Ad-Time-For-Vacation.png

ਬੱਚਿਆਂ ਦੀ ਸੁਰੱਖਿਅਤ ਢੰਗ ਨਾਲ ਕਲਾਸ ਵਾਪਸੀ ਰੋਬ ਫਲੇਮਿੰਗ ਵੱਲੋਂ ਸਿੱਖਿਆ ਮੰਤਰੀ

ਵਿਕਟੋਰੀਆ –ਇੱਕ ਨਵਾਂ ਸਕੂਲ ਵਰ੍ਹਾ ਜੋ ਪਹਿਲੇ ਸਕੂਲ ਸਾਲਾਂ ਤੋਂ ਬਿਲਕੁਲ ਵੱਖਰਾ ਹੈ, ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋ ਰਿਹਾ ਹੈ।
ਮੈਂ ਜਾਣਦਾ ਹਾਂ ਕਿ ਮਹਾਂਮਾਰੀ ਵਿੱਚ ਜਿਉਣਾ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਪਰ ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ
ਖ਼ਾਸਕਰ ਵਿਦਿਆਰਥੀ ਅਧਿਆਪਕਾਂ ਅਤੇ ਦੋਸਤਾਂ ਨਾਲ ਜੁੜਨ ਲਈ ਸਕੂਲ ਵਾਪਸ ਜਾਣ ਬਾਰੇ ਉਤਸ਼ਾਹਿਤ ਹਨ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਕੋਵਿਡ-19 ਦੇ ਨਾਲ ਰਹਾਂਗੇ। ਸਾਨੂੰ ਨੌਜਵਾਨ ਬਿ੍ਰਟਿਸ਼
ਕੋਲੰਬੀਅਨਜ਼ ਨੂੰ ਦਿਖਾਉਣਾ ਚਾਹੀਦਾ ਹੈ ਕਿ ਚਿੰਤਤ ਹੋਣਾ ਸਹੀ ਹੈ, ਪਰ ਸਿੱਖਣਾ ਅਤੇ ਵਧਣਾ ਜਾਰੀ ਰੱਖਣਾ ਅਤੇ ਸਕੂਲ ਅਤੇ
ਦੋਸਤਾਂ ਨਾਲ ਜੁੜੇ ਰਹਿਣਾ ਵੀ ਠੀਕ ਹੈ।
ਸਕੂਲ ਇਸ ਸਾਲ ਵ ੱਖਰੇ ਦਿਖਾਈ ਦੇਣਗੇ, ਕਾਰਜਕ੍ਰਮ ਵੱਖਰੇ ਹੋਣਗੇ ਅਤੇ ਕਲਾਸਰੂਮ ਵੀ ਵੱਖਰੇ ਹੋਣਗੇ।
ਜੋ ਨਹੀਂ ਬਦਲਿਆ ਉਹ ਹੈ ਵਿਦਿਆਰਥੀਆਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਪ੍ਰਤੀ ਸਾਡੀ ਸਰਕਾਰ ਦੀ ਵਚਨਬੱਧਤਾ।
ਸਾਡਾ ਮੰਤਰਾਲਾ ਅਤੇ ਸਕੂਲ ਵਿਗਿਆਨ-ਅਧਾਰਿਤ, ਪਬਲਿਕ ਹੈਲਥ ਸਲਾਹ ਲੈ ਰਹੇ ਹਨ ਅਤੇ ਇਸ ਸਤੰਬਰ ਵੱਧ ਤੋਂ ਵੱਧ
ਬੱਚਿਆਂ ਨੂੰ ਕਲਾਸਰੂਮਾਂ ਵਿਚ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੇ ਹਨ।
ਸਕੂਲ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਥਾਂ ਹਨ। ਕਲਾਸ ਵਿੱਚ ਪੜ੍ਹਾਈ ਦਾ ਕੋਈ ਵਿਕਲਪ ਨਹੀਂ ਹੁੰਦਾ ਅਤੇ ਇਸ ਤੋਂ ਵੀ
