Skip to content
Sunday, October 18, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

By Admin Published 2 min read

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ ਉਪਾਅ ਲਾਗੂ ਕਰਨ ਵਿੱਚ ਵੱਧ ਲਚਕਤਾ ਮਿਲ ਸਕੇ ਅਤੇ ਨਾਲ ਹੀ ਕਮਿਊਨਿਟੀ ਦੀਆਂ ਲੋੜਾਂ ਅਤੇ ਸਥਿਤੀਆਂ ਦਾ ਸੰਤੁਲਨ ਬਣਾਇਆ ਜਾ ਸਕੇ। ਇਹ ਅੱਪਡੇਟ ਗਰੇਟਰ ਵੈਨਕੂਵਰ ਵਾਟਰ ਡਿਸਟ੍ਰਿਕਟ ਦੇ ਖੇਤਰੀ ਪਾਣੀ ਸੰਭਾਲ ਫਰੇਮਵਰਕ (Greater Vancouver Water District’s regional water conservation framework) ਦੇ ਨਾਲ ਇਕਸਾਰਤਾ ਬਣਾਈ ਰੱਖਣਗੇ ਅਤੇ ਨਾਲ ਹੀ ਸ਼ਹਿਰ ਦੀ ਵਧੇਰੇ ਪਾਣੀ ਦੀ ਮੰਗ ਸਮੇਂ ਸਥਾਨਕ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਆ ਤਰੀਕੇ ਨਾਲ ਜਵਾਬ ਦੇਣ ਦੀ ਆਗਿਆ ਦਿੰਦੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸਾਲ, ਖੇਤਰ ਭਰ ਵਿੱਚ ਸਟੇਜ 2 ਦੀਆਂ ਪਾਣੀ ਪਾਬੰਦੀਆਂ ਆਮ ਨਾਲੋਂ ਪਹਿਲਾਂ ਲਾਗੂ ਕੀਤੀਆਂ ਗਈਆਂ ਸਨ ਅਤੇ ਅਸੀਂ ਨਿਵਾਸੀਆਂ ਅਤੇ ਕਾਰੋਬਾਰ ਮਾਲਕਾਂ ਤੋਂ ਸੁਣਿਆ ਹੈ ਕਿ ਗਰਮੀ ਦੇ ਸ਼ੁਰੂਆਤੀ ਮੌਸਮ ਦੌਰਾਨ ਜਨਤਕ ਗਤੀਵਿਧੀਆਂ ਅਤੇ ਪਾਣੀ ਸੰਭਾਲ ਵਿਚ ਸੰਤੁਲਨ ਬਣਾਉਣ ਲਈ ਲਚਕਤਾ ਮਹੱਤਵਪੂਰਨ ਹੈ। ਇਹ ਅੱਪਡੇਟ ਯਕੀਨੀ ਬਣਾਉਂਦੇ ਹਨ ਕਿ ਅਸੀਂ ਸਥਾਨਕ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿੰਮੇਵਾਰੀ ਨਾਲ ਪਾਣੀ ਦਾ ਪ੍ਰਬੰਧ ਜਾਰੀ ਰੱਖ ਸਕੀਏ।”

ਬਾਇਲਾਅ ਦੀਆਂ ਮੁੱਖ ਸੋਧਾਂ ਵਿੱਚ ਸ਼ਾਮਲ ਹਨ:

•                    ਸਟੇਜ 1:  ਦੌਰਾਨ ਰਿਹਾਇਸ਼ੀ ਲਾਅਨ ਨੂੰ ਪਾਣੀ ਦੇਣ ਦੇ ਸਮੇਂ ਨੂੰ ਸਵੇਰੇ 5 ਵਜੇ -7 ਵਜੇ ਤੋਂ ਵਧਾ ਕੇ ਸਵੇਰੇ 5 ਵਜੇ – 8 ਵਜੇ ਤੱਕ ਕਰਨਾ;

•                    ਸਟੇਜ 2:  ਦੌਰਾਨ ਖ਼ਾਸ ਸਪ੍ਰਿੰਕਲਿੰਗ ਪਰਮਿਟ ਦੀ ਆਗਿਆ ਦੇਣਾ, ਅਤੇ ਸਟੇਜ 3 ਵਿੱਚ ਉਨ੍ਹਾਂ ਦੀ ਮਿਆਦ ਵਧਾਉਣ ਦੀ ਆਗਿਆ ਦੇਣਾ;

