ਸੁਖਦੇਵ ਸਿੰਘ, ਬਟਾਲਾ
ਸਾਂਝੇ ਫੋਰਮ ਦੇ ਸੱਦੇ ਮੁਤਾਬਿਕ ਪੰਜਾਬ ਅੰਦਰ ਮੁੱਖ ਮੰਤਰੀ ਦਾ ਪੁਤਲਾ ਸਾੜਨ ਅਤੇ ਕਾਲਾ ਕਾਨੂੰਨ ਐਸਮਾਂ ਦੀਆਂ ਕਾਪੀਆਂ ਸਾੜਨ ਦਾ ਉਪ ਮੰਡਲ ਉੱਤਰੀ ਬਟਾਲਾ ਵਿਖੇ ਪ੍ਰਧਾਨ ਸਰਬਜੀਤ ਸਿੰਘ ਆਲੋਵਾਲ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ਅਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਮੇਤ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ। ਇਸ ਸਮੇਂ ਮੰਡਲ ਪ੍ਰਧਾਨ ਹਰਜੀਤ ਸਿੰਘ ਟਰਪਈ ਦਿਹਾਤੀ ਮੰਡਲ ਬਟਾਲਾ ਅਤੇ ਸਕੱਤਰ ਬਾਰਡਰ ਜੋਨ ਦਿਲਬਾਗ ਸਿੰਘ ਬੁੱਟਰ ਨੇ ਪੰਜਾਬ ਸਰਕਾਰ ਅਤੇ ਪੀਐੱਸਪੀ ਸੀਐੱਲ ਦੀ ਮੈਨੇਜਮੈਂਟ ਦੀ ਮੁਲਾਜ਼ਮ ਵਿਰੋਧੀ ਫੈਸਲਿਆਂ ਦੀ ਪੁਰਜੋਰ ਨਿਖੇਧੀ ਕੀਤੀ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਮੁਲਾਜ਼ਮਾਂ ‘ਤੇ ਕਾਲੇ ਕਾਨੂੰਨ ਲਾਗੂ ਕਰਕੇ ਸੰਘਰਸ਼ਾਂ ਲਈ ਉਭਾਰਿਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਰੋਸ ਰੈਲੀ ਦੇ ਅੰਤ ਵਿੱਚ ਅਪੀਲ ਕੀਤੀ ਕਿ ਮੁਲਾਜ਼ਮਾਂ ਨੂੰ ਨਜਾਇਜ਼ ਖੱਜਲ ਖਵਾਰ ਕਰਨ ਦੀ ਬਜਾਏ ਉਹਨਾਂ ਦੀਆਂ ਹੱਕੀ ਮੰਗਾਂ ਜਿਵੇਂ ਪੁਰਾਣੀ ਟੈਨਸ਼ਨ ਬਹਾਲ ਕਰਨਾ, ਸਕੇਲਾ ਦਾ ਬਕਾਇਆ ਜਾਰੀ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, 9/16/23 ਪ੍ਰਮੋਸ਼ਨਲ ਸਕੇਲ ਬਹਾਲ ਕਰਨਾ, ਖੋਏ ਹੋਏ ਪੱਤੇ ਬਹਾਲ ਕਰਨਾ ਆਦਿ ਮੰਗਾਂ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ ਵੱਡੀ ਗਿਣਤੀ ‘ਚ ਕਰਮਚਾਰੀ ਹਾਜ਼ਰ ਸਨ।