ਵੱਧ ਅਸੀਂ ਜਾਣਦੇ ਹਾਂ ਕਿ ਜਦੋਂ ਬੱਚੇ ਸਕੂਲ ਵਿੱਚ ਲੰਮੇਂ ਸਮੇਂ ਤੱਕ ਨਹੀਂ ਜਾਂਦੇ ਤਾਂ ਇਸਦੇ ਬੇਲੋੜੇ ਨਕਾਰਾਤਮਕ ਸਿੱਟੇ ਹੁ ੰਦੇ ਹਨ।
ਇਸ ਮਹਾਂਮਾਰੀ ਦੌਰਾਨ ਸਕੂਲਾਂ ਨੂੰ ਸਹਿਯੋਗ ਦੇਣ ਲਈ ਅਸੀਂ ਕੋਵਿਡ-19 ਦੇ ਖਾਸ ਫੰਡ ਵਿੱਚ $45.6 ਮਿਲੀਅਨ ਡਾਲਰ ਦਾ ਨਵਾਂ
ਇੱਕ ਵਾਰ ਦਾ ਸੂਬਾਈ ਨਿਵੇਸ਼ ਪ੍ਰਦਾਨ ਕੀਤਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡੇ ਸਕੂਲ ਵਿਦਿਆਰਥੀਆਂ ਅਤੇ
ਸਟਾਫ ਲਈ ਸੁਰੱਖਿਅਤ ਹਨ। ਅਸੀਂ 1.5 ਮਿਲੀਅਨ ਦੁਬਾਰਾ ਵਰਤੋਂ ਯੋਗ (ਰੲੁਸੳਬਲੲ) ਫੇਸ ਮਾਸਕਾਂ ਦਾ ਆਰਡਰ ਦਿੱਤਾ ਹੈ –
ਇਹ ਹਰੇਕ ਵਿਦਿਆਰਥੀ ਅਤੇ ਸਟਾਫ ਮੈਂਬਰ ਲਈ ਦੋ ਮਾਸਕ ਹਨ। ਅਸੀਂ ਸਕੂਲੀ ਡਿਸਟਿ੍ਰਕਟਸ ਨੂੰ ਵਧੇਰੇ ਸਫਾਈ ਸਪਲਾਈ
ਖਰੀਦਣ, ਵਧੇਰੇ ਕਸਟੋਡੀਅਲ ਸਟਾਫ ਨੂੰ ਹਾਇਰ ਕਰਨ ਅਤੇ ਹੈਂਡ ਵਾਸ਼ਿੰਗ ਸਟੇਸ਼ਨਾਂ ਨੂੰ ਵਧਾਉਣ ਅਤੇ ਵਿਸਥਾਰਿਤ ਕਰਨ ਲਈ
ਫੰਡ ਮੁਹੱਈਆ ਕਰਵਾਏ ਹਨ।
ਨਾਲ ਹੀ ਫੈਡਰਲ ਸਰਕਾਰ ਵਾਧੂ $242.4 ਮਿਲੀਅਨ ਡਾਲਰ ਨਾਲ ਸਾਡੇ ਯਤਨਾਂ ਨੂੰ ਸਹਿਯੋਗ ਦ ੇ ਰਹੀ ਹੈ। ਇਹ ਫੰਡਿੰਗ ਸਕੂਲੀ
ਡਿਸਟਿ੍ਰਕਟਸ ਨੂੰ ਦੂਰੋਂ ਜਾਂ ਕਲਾਸ ਵਿੱਚ ਸਿੱਖ ਰਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਵਧੇਰੇ ਅਧਿਆਪਕਾਂ ਅਤੇ ਸਹਿਯੋਗੀ
ਸਟਾਫ ਦੀ ਨਿਯੁਕਤੀ ਕਰਨ, ਵਧੇਰੇ ਸਾੱਫਟਵ ੇਅਰ ਲਾਇਸੈਂਸ ਅਤੇ ਇਲੈਕਟ੍ਰਾਨਿਕ ਕੋਰਸ ਸਮੱਗਰੀ ਜਾਂ ਪਾਠ ਪੁਸਤਕਾਂ ਖਰੀਦਣ,
ਜ਼ਰੂਰਤਮੰਦ ਪਰਿਵਾਰਾਂ ਲਈ ਕੰਪਿਊਟਰ ਜਾਂ ਟੈਬਲੇਟ ਸਪਲਾਈ ਕਰਨ ਵਿੱਚ ਸਹਾਇਤਾ ਕਰਨ ਅਤੇ ਰਿਮੋਟ ਅਤੇ ਮੂਲਵਾਸੀ
ਭਾਈਚਾਰਿਆਂ ਵਿੱਚ ਵਾਧੂ ਵਾਈ-ਫਾਈ ਹੱਬ ਬਣਾਉਣ ਜਾਂ ਪਰਿਵਾਰਾਂ ਲਈ ਇੰਟਰਨੈਟ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਇਤਾ
ਕਰੇਗੀ।