•                    ਸਟੇਜ 3: ਦੌਰਾਨ ਛੋਟੇ ਰਿਹਾਇਸ਼ੀ ਪੂਲਾਂ (5,000 ਲੀਟਰ ਤੱਕ) ਨੂੰ ਭਰਨ ਅਤੇ ਪਾਣੀ ਵਧਾਉਣ ਦੀ ਆਗਿਆ ਦੇਣਾ;

•                    ਹਰ ਸਟੇਜ ਵਿੱਚ ਠੰਢਕ ਦੇ ਸਾਧਨਾਂ, ਜਿਵੇਂ ਕਿ ਸਪਰੇਅ ਪਾਰਕ, ਮਿਸਟਿੰਗ ਸਟੇਸ਼ਨ ਅਤੇ ਨਗਰਪਾਲਿਕਾ ਪੂਲਾਂ ਦੀ ਪਹੁੰਚ ਕਾਇਮ ਰੱਖਣਾ;

•                    ਸਟੇਜ 1, 2 ਅਤੇ 3 ਦੌਰਾਨ ਨਗਰਪਾਲਿਕਾ ਦੇ ਕੰਮਕਾਜ ਅਤੇ ਨਿਰਮਾਣ ਗਤੀਵਿਧੀਆਂ ਲਈ ਛੋਟਾਂ ਨੂੰ ਸਪੱਸ਼ਟ ਕਰਨਾ।

ਅੱਪਡੇਟ ਕੀਤੇ ਬਾਇਲਾਅ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸ਼ਹਿਰ ਕੋਲ ਸਥਾਨਕ ਹਾਲਤਾਂ ਅਨੁਸਾਰ ਪਾਣੀ ਦੀਆਂ ਪਾਬੰਦੀਆਂ ਦੇ ਸਟੇਜ ਲਾਗੂ ਕਰਨ ਦਾ ਅਧਿਕਾਰ ਹੈ।

ਸਿਟੀ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਪਾਣੀ ਦੀਆਂ ਪਾਬੰਦੀਆਂ ਬਾਰੇ ਸੂਚਿਤ ਕਰਨਾ ਜਾਰੀ ਰੱਖੇਗਾ, ਜੇ ਸਰੀ ਦੀਆਂ ਪਾਬੰਦੀਆਂ ਖੇਤਰੀ ਨਿਯਮਾਂ ਤੋਂ ਵੱਖਰੀਆਂ ਹੋਣਗੀਆਂ, ਤਾਂ ਸਿਟੀ ਵਾਧੂ ਅਪਡੇਟਾਂ ਨੂੰ ਸਾਂਝਾ ਕਰੇਗਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਨਿਯਮ ਲਾਗੂ ਹਨ।

ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਪਹਿਲਾਂ ਚੇਤਾਵਨੀਆਂ ਦਿੱਤੀਆਂ ਜਾਣਗੀਆਂ। ਦੁਬਾਰਾ ਜਾਂ ਗੰਭੀਰ ਉਲੰਘਣਾ ਕਰਨ ਵਾਲਿਆਂ ਨੂੰ ਸਥਾਪਿਤ ਬਾਇਲਾਅ ਪ੍ਰਕਿਰਿਆਵਾਂ ਅਨੁਸਾਰ ਜੁਰਮਾਨੇ ਜਾਰੀ ਕੀਤੇ ਜਾਣਗੇ, ਤਾਂ ਜੋ ਅੱਗ ਬੁਝਾਉਣ ਸਮੇਤ ਜ਼ਰੂਰੀ ਵਰਤੋਂ ਲਈ ਪਾਣੀ ਸੰਭਾਲਿਆ ਜਾ ਸਕੇ।

ਸਰੀ ਵਿੱਚ ਪਾਣੀ ਪਾਬੰਦੀਆਂ ਬਾਰੇ ਹੋਰ ਜਾਣਕਾਰੀ ਲਈ surrey.ca/sprinkling  ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp