ਸਰੀ ਦੀ ਪ੍ਰਸਿੱਧ $20 ਨੂੰ ਬੂਟਿਆਂ ਸੇਲ ਇਨ੍ਹਾਂ ਗਰਮੀਆਂ ਵਿੱਚ ਮੁੜ ਆ ਰਹੀ ਹੈ

ਸਰੀ, ਬੀ.ਸੀ. – ਸਰੀ ਸਿਟੀ ਦੀ ਬਹੁਤ ਹੀ ਲੋਕਪ੍ਰਿਯ 20 ਡਾਲਰ ਨੂੰ ਪੌਦਿਆਂ ਦੀ ਸੇਲ ਇਨ੍ਹਾਂ ਗਰਮੀਆਂ ਵਿੱਚ ਵਾਪਸ ਆ ਰਹੀ ਹੈ। ਇਹ ਪ੍ਰੋਗਰਾਮ ਨਿਵਾਸੀਆਂ ਨੂੰ ਆਪਣੀਆਂ ਜਾਇਦਾਦਾਂ ਵਿੱਚ ਰੁੱਖ ਲਗਾਉਣ ਲਈ ਇੱਕ ਕਿਫ਼ਾਇਤੀ ਮੌਕਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਸਰੀ ਦੇ ਸ਼ਹਿਰੀ ਜੰਗਲ (Urban Forest) ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।

ਪਹਿਲੀ ਆਨਲਾਈਨ ਵਿਕਰੀ 18 ਅਗਸਤ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਬੂਟਿਆਂ ਦੀ ਪਿਕਅੱਪ 13 ਸਤੰਬਰ ਨੂੰ ਸਰੀ ਓਪਰੇਸ਼ਨ ਸੈਂਟਰ ਤੋਂ ਕੀਤੀ ਜਾ ਸਕੇਗੀ। ਦੂਜੀ ਵਿਕਰੀ 29 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਇਸ ਦੀ ਪਿਕਅੱਪ ਮਿਤੀ 25 ਅਕਤੂਬਰ ਹੋਵੇਗੀ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਅੱਜ ਲਗਾਏ ਗਏ ਦਰਖ਼ਤ ਆਉਣ ਵਾਲੇ ਕਈ ਦਹਾਕਿਆਂ ਤੱਕ ਸਰੀ ਨੂੰ ਲਾਭ ਪਹੁੰਚਾਉਣਗੇ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਇੰਨੇ ਵੱਡੇ ਪੱਧਰ ‘ਤੇ ਨਿਵਾਸੀ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 25,000 ਤੋਂ ਵੱਧ ਦਰਖ਼ਤ ਖ਼ਰੀਦੇ ਜਾ ਚੁੱਕੇ ਹਨ। ਇਹ ਕਿਫ਼ਾਇਤੀ ਵਿਕਰੀ ਲੋਕਾਂ ਲਈ ਆਪਣੇ ਘਰਾਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਇੱਕ ਹੋਰ ਹਰਿਆ-ਭਰਿਆ, ਸਿਹਤਮੰਦ ਅਤੇ ਮਜ਼ਬੂਤ ਸ਼ਹਿਰ ਬਣਾਉਣ ਵਿੱਚ ਯੋਗਦਾਨ ਪਾਉਣ ਦਾ ਆਸਾਨ ਤਰੀਕਾ ਹੈ।”

ਹਰ ਵਿਕਰੀ ਦੌਰਾਨ 1,000 ਰੁੱਖ ਉਪਲਬਧ ਹੋਣਗੇ ਅਤੇ ਇਹ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਵੇਚੇ ਜਾਣਗੇ। ਆਮ ਤੌਰ ’ਤੇ ਇਹ ਰੁੱਖ ਬਹੁਤ ਜਲਦੀ ਵਿਕ ਜਾਂਦੇ ਹਨ। ਵੱਧ ਤੋਂ ਵੱਧ ਸਰੀ ਪਰਿਵਾਰਾਂ ਨੂੰ ਇਸ ਮੌਕੇ ਦਾ ਲਾਭ ਮਿਲ ਸਕੇ, ਇਸ ਲਈ ਹਰ ਵਿਕਰੀ ਵਿੱਚ ਦੋ ਰੁੱਖ ਖ਼ਰੀਦਣ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ।

ਸਰੀ ਦੇ ਸ਼ਹਿਰੀ ਜੰਗਲਾਤ ਪ੍ਰਬੰਧਕ ਰੌਬ ਲੈਂਡੂਚੀ (Rob Landucci) ਨੇ ਕਿਹਾ, “ਪਤਝੜ ਦਾ ਮੌਸਮ ਦਰਖ਼ਤ ਲਗਾਉਣ ਲਈ ਸਭ ਤੋਂ ਵਧੀਆ ਸਮਿਆਂ ਵਿੱਚੋਂ ਇੱਕ ਹੈ ਅਤੇ ਸਿਟੀ ਦਾ ਇਹ ਰੁੱਖ ਵਿਕਰੀ ਪ੍ਰੋਗਰਾਮ ਨਿਵਾਸੀਆਂ ਲਈ ਸਰੀ ਦੇ ਸ਼ਹਿਰੀ ਜੰਗਲ ਦੀ ਰੱਖਿਆ ਅਤੇ ਇਸ ਨੂੰ ਵਧਾਉਣ ਦਾ ਇੱਕ ਪ੍ਰਭਾਵਸ਼ਾਲੀ ਅਤੇ ਅਰਥਪੂਰਨ ਤਰੀਕਾ ਹੈ। ਸਰੀ ਦੇ ਦਰਖਤਾਂ ਦੀ ਛਾਂ (Tree Canopy) ਦਾ ਅੱਧ ਤੋਂ ਵੱਧ ਹਿੱਸਾ ਨਿੱਜੀ ਜਾਇਦਾਦਾਂ ‘ਤੇ ਸਥਿਤ ਹੈ, ਇਸ ਲਈ ਘਰ ਮਾਲਕਾਂ ਦੀ ਭਾਗੀਦਾਰੀ ਸਾਡੇ ਸ਼ਹਿਰੀ ਜੰਗਲ ਨੂੰ ਵਧਾਉਣ ਅਤੇ ਸੁਰੱਖਿਅਤ ਰੱਖਣ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।”

ਵਸਨੀਕ ਕਈ ਤਰ੍ਹਾਂ ਦੇ ਫਲਾਂ ਅਤੇ ਸਜਾਵਟੀ ਰੁੱਖਾਂ ਵਿੱਚੋਂ ਚੋਣ ਕਰ ਸਕਦੇ ਹਨ, ਜਿਸ ਵਿੱਚ ਸੇਬ, ਚੈਰੀ, ਪਲੱਮ, ਡੌਗਵੁੱਡ, ਮੈਪਲ ਅਤੇ ਮੈਗਨੋਲੀਆ ਦੇ ਪੌਦੇ ਸ਼ਾਮਲ ਹਨ। ਉਪਲਬਧ ਦਰਖਤਾਂ ਦੀ ਚੋਣ ਨਿਵਾਸੀਆਂ ਦੀ ਪਸੰਦ, ਸਰੀ ਦੇ ਮੌਸਮ ਨਾਲ ਅਨੁਕੂਲਤਾ ਅਤੇ ਸਥਾਨਕ ਜੈਵਿਕ ਵਿਭਿੰਨਤਾ (Biodiversity) ਨੂੰ ਸਮਰਥਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ।

ਵਧੇਰੇ ਜਾਣਕਾਰੀ ਲਈ surrey.ca/treesale ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.