ਇਹ ਫੰਡਿੰਗ ਸਕੂਲਾਂ ਨੂੰ ਆਪਣੀ ਸਿਹਤ ਅਤੇ ਸੁਰੱਖਿਆ ਉਪਾਵਾਂ ਦਾ ਵਿਸਥਾਰ ਕਰਨ, ਸਕੂਲੀ ਇਮਾਰਤਾਂ ਵਿਚ ਵੈਂਟੀਲੇਸ਼ਨ
ਵਧਾਉਣ, ਵਧੇਰੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਖਰੀਦ, ਪਿਕਸਲ ਗਲਾਸ ਬੈਰੀਅਰ ਸਥਾਪਤ ਕਰਨ ਅਤੇ ਵਧੇਰੇ ਕਸਟੋਡੀਅਲ
ਅਤੇ ਸਹਿਯੋਗੀ ਸਟਾਫ ਨੂੰ ਨੌਕਰੀ ਦ ੇਣ ਦੀ ਪ੍ਰਵਾਨਗੀ ਦ ੇਵੇਗੀ।
ਪ੍ਰੋਵਿੰਸ਼ੀਅਲ ਅਤੇ ਫੈਡਰਲ ਫੰਡਿੰਗ ਦੇ ਹਰ ਇੱਕ ਡਾਲਰ ਦਾ ਲਾਭ ਬੀ.ਸੀ. ਦੇ ਵਿਦਿਆਰਥੀਆਂ ਨੂੰ ਮਿਲੇਗਾ।
ਸਕੂਲ ਡਿਸਟਿ੍ਰਕਟਸ ਰਿਪੋਰਟ ਕਰ ਰਹੇ ਹਨ ਕਿ ਬਹੁਤ ਸਾਰੇ ਵਿਦਿਆਰਥੀ ਵਾਪਸ ਕਲਾਸਰੂਮ ਵਿੱਚ ਆ ਰਹੇ ਹਨ। ਉਨ੍ਹਾਂ ਲਈ ਜੋ
ਨਹੀਂ ਆ ਰਹੇ, ਮੈਂ ਸਕੂਲ ਡਿਸਟਿ੍ਰਕਟਸ ਨੂੰ ਲਚਕੀਲਾ ਬਣਨ ਅਤੇ ਪਰਿਵਾਰਾਂ ਨੂੰ ਦੂਰੋਂ ਸਿੱਖਣ ਦੇ ਵਿਕਲਪ ਪ੍ਰਦਾਨ ਕਰਨ ਲਈ
ਕੰਮ ਕਰਨ ਦੀ ਹਦਾਇਤ ਕੀਤੀ ਹੈ ਤਾਂ ਕਿ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਭਾਈਚਾਰੇ ਨਾਲ ਜੁੜਿਆ ਰੱਖਿਆ ਜਾ ਸਕੇ।
ਮਹਾਂਮਾਰੀ ਨੇ ਸਾਡੀ ਦੁਨੀਆਂ ਨੂੰ ਉਲਝਾ ਦਿੱਤਾ ਹੈ। ਬਹੁਤ ਸਾਰੇ ਪਰਿਵਾਰ ਬਸੰਤ ਰੁੱਤ ਅਤੇ ਗਰਮੀਆਂ ਦੌਰਾਨ ਆਪਣੇ ਬੱਚਿਆਂ ਦੀ
ਸਿਖਲਾਈ ਲਈ ਕੁਰਬਾਨੀਆਂ ਕਰਦੇ ਆ ਰਹੇ ਹਨ ਅਤੇ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।
ਮੈਂ ਉਨ੍ਹਾਂ ਅਧਿਆਪਕਾਂ ਅਤੇ ਸਿੱਖਿਆ ਸਹਾਇਕਾਂ ਜੋ ਆਪਣੀਆਂ ਕਲਾਸਾਂ ਅਤੇ ਪਾਠ ਯੋਜਨਾਵਾਂ ਤਿਆਰ ਕਰ ਰਹੇ ਹਨ;
ਪਿ੍ਰੰਸੀਪਲ, ਵਾਈਸ-ਪਿ੍ਰੰਸੀਪਲ ਅਤੇ ਸਕੂਲ ਪ੍ਰਬੰਧਕ ਜੋ ਇਹ ਸੁਨਿਸ਼ਚਿਤ ਕਰਨ ਲਈ ਪਰਿਵਾਰਾਂ ਨਾਲ ਜੁੜੇ ਹੋਏ ਹਨ ਕਿ ਉਹ
ਸਿਖਲਾਈ ਸਮੂਹਾਂ ਅਤੇ ਕਲਾਸਰੂਮ ਵਿੱਚ ਕੀ ਉਮੀਦ ਰੱਖਣੀ ਹੈ ਬਾਰੇ ਜਾਣ ਸਕਣ; ਅਤੇ ਸਕੂਲ ਸਹਾਇਤਾ ਸਟਾਫ ਜੋ ਸਕੂਲ ਨੂੰ
