੋਵੇਗਾ। 100 ਫੀਸਦੀ ਵੋਟਾਂ ਦੀ ਗਿਣਤੀ ਮੁਕੰਮਲ ਹੋਣ ਤੋਂ
ਬਾਅਦ ਬ੍ਰਾਜ਼ੀਲ ਦੀ ਚੋਣ ਅਦਾਲਤ ਨੇ ਐਲਾਨ ਕੀਤਾ ਕਿ ਜਲਦੀ ਹੀ 81 ਸਾਲ ਦੇ ਹੋਣ ਜਾ ਰਹੇ ਲੂਲਾ ਨੇ ਆਪਣੇ ਵਿਰੋਧੀ ਤੇ ਟਰੰਪ ਭਗਤ ਫਲਾਵੀਓ ਬੋਲਸੋਨਾਰੋ 'ਤੇ ਕਰੀਬ 44
ਲੱਖ ਵੋਟਾਂ ਦੀ ਫੈਸਲਾਕੁੰਨ ਬੜ੍ਹਤ ਹਾਸਲ ਕਰ ਲਈ। ਪੋਲਿੰਗ ਦਾ ਸਮਾਂ ਖਤਮ ਹੋਣ ਤੋਂ ਠੀਕ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਜੱਜ ਵੱਲੋਂ ਵੋਟਿੰਗ ਦਾ ਸਮਾਂ ਦੋ ਘੰਟੇ ਵਧਾਉਣ ਦੇ
ਫੈਸਲੇ ਕਾਰਨ ਪੋਲਿੰਗ ਸਟੇਸ਼ਨਾਂ 'ਤੇ ਕਾਫੀ ਹਫੜਾ-ਦਫੜੀ ਮਚ ਗਈ ਸੀ। ਬੋਲਸੋਨਾਰੋ ਇਸ ਫੈਸਲੇ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ।