ਸਾਫ਼ ਅਤੇ ਸੁਰੱਖਿਅਤ ਰੱਖਣ ਲਈ ਲੋੜੀਂਦੀ ਹਰ ਚੀਜ਼ ਕਰ ਰਹੇ ਹਨ, ਦਾ ਵੀ ਧੰਨਵਾਦ ਕਰਦਾ ਹਾਂ।
ਸਾਡੀ ਸਰਕਾਰ ਸਕੂਲੀ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨ ਲਈ ਆਪਣੇ ਵਾਦੇ ’ਤੇ ਕਾਇਮ ਹੈ, ਮਹਾਂਮਾਰੀ ਦੌਰਾਨ ਤੁਰੰਤ
ਅਤੇ ਢੁਕਵੀਂ ਪ੍ਰਤਿਕ੍ਰਿਆ ਦ ੇਣ ਅਤੇ ਸਿਹਤ ਅਤੇ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਉਨ੍ਹਾਂ ਵਿਦਿਆਰਥੀਆਂ ਨੂੰ ਉੱੱਚਤਮ
ਕੁਆਲਟੀ ਦੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਜੋ ਸਾਨੂੰ ਹੁਣ ਅਤੇ ਸਦਾ ਲਈ ਉੱੱਤਮ ਹੋਣ ਦੇ ਯੋਗ ਬਣਾਉਂਦੇ ਹਨ।
ਬੀ.ਸੀ. ਦ ੁਨੀਆ ਦ ੇ ਸਭ ਤੋਂ ਸੁਰੱਖਿਅਤ ਸਥਾਨਾਂ ਵਿਚੋਂ ਇੱਕ ਬਣਿਆ ਹੋਇਆ ਹੈ ਕਿਉਂਕਿ ਅਸੀਂ ਸਭ ਇਕੱਠੇ ਹਾਂ। ਆਓ ਇਸ
ਸਾਲ ਸਕੂਲ ਵਿੱਚ ਸੁਰੱਖਿਅਤ ਢੰਗ ਨਾਲ ਇੱਕ ਦ ੂਜੇ ਲਈ ਕੰਮ ਕਰਨਾ ਅਤੇ ਸਿੱਖਣਾ ਜਾਰੀ ਰੱਖੀਏ।
ਸੰਪਰਕ:
ਸਿੱਖਿਆ ਮੰਤਰਾਲਾ
ਗੋਰਮਿੰਟ ਕਮਿਊਨੀਕੇਸ਼ਨਜ਼ ਅਤੇ ਪਬਲਿਕ ਇਨਗੇਜਮੈਂਟ
250 356-5963

Share:

Facebook
Twitter
Pinterest
LinkedIn
matrimonail-ads
On Key

Related Posts

ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਨੂੰ ਇਰਾਨ ਤੇ ਇਜ਼ਰਾਈਲ ਨਾ ਜਾਣ ਦੀ ਸਲਾਹ

ਨਵੀਂ ਦਿੱਲੀ, ;- ਇਰਾਨ ਤੇ ਇਜ਼ਰਾਈਲ ਵਿਚਾਲੇ ਤਾਜ਼ਾ ਸਬੰਧਾਂ ਦੇ ਮੱਦੇਨਜ਼ਰ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ

ਕੇਂਦਰੀ ਸਿੱਖ ਅਜਾਇਬ ਘਰ ‘ਚ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੀਤੀਆਂ ਸੁਸ਼ੋਭਿਤ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਕਾਰਸੇਵਾ ਸੰਪ੍ਰਦਾ ਗੁਰੂ ਕਾ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